ਰਾਸ਼ਟਰੀ ਘੱਟ ਗਿਣਤੀ ਦਲਿਤ ਦਲ ਭਾਰਤ ਪੰਜਾਬ ਦੇ ਸੂਬਾ ਪ੍ਰਧਾਨ ਹਰਪ੍ਰੀਤ ਕੌਰ ਧੂਰੀ ਨਾਰੀ ਏਕਤਾ ਕਰਜਾ ਮੁਕਤੀ ਅੰਦੋਲਨ ਦੀ ਅਗਵਾਈ ਹੇਠ ਅੱਜ ਧੂਰੀ ਕੱਕੜਵਾਲ ਚੌਂਕ ਜਿਲਾ ਸੰਗਰੂਰ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਕਾਲੇ ਕਨੂੰਨ ਰੱਦ ਕਰਾਉਣ ਲਈ ਸੰਘਰਸ ਨੇ ਭਾਰਤ ਬੰਦ ਸੱਦੇ ਨੂੰ ਲੈ ਕੇ ਵਿੱਚ ਸੂਬਾ ਪ੍ਰਧਾਨ ਹਰਪ੍ਰੀਤ ਕੌਰ ਆਪਣਾ ਸਾਰੇ ਹੀ ਜ਼ਿਲਿਆ ਚੋ ਭਰਮਾਂ ਕਾਫ਼ਲਾ ਲੈ ਕੇ ਕਿਸਾਨੀ ਸੰਘਰਸ ਵਿੱਚ ਹਾਜ਼ਰੀ ਲਗਵਾਈ ਪ੍ਰੈਸ ਕਾਨਫਰੰਸ ਦੌਰਾਨ ਆਪਣਾ ਪੱਖ ਰੱਖਿਆ ਅਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਮੋਰਚੇ ਵਿੱਚ ਬੈਠੇ ਕਿਸਾਨਾਂ ਦੀ ਹਮਾਇਤ ਵਿੱਚ ਹਾਂ ਦਾ ਨਾਅਰਾ ਮਾਰਿਆ ਅਤੇ ਉਹਨਾਂ ਕਿਹਾ ਕਿ ਖੇਤੀ ਕਾਨੂੰਨ ਸਿਰਫ ਤੇ ਸਿਰਫ ਕਿਸਾਨਾਂ ਦੇ ਹੀ ਖਿਲਾਫ ਨਹੀਂ ਇਹਨਾਂ ਕਾਲੇ ਕਾਨੂੰਨਾਂ ਦਾ ਅਸਰ ਦਲਿਤ ਅਤੇ ਬੇ ਜਮੀਨੇ ਭਾਈਚਾਰੇ ਤੇ ਵੀ ਹੋਣਾ ਕਿਉਂਕਿ ਖੇਤੀ ਕਾਨੂੰਨਾਂ ਰਾਹੀਂ ਜਿੱਥੇ ਕਿਸਾਨਾਂ ਨੂੰ ਬੇਜ਼ਮੀਨੇ ਕਰਨ ਦੀ ਸਾਜਿਸ਼ ਹੈ ਉੱਥੇ ਅਨਾਜ ਦੀ ਸਰਕਾਰੀ ਖ਼ਰੀਦ ਬੰਦ ਕਰਕੇ ਮੋਦੀ ਸਰਕਾਰ ਅਨਾਜ਼ ਸੁਰੱਖਿਆ ਕਾਨੂੰਨ ਖ਼ਤਮ ਕਰਕੇ ਗਰੀਬਾਂ ਨੂੰ ਮਿਲਦੀ 2 ਰੁਪਏ ਵਾਲੀ ਕਿਲੋ ਕਣਕ ਸਹੂਲਤ ਵੀ ਬੰਦ ਕਰਨਾ ਚਾਹੁੰਦੀ ਹੈ ਉਹਨਾਂ ਏ ਵੀ ਕਿਹਾ ਕਿ ਮੋਦੀ ਅਬਾਨੀ ਤੇ ਅਡਾਨੀ ਦੇ ਮੁਨਾਫ਼ੇ ਲਈ ਦੇਸ਼ ਦੇ ਅੰਨਦਾਤੇ ਕਿਸਾਨ ਅਤੇ ਮਜਦੂਰਾਂ ਨੂੰ ਮੌਤ ਦੇ ਮੂੰਹ ਸੁੱਟ ਰਹੀ ਹੈ।ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਮੋਰਚਾ ਨਵੀ ਪੀੜੀ ਨੂੰ ਗ਼ੁਲਾਮੀ ਤੋਂ ਬਚਾਉਣ ਦੀ ਲੜਾਈ ਹੈ ਉਨ੍ਹਾਂ ਕਿਹਾ ਖੇਤੀ ਕਾਨੂੰਨਾਂ ਦੇ ਨਾਲ ਭਾਜਪਾ ਸਰਕਾਰ ਨੇ ਕਿਰਤ ਕਾਨੂੰਨਾਂ ਚ ਸੋਧਾਂ ਕਰਕੇ ਮਜ਼ਦੂਰ ਵਰਗ ਉੱਪਰ ਵੱਡਾ ਹਮਲਾ ਕੀਤਾ ਹੈ ਉਹਨਾਂ ਕਿਹਾ ਕਿ ਅੱਜ ਖੇਤੀ ਕਾਨੂੰਨਾਂ ਖ਼ਿਲਾਫ਼ ਬੋਲਣ ਵਾਲੇ ਕੈਪਟਨ ਬਾਦਲ ਆਪ ਲੀਡਰ ਕਿਰਤ ਕਾਨੂੰਨ ਚ ਸੋਧਾਂ ਵਾਰੇ ਸਟੈਂਡ ਸੱਪਸ਼ਟ ਕਰਨ ਕਿਉਂਕਿ ਇਹਨਾਂ ਦਾ ਕਿਸਾਨ ਪ੍ਰੇਮ ਸਿਰਫ ਤੇ ਸਿਰਫ 2022 ਦੀਆਂ ਚੋਣਾਂ ਲਈ ਹੈ ਓਨਾ ਕਿਹਾ ਕਿ ਮੋਦੀ ਸਰਕਾਰ ਦੀ ਤਰਾਂ ਕੈਪਟਨ ਸਰਕਾਰ ਵੀ ਕਿਸਾਨ ਤੇ ਗ਼ਰੀਬ ਵਿਰੋਧੀ ਸਰਕਾਰ ਹੈ ਕਿਉਂਕਿ ਕੈਪਟਨ ਭਾਵੇ ਕਿਸਾਨ ਹਮਾਇਤੀ ਬਣ ਰਿਹਾ ਹੈ ਪਰ ਗ਼ਰੀਬ ਲੋਕਾਂ ਨੂੰ ਅਤੇ ਗਰੀਬ ਔਰਤਾਂ ਦੇ ਸਿਰ ਚੜੇ ਕਰਜੇ ਨੂੰ ਫਰਜ਼ੀ ਫਾਇਨਸ ਕੰਪਨੀਆਂ ਦੀ ਲੁੱਟ ਨੂੰ ਸ਼ਰੇਆਮ ਨਜ਼ਰਅੰਦਾਜ ਕਰ ਰਿਹਾ ਹੈ ਕਾਨੂੰਨਾਂ ਖਿਲਾਫ ਦੇਸ਼ ਅੰਦਰ ਉੱਠ ਰਹੀ ਵਿਰੋਧ ਦੀ ਅਵਾਜ਼ ਤੋਂ ਮੋਦੀ ਸਰਕਾਰ ਪੂਰੀ ਤਰ੍ਹਾਂ ਬੁਖਲਾਹਟ ਵਿੱਚ ਆ ਕੇ ਆੜਤੀਏ ਨੂੰ ਵੀ ਡਰਾ ਰਹੀ ਹੈ ਉਨ੍ਹਾਂ ਕਿਹਾ ਕਿ ਖੇਤੀ ਕਾਲੇ ਕਾਨੂੰਨਾਂ ਖਿਲਾਫ ਸੰਘਰਸ ਵਿੱਚ ਜੇਕਰ ਕਿਸਾਨ ਹਾਰਦਾ ਹੈ ਤਾਂ ਸਮਜ਼ੋ ਪੁਰਾ ਕਿਰਤੀ ਵਰਗ ਹਾਰੇਗਾ ਉਸ ਸਮੇ ਸੂਬਾ ਪ੍ਰਧਾਨ ਹਰਪ੍ਰੀਤ ਕੌਰ ਧੂਰੀ ਤੇ ਬਲਾਕ ਪ੍ਰਧਾਨ ਅਵਤਾਰ ਕੌਰ ਧੂਰੀ ਬੀਬੀ ਇੰਦਰਜੀਤ ਕੌਰ ਦਿਆਲਗੜ ਹਰਦੀਪ ਕੌਰ ਮੈਂਬਰ ਆਦਿ ਹਾਜ਼ਰ ਸਨ।
0 comments:
एक टिप्पणी भेजें