ਬਰਨਾਲਾ ਦੇ ਬਹੁ ਚਰਚਿਤ ਗੈਂਗ ਰੇਪ ਮਾਮਲੇ ਵਿੱਚ ਨਾਮਜਦ ਅਕਾਲੀ ਆਗੂ ਧਰਮਿੰਦਰ ਸਿੰਘ ਘੜੀਆਂ ਵਾਲਾ ਨੂੰ ਮਾਣਯੋਗ ਹਾਈਕੋਰਟ ਵੱਲੋਂ ਅਗਾਊਂ ਜਮਾਨਤ ਮਿਲ ਗਈ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਮਾਨਯੋਗ ਚੰਡੀਗੜ੍ਹ ਹਾਈਕੋਰਟ ਦੇ ਜਸਟਿਸ ਰਾਜਮੋਹਨ ਦੀ ਅਦਾਲਤ ਵੱਲੋਂ ਧਰਮਿੰਦਰ ਘੜੀਆਂ ਵਾਲੇ ਦੇ ਅਗਾਊ ਜਮਾਨਤ ਦੀ ਅਰਜੀ ਨੂੰ ਮਨਜੂਰ ਕਰਦਿਆਂ ਉਹਨਾਂ ਦੀ ਗ੍ਰਿਫਤਾਰੀ 'ਤੇ ਰੋਕ ਲਗਾ ਦਿੱਤੀ ਹੈ। ਪਤਾ ਲੱਗਿਆ ਹੈ ਕਿ ਅਗਾਊਂ ਜਮਾਨਤ ਮਨਜੂਰ ਹੋਣ ਉਪਰੰਤ ਹੁਣ ਧਰਮਿੰਦਰ ਘੜੀਆਂ ਵਾਲਾ ਮੀਡੀਆ ਸਾਹਮਣੇ ਆਪਣਾ ਪੱਖ ਰੱਖੇਗਾ। ਜਿਕਰਯੋਗ ਹੈ ਕਿ ਇਸ ਚਰਚਿਤ ਗੈਂਗਰੇਪ ਮਾਮਲੇ ਵਿੱਚ ਬਰਨਾਲਾ ਪੁਲਸ ਵੱਲੋਂ ਇੱਕ ਤਾਂਤਰਿਕ ਅਤੇ 4 ਔਰਤਾਂ ਸਮੇਤ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁਕਿਆ ਹੈ। ਪੁਲਸ ਵੱਲੋਂ ਇਸ ਮਾਮਲੇ ਵਿੱਚ ਨਾਮਜਦ ਧਰਮਿੰਦਰ ਘੜੀਆਂ ਵਾਲਾ, ਲਲਿਤ ਕੁਮਾਰ ਅਤੇ ਕਾਕਾ ਸਿੰਘ ਦੇ ਬਰਨਾਲਾ ਅਦਾਲਤ ਤੋਂ ਗ੍ਰਿਫਤਾਰੀ ਵਰੰਟ ਹਾਸਲ ਕੀਤੇ ਹੋਏ ਹਨ। ਇਥੇ ਵਰਨਣਯੋਗ ਹੈ ਕਿ ਜਿਲਾ ਸੈਸਨ ਜੱਜ ਬਰਨਾਲਾ ਦੀ ਅਦਾਲਤ ਵੱਲੋਂ ਧਰਮਿੰਦਰ ਘੜੀਆਂ ਵਾਲੇ ਦੀ ਅਗਾਊਂ ਜਮਾਨਤ ਦੀ ਅਰਜੀ ਰੱਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਧਰਮਿੰਦਰ ਘੜੀਆਂ ਨੇ ਹਾਈਕੋਰਟ ਵਿੱਚ ਆਪਣੀ ਅਰਜੀ ਲਗਾਈ ਸੀ, ਜਿਥੇ ਮਾਣਯੋਗ ਹਾਈਕੋਰਟ ਵੱਲੋਂ ਧਰਮਿੰਦਰ ਘੜੀਆਂ ਵਾਲਾ ਨੂੰ ਅਗਾਊਂ ਜਮਾਨਤ ਦੇ ਦਿੱਤੀ ਗਈ ਹੈ।
ਚਰਚਿਤ ਗੈਂਗਰੇਪ ਕੇਸ ਵਿਚ ਅਕਾਲੀ ਆਗੂ ਨੂੰ ਮਿਲੀ ਅਗਾਉ ਜਮਾਨਤ
- Title : ਚਰਚਿਤ ਗੈਂਗਰੇਪ ਕੇਸ ਵਿਚ ਅਕਾਲੀ ਆਗੂ ਨੂੰ ਮਿਲੀ ਅਗਾਉ ਜਮਾਨਤ
- Posted by :
- Date : मार्च 29, 2021
- Labels :
0 comments:
एक टिप्पणी भेजें