Contact for Advertising

Contact for Advertising

Latest News

गुरुवार, 25 मार्च 2021

ਮੋਹਾਲੀ ਪ੍ਰੈੱਸ ਕਲੱਬ ਦੀ ਨਿਰਵਿਰੋਧ ਹੋਈ ਚੋਣ ਵਿੱਚ ਸੁਖਦੇਵ ਪਟਵਾਰੀ ਬਣੇ ਪ੍ਰਧਾਨ ਮੋਹਾਲੀ

NEW TEAM MOHALI PRESS CLUB ਮੋਹਾਲੀ ਪ੍ਰੈੱਸ ਕਲੱਬ ਦੀ ਨਿਰਵਿਰੋਧ ਹੋਈ ਚੋਣ ਵਿੱਚ ਸੁਖਦੇਵ ਪਟਵਾਰੀ ਬਣੇ ਪ੍ਰਧਾਨ
ਮੋਹਾਲੀ,   ( ਡਾ ਰਾਕੇਸ਼ ਪੁੰਜ ):
ਪੱਤਰਕਾਰਾਂ ਦੀ ਸਿਰਮੌਰ ਸੰਸਥਾ 'ਮੋਹਾਲੀ ਪ੍ਰੈੱਸ ਕਲੱਬ' ਦੀ ਸਾਲ 2021-22 ਲਈ ਗਵਰਨਿੰਗ ਬਾਡੀ ਦੀ ਚੋਣ ਅੱਜ ਉਸ ਸਮੇਂ ਨਿਰਵਿਰੋਧ ਚੁਣੀ ਗਈ ਜਦੋਂ ਪ੍ਰਧਾਨਗੀ ਦੇ ਅਹੁਦੇ ਲਈ ਕੁਲਦੀਪ ਸਿੰਘ ਵੱਲੋਂ ਆਪਣੇ ਨਾਮਜ਼ਦਗੀ ਕਾਗਜ਼ ਵਾਪਿਸ ਲੈ ਲਏ ਗਏ। ਪਟਵਾਰੀ-ਗੁਰਮੀਤ ਸ਼ਾਹੀ ਪੈਨਲ ਵੱਲੋਂ ਹੀ ਕਾਗਜ਼ ਦਾਖਿਲ ਕੀਤੇ ਗਏ ਜਦਕਿ ਕਿਸੇ ਹੋਰ ਉਮੀਦਵਾਰ ਜਾਂ ਪੈਨਲ ਵੱਲੋਂ ਨਾਮਜ਼ਦਗੀ ਕਾਗਜ਼ ਦਾਖਿਲ ਨਹੀਂ ਕੀਤੇ ਗਏ ਜਿਸ ਦੌਰਾਨ ਚੋਣ ਕਮਿਸ਼ਨ ਵੱਲੋਂ ਸੁਖਦੇਵ ਸਿੰਘ ਪਟਵਾਰੀ ਨੂੰ ਪ੍ਰਧਾਨ ਘੋਸ਼ਿਤ ਕਰ ਦਿੱਤਾ ਗਿਆ।
ਮੁੱਖ ਚੋਣ ਕਮਿਸ਼ਨਰ ਧਰਮਪਾਲ ਉਪਾਸ਼ਕ, ਚੋਣ ਕਮਿਸ਼ਨਰ ਗੁਰਮੀਤ ਸਿੰਘ ਰੰਧਾਵਾ ਅਤੇ ਕੁਲਵਿੰਦਰ ਸਿੰਘ ਬਾਵਾ ਵੱਲੋਂ ਘੋਸ਼ਿਤ ਕੀਤੇ ਗਏ ਨਤੀਜੇ ਮੁਤਾਬਕ ਸੁਖਦੇਵ ਸਿੰਘ ਪਟਵਾਰੀ ਨੂੰ ਪ੍ਰਧਾਨ, ਕੁਲਦੀਪ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਮਨਜੀਤ ਸਿੰਘ ਚਾਨਾ ਤੇ ਰਾਜੀਵ ਤਨੇਜਾ ਨੂੰ ਮੀਤ ਪ੍ਰਧਾਨ, ਗੁਰਮੀਤ ਸਿੰਘ ਸ਼ਾਹੀ ਨੂੰ ਜਨਰਲ ਸਕੱਤਰ, ਨਾਹਰ ਸਿੰਘ ਧਾਲੀਵਾਲ ਨੂੰ ਜੁਆਇੰਟ ਸਕੱਤਰ, ਰਾਜ ਕੁਮਾਰ ਅਰੋਡ਼ਾ ਨੂੰ ਕੈਸ਼ੀਅਰ ਘੋਸ਼ਿਤ ਕਰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਪਟਵਾਰੀ-ਗੁਰਮੀਤ ਸ਼ਾਹੀ ਪੈਨਲ ਵਿੱਚ ਜਥੇਬੰਦਕ ਸਕੱਤਰ ਵਜੋਂ ਕਾਗਜ਼ ਦਾਖਿਲ ਕਰਨ ਵਾਲੇ ਸੁਸ਼ੀਲ ਗਰਚਾ ਅਤੇ ਜੁਆਇੰਟ ਸਕੱਤਰ ਵਜੋਂ ਕਾਗਜ਼ ਦਾਖਿਲ ਕਰਨ ਵਾਲੇ ਸੁਖਵਿੰਦਰ ਸਿੰਘ ਸ਼ਾਨ ਨੇ ਆਪਣੇ ਕਾਗਜ਼ ਵਾਪਿਸ ਲੈ ਲਏ।
ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਨੇ ਗਵਰਨਿੰਗ ਬਾਡੀ ਦੀ ਸਮੁੱਚੀ ਟੀਮ ਸਮੇਤ ਕਲੱਬ ਦੇ ਸਮੁੱਚੇ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਲੱਬ ਦੀ ਬਿਹਤਰੀ ਲਈ ਪੂਰੀ ਮਿਹਨਤ ਨਾਲ ਕੰਮ ਕੀਤੇ ਜਾਣਗੇ।
ਕਲੱਬ ਦੇ ਸਾਬਕਾ ਪ੍ਰਧਾਨ ਗੁਰਜੀਤ ਸਿੰਘ ਬਿੱਲਾ, ਸਾਬਕਾ ਜਨਰਲ ਸਕੱਤਰ ਹਰਬੰਸ ਸਿੰਘ ਬਾਗਡ਼ੀ ਨੇ ਕਲੱਬ ਦੀ ਨਵੀਂ ਟੀਮ ਨੂੰ ਵਧਾਈ ਦਿੱਤੀ ਅਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਖੁਸ਼ੀ ਵਿੱਚ ਲੱਡੂ ਵੰਡੇ ਗਏ।
ਮੋਹਾਲੀ ਪ੍ਰੈੱਸ ਕਲੱਬ ਦੀ ਨਿਰਵਿਰੋਧ ਹੋਈ ਚੋਣ ਵਿੱਚ ਸੁਖਦੇਵ ਪਟਵਾਰੀ ਬਣੇ ਪ੍ਰਧਾਨ ਮੋਹਾਲੀ
  • Title : ਮੋਹਾਲੀ ਪ੍ਰੈੱਸ ਕਲੱਬ ਦੀ ਨਿਰਵਿਰੋਧ ਹੋਈ ਚੋਣ ਵਿੱਚ ਸੁਖਦੇਵ ਪਟਵਾਰੀ ਬਣੇ ਪ੍ਰਧਾਨ ਮੋਹਾਲੀ
  • Posted by :
  • Date : मार्च 25, 2021
  • Labels :
  • Blogger Comments
  • Facebook Comments

0 comments:

एक टिप्पणी भेजें

Top