ਨਸ਼ੇ ਦੀ ਭੇਟ ਚੜ੍ਹਿਆ 30ਸਾਲਾ ਨੋਜਵਾਨ ਹਰਮਨਦੀਪ ਸਿੰਘ
ਧੂਰੀ (ਵਾਸੂ ਗਰਗ ) ਸਰਕਾਰ ਬਣਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ਵਿੱਚ ਫੜਕੇ ਨਸ਼ਾ ਖ਼ਤਮ ਕਰਨ ਦੀ ਸੋਹ ਖਾਦੀ ਸੀ ਪਰ ਪੰਜਾਬ ਅੰਦਰ ਨਸ਼ਾ ਤਾਂ ਖ਼ਤਮ ਨਹੀਂ ਹੋਇਆ । ਨਸ਼ੇ ਦੇ ਕਾਰਣ ਆਏ ਦਿਨ ਨੋਜਵਾਨ ਖਤਮ
ਹੋ ਰਹੇ ਹਨ। ਜਿਸਦੀ ਮਿਸਾਲ ਧੂਰੀ ਵਿਖੇ ਦੇਖਣ ਨੂੰ ਮਿਲੀ ਜਿੱਥੇ ਧੂਰੀ ਦੇ 30ਸਾਲਾ ਨੋਜਵਾਨ ਹਰਮਨਦੀਪ ਸਿੰਘ ਉਰਫ਼ ਰਿਕੀ ਜੋ ਕਿ ਨਸ਼ੇ ਦੀ ਓਵਰ ਡੋਜ ਕਾਰਨ ਮੌਤ ਹੋ ਗਈ। ਹਸਪਤਾਲ ਦੇ ਡਾਕਟਰ ਅਨੁਸਾਰ ਨਸ਼ੇ ਦੀ ਓਵਰ ਡੋਜ ਨਾਲ ਮੌਤ ਹੋਈ ਲੱਗਦੀ ਹੈ ।ਬਾਕੀ ਬਿਸਰੇ ਦੀ ਰਿਪੋਟ ਆਉਣ ਤੇ ਸਾਫ ਹੋਵੇਗਾ। ਨਾਲ ਹੀ ਲਾਸ਼ ਦਾ ਪੋਸਟਮਾਰਟਮ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ । ਪੁਲਿਸ ਘਟਨਾਂ ਦੀ ਜਾਂਚ ਵਿੱਚ ਜੁੱਟ ਗਈ ਹੈ । ਪੁਲਿਸ ਵੱਲੋਂ ਬਣਦੀ ਕਾਰਵਾਈ ਦਾ ਭਰੋਸਾ ਪਰਿਵਾਰ ਨੂੰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਧੂਰੀ ਸ਼ਹਿਰ ਨਸ਼ੇ ਦਾ ਇੱਕ ਹੱਬ ਬਣਦਾ ਜਾਂ ਰਿਹਾ ਹੈ ਕਿਉਂਕਿ ਪਿਛਲੇ ਹਫਤੇ ਵੀ ਦੁੱਗਾਂ ਦਾ ਨੋਜਵਾਨ ਧੂਰੀ ਨਸ਼ਾ ਕਰਨ ਆਇਆਂ ਸੀ ਅਤੇ ਉਹ ਵੀ ਨਸ਼ੇ ਦੀ ਓਵਰ ਡੋਜ ਨਾਲ ਸੰਸਾਰ ਨੂੰ ਅਲਵਿਦਾ ਆਖ ਗਿਆ ।ਪਰ ਸਾਰੇ ਮਾਮਲੇ ਨੇ ਸ਼ਹਿਰ ਨਿਵਾਸੀਆਂ ਦੀ ਚਿੰਤਾ ਵਧਾ ਦਿੱਤੀ ਹੈ ।ਲੌੜ ਹੈ ਸਮੇ ਦੀ ਸਰਕਾਰ ਅਤੇ ਵਿਧਾਇਕਾਂ ਨੂੰ ਪੁਲਿਸ ਨੂੰ ਆਪਣਾ ਕੰਮ ਕਰਨ ਦਿੱਤਾ ਜਾਵੇ। ਤਾਂ ਜੋ ਪੰਜਾਬ ਅਤੇ ਪੰਜਾਬ ਦੀ ਜਵਾਨੀ ਬਚ ਸਕੇ
0 comments:
एक टिप्पणी भेजें