Contact for Advertising

Contact for Advertising

Latest News

बुधवार, 24 मार्च 2021

ਬਰਨਾਲਾ ਦੇ ਚਰਚਿਤ ਗੈਂਗਰੇਪ ਦੇ ਆਰੋਪੀ ਮਾਂ ਪੁੱਤ ਦੀ ਜ਼ਮਾਨਤ ਵੀ ਕਰਵਾਈ ਸ ਖਾਲਸਾ ਨੇ ਰਿਜੈਕਟ

ਬਰਨਾਲਾ ਦੇ ਚਰਚਿਤ ਗੈਂਗਰੇਪ ਦੇ ਆਰੋਪੀ ਮਾਂ ਪੁੱਤ ਦੀ ਜ਼ਮਾਨਤ ਵੀ ਕਰਵਾਈ ਸ ਖਾਲਸਾ ਨੇ ਰਿਜੈਕਟ

ਮਾਨਯੋਗ ਅਦਾਲਤ ਨੇ ਕੀਤੀ ਐਂਟੀਸਪੇਟਰੀ ਜਮਾਨਤ ਰਿਜੈਕਟ


ਜਿਲਾ ਤੇ ਸੈਸ਼ਨ ਜੱਜ ਸ੍ਰੀ ਵਰਿੰਦਰ ਅਗਰਵਾਲ ਨੇ ਅੱਜ ਤਾਂਤਰਿਕ ਗੈਂਗਰੇਪ ਮਾਮਲੇ ਦੇ ਅਹਿਮ ਆਰੋਪੀ ਮਾਂ ਪੁੱਤ ਨੂੰ ਐਂਟੀਸਪੇਟਰੀ ਜਮਾਨਤ ਦੇਣ ਤੋਂ ਨਾਂਹ ਕਰ ਦਿਤੀ ਹੈ।
ਗੈਂਗਰੇਪ ਪੀੜਿਤਾਂ ਦੇ ਜਾਹਿਰ ਕਰਦਾ ਪਤੀ ਲਖਵਿੰਦਰ ਸਿੰਘ ਅਤੇ ਉਸਦੀ ਮਾਂ ਬਲਜੀਤ ਕੌਰ ਵਲੋਂ 18 ਮਾਰਚ ਨੂੰ ਆਪਣੇ ਵਕੀਲ ਰਾਹੀਂ ਦਾਇਰ ਐਂਟੀਸਪੇਟਰੀ ਜਮਾਨਤ ਦੀ ਅਰਜ਼ੀ ਤੇ ਅੱਜ ਮਾਨਯੋਗ ਅਦਾਲਤ ਨੇ ਸੁਣਵਾਈ ਕਰਦੀਆਂ ,ਪੀੜਿਤਾਂ ਦੇ ਵਕੀਲ ਸ ਰਾਜਦੇਵ ਸਿੰਘ ਖਾਲਸਾ ਸਾਬਕਾ ਮੇਮਬਰ ਪਾਰਲੀਮੈਂਟ ਦੀਆਂ ਦਲੀਲਾਂ ਨਾਲ ਸਹਿਮਤ ਹੋ ਕੇ ਅਰੋਪਿਆ ਨੂੰ ਅਗਾਉ ਜਮਾਨਤ ਦੇਣ ਤੋਂ ਨਾਂਹ ਕਰ ਦਿਤੀ।


ਤੁਹਾਨੂੰ ਦਸ ਦੇਈਏ ਬਰਨਾਲਾ ਸ਼ਹਿਰ ਦੀ ਪੱਤੀ ਰੋਡ ਤੇ ਭੇਤਭਰੀ ਹਾਲਤ ਵਿਚ  ਲਾਪਤਾ ਹੋਈ ਇਕ 22 ਸਾਲਾਂ ਦੀ ਮੁਟਿਆਰ ਦੇ ਸਬੰਧ ਵਿਚ 10 ਜੁਲਾਈ ਨੂੰ ਐਫ ਆਰ ਆਈ 340 ਜੁਰਮ 346 ਆਈ ਪੀ ਸੀ ਦੇ ਤਹਿਤ ਥਾਣਾ ਸਿਟੀ ਇਕ ਵਿਚ ਕਰਮਜੀਤ ਕੌਰ ਉਰਫ ਅਮਨ ਦੇ ਖ਼ਿਲਾਫ਼ ਦਰਜ ਹੋਇਆ ਸੀ । ਕੁਸ਼ ਮਹੀਨਿਆਂ ਬਾਅਦ ਲਾਪਤਾ ਲੜਕੀ ਅਤੇ ਉਸਦੇ ਜਾਹਿਰ ਕਰਦਾ ਪਤੀ ਲਖਵਿੰਦਰ ਸਿੰਘ ਨੇ ਪੀੜਿਤ ਲੜਕੀ ਵਲੋਂ ਆਪਣੀ ਸੁਰੱਖਿਆ ਲਈ ਮਾਨਯੋਗ ਅਦਾਲਤ  ਲੁਧਿਆਣਾ ਦਾ ਬੂਹਾ ਖੜਕਾਇਆ ਗਿਆ ਸੀ ।ਜਿਸ ਤੋਂ ਬਾਦ ਬਰਨਾਲਾ ਅਦਾਲਤ ਦੇ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿਚ 164 ਸੀ ਆਰ ਪੀ ਸੀ ਦੇ ਬਿਆਨ ਵੀ ਦਰਜ ਕਰਵਾ ਦਿੱਤੇ ਸੀ । ਕਿ ਉਹ ਆਪਣੇ ਪਤੀ ਲਖਵਿੰਦਰ ਸਿੰਘ ਨਾਲ ਮਰਜੀ ਨਾਲ ਰਹਿ ਰਹੀ ਹੈ। ਪਰ ਲਾਪਤਾ ਦੀ  ਘਟਨਾ ਦੇ 9 ਮਹੀਨਿਆਂ ਬਾਅਦ ਜਦੋਂ ਪੀੜਿਤ ਲੜਕੀ ਕਿਸੇ ਤਰਾਂ ਆਪਣੇ ਮਾਪਿਆਂ ਕੋਲ ਪਹੁੰਚੀ ਤਾਂ ਉਸਨੂੰ ਕਾਫੀ ਗੰਭੀਰ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ  । ਹਸਪਤਾਲ ਵਲੋਂ ਪੁਲਿਸ ਨੂੰ ਭੇਜੇ ਗਏ ਰੁਕੇ ਉਪਰੰਤ ਮਾਨਯੋਗ ਜੱਜ ਬਬਲਜੀਤ ਕੌਰ ਜੀ ਨੇ ਪੀੜਿਤਾਂ ਦਾ ਬਿਆਨ ਕਲਮਬੰਦ ਕੀਤਾ । ਜਿਸ ਵਿਚ ਪੀੜਿਤਾਂ ਨੇ ਕਾਫੀ ਸੰਗੀਨ ਦੋਸ਼ ਲਗਾਏ । ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਇਕ ਤਾਂਤਰਿਕ ਅਤੇ ਕਈ ਹੋਰ ਵਿਅਕਤੀਆਂ ਦੇ ਖਿਲਾਫ ਅਧੀਨ ਜੁਰਮ 346,376 ਡੀ,328,506,166ਏ,120ਬੀ,34,ਆਈ ਪੀ ਸੀ ਅਤੇ ਐਸ ਸੀ ਐਸ ਟੀ ਐਕਟ ਦੀ ਸੈਕਸ਼ਨ 3,4,5 ਦਾ ਜੁਰਮ ਪਹਿਲੀ ਐਫ ਆਈ ਆਰ ਵਿਚ ਆਇਦ  ਦਿੱਤਾ ਗਿਆ । ਹੁਣ ਤੱਕ ਕੁਲ 8 ਅਰੋਪਿਆ ਨੂੰ ਗਿਰਫ਼ਤਾਰ ਕਰਕੇ ਜੇਲ ਭੇਜ ਦਿੱਤਾ ਹੈ  ।
ਬਰਨਾਲਾ ਦੇ ਚਰਚਿਤ ਗੈਂਗਰੇਪ ਦੇ ਆਰੋਪੀ ਮਾਂ ਪੁੱਤ ਦੀ ਜ਼ਮਾਨਤ ਵੀ ਕਰਵਾਈ ਸ ਖਾਲਸਾ ਨੇ ਰਿਜੈਕਟ
  • Title : ਬਰਨਾਲਾ ਦੇ ਚਰਚਿਤ ਗੈਂਗਰੇਪ ਦੇ ਆਰੋਪੀ ਮਾਂ ਪੁੱਤ ਦੀ ਜ਼ਮਾਨਤ ਵੀ ਕਰਵਾਈ ਸ ਖਾਲਸਾ ਨੇ ਰਿਜੈਕਟ
  • Posted by :
  • Date : मार्च 24, 2021
  • Labels :
  • Blogger Comments
  • Facebook Comments

0 comments:

एक टिप्पणी भेजें

Top