ਹਿੰਦੂ-ਸਿੱਖ ਭਾਈਚਾਰੇ ਨੇ ਮਿਲ ਕੇ ਮਨਾਇਆ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ
ਬਰਨਾਲਾ ਪੁਲਸ ਅਤੇ ਰਾਮ ਬਾਗ਼ ਕਮੇਟੀ ਨੇ ਕਰਵਾਇਆ ਮਹਾਨ ਕੀਰਤਨ ਦਰਬਾਰ
ਬਰਨਾਲਾ, (ਪੁੰਜ ) : ਸ਼ਹਿਰ ਬਰਨਾਲਾ ਦੇ ਹਿੰਦੂ-ਸਿੱਖ ਭਾਈਚਾਰੇ ਵੱਲੋਂ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਹੀਦ ਸ਼ਿਰੋਮਣੀ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਗੁਰਬਾਣੀ ਕੀਰਤਨ ਦਾ ਸਮਾਗਮ ਕਰਵਾਇਆ ਗਿਆ। ਐਸ.ਐਸ.ਪੀ ਬਰਨਾਲਾ ਸ੍ਰੀ ਸੰਦੀਪ ਗੋਇਲ ਦੇ ਵਿਸ਼ੇਸ ਉਪਰਾਲੇ ਸਦਕਾ ਇਲਾਕੇ ਦੀ ਪ੍ਰਮੁੱਖ ਸਮਾਜਿਕ ਸੰਸਥਾ ਰਾਮਬਾਗ ਕਮੇਟੀ ਵੱਲੋਂ ਬਰਨਾਲਾ ਸਹਿਰ ਦੀਆਂ ਹਿੰਦੂ ਸਿੱਖ ਸੰਸਥਾਵਾਂ ਅਤੇ ਸਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਪਹਿਲੀ ਵਾਰ ਰਾਮਬਾਗ ਦੇ ਵਿਹੜੇ ਵਿੱਚ ਨੌਵੇਂ ਪਾਤਿਸਾਹ ਸ੍ਰੀ ਗੁਰੂ ਤੇਗ ਬਹਾਦਰ ਦੇ ਪ੍ਰਕਾਸ ਪੂਰਬ ਸਬੰਧੀ ਮਨੋਹਰ ਕੀਰਤਨ ਦਰਬਾਰ ਕਰਵਾਇਆ ਗਿਆ। ਪ੍ਰਬੰਧਕਾਂ ਵੱਲੋਂ ਰਾਮਬਾਗ ਦੇ ਵੱਡੇ ਗਰਾਉਂਡ ਵਿੱਚ ਬਹੁਤ ਹੀ ਸੁੰਦਰ ਪੰਡਾਲ ਸਜਾਇਆ ਗਿਆ, ਜਿਥੇ ਬਰਨਾਲਾ ਪੁਲਸ ਵੱਲੋਂ ਫੁੱਲਾਂ ਨਾਲ ਲੱਦੀ ਹੋਈ ਪਾਲਕੀ ਵਿੱਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਿਆ ਕੇ ਪ੍ਰਕਾਸ਼ ਕੀਤੇ ।
ਸ਼ਹੀਦ ਭਗਤ ਸਿੰਘ ਚੌਕ ਨਜਦੀਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਫੁੱਲਾਂ ਨਾਲ ਸਜਾਈ ਹੋਈ ਪੁਲਸ ਦੀ ਇੱਕ ਗੱਡੀ ਵਿੱਚ ਸੋਸਭਿਤ ਸ੍ਰੀ ਗੁਰੂ ਗਰੰਥ ਸਾਹਿਬ ਦੇ ਪਾਵਨ ਸਰੂਪ ਦੇ ਅੱਗੇ ਜਿਥੇ ਬਰਨਾਲਾ ਪੁਲਸ ਦੇ ਪੀ.ਸੀ.ਆਰ ਜਵਾਨ ਮੋਟਰਸਾਇਕਲਾਂ 'ਤੇ ਐਸਕਾਰਟ ਕਰ ਰਹੇ ਸਨ, ਉਥੇ ਗੱਡੀ ਦੇ ਅੱਗੇ ਪੁਲਸ ਬੈਂਡ ਚੱਲ ਰਿਹਾ ਸੀ। ਪੁਲਸ ਦੇ ਜਵਾਨਾਂ ਅਤੇ ਰਾਮਬਾਗ ਕਮੇਟੀ ਦੇ ਮੈਂਬਰਾਂ ਵੱਲੋਂ ਸਾਰੇ ਰਸਤੇ ਵਿੱਚ ਫੁੱਲਾਂ ਦੀ ਵਰਖਾ ਕੀਤੀ ਗਈ। ਐਸ.ਪੀ ਸੁਖਦੇਵ ਸਿੰਘ ਵਿਰਕ ਨੇ ਖੁਦ ਗੱਡੀ ਵਿੱਚੋਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਾਵਨ ਸਰੂਪ ਪੰਡਾਲ ਵਿੱਚ ਸਸ਼ੋਭਿਤ ਕਰਵਾਏ। ਸਭ ਤੋਂ ਪਹਿਲਾਂ ਉਘੇ ਲੇਖਕ ਓਮ ਪ੍ਰਕਾਸ਼ ਗਾਸੋ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਹਿੰਦੂ ਧਰਮ ਨੂੰ ਬਚਾਉਣ ਲਈ ਕੀਤੀ ਕੁਰਬਾਨੀ ਬਾਰੇ ਬੜੇ ਵਿਸਥਾਰ ਨਾਲ ਚਾਣਨਾ ਪਾਇਆ। ਉਘੇ ਵਕੀਲ ਅਤੇ ਸਾਬਕਾ ਲੋਕ ਸਭਾ ਮੈਂਬਰ ਸ ਰਾਜਦੇਵ ਸਿੰਘ ਖਾਲਸਾ ਨੇ ਗੁਰੂ ਸਾਹਿਬ ਦੀਆਂ ਮਨੁੱਖੀ ਜੀਵਨ ਨੂੰ ਸੇਧ ਦੇਣ ਵਾਲੀਆਂ ਸਿੱਖਿਆਵਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਈਆਂ । ਇਸ ਮੌਕੇ ਸ ਖਾਲਸਾ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ - ਜੀਵਨ ਦਰਸ਼ਨ ਵੀ ਸੰਗਤਾਂ ਦੇ ਰੂਬਰੂ ਕੀਤਾ ਗਿਆ। ਜਿਸ ਨਾਲ ਪਾਠਕਾਂ ਨੂੰ ਦੇ ਗਿਆਨ ਵਿਚ ਵਾਧਾ ਜਰੂਰ ਹੋਵੇਗਾ।
ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਰਨਾਲਾ ਦੇ ਹਜੂਰੀ ਰਾਗੀ ਭਾਈ ਅਵਤਾਰ ਸਿੰਘ ਅਤੇ ਗੁਰਦੁਆਰਾ ਮਾਡਲ ਟਾਊਨ ਲੁਧਿਆਣਾ ਦੇ ਹਜੂਰੀ ਰਾਗੀ ਭਾਈ ਸੁਖਦੇਵ ਸਿੰਘ ਦੇ ਰਾਗੀ ਜਥਿਆਂ ਵੱਲੋਂ ਕਰੀਬ ਦੋ ਘੰਟੇ ਗੁਰਬਾਣੀ ਦਾ ਮਨੋਹਰ ਕੀਰਤਨ ਕਰਕੇ ਆਇਆਂ ਸੰਗਤਾਂ ਨੂੰ ਨਿਹਾਲ ਕਰ ਦਿਤਾ । ਇਸ ਮੌਕੇ ਵਿਸੇਸ ਤੌਰ 'ਤੇ ਪੁਹੰਚੇ ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਸੰਧੂ, ਮਾਰਕੀਟ ਕਮੇਟੀ ਬਰਨਾਲਾ ਦੇ ਚੇਅਰਮੈਨ ਅਸ਼ੋਕ ਕੁਮਾਰ, ਜਤਿੰਦਰ ਜਿੰਮੀ, ਧੀਰਜ ਕੁਮਾਰ ਦੱਧਾਹੂਰ, ਇਕਬਾਲ ਸਿੰਘ ਆੜਤੀ ਅਤੇ ਮਹੇਸ ਕੁਮਾਰ ਲੋਟਾ ਨੇ ਕਿਹਾ ਕਿ ਹਿੰਦੂ ਭਾਈਚਾਰੇ ਦੀਆਂ ਕਰੀਬ 70% ਧਾਰਮਿਕ ਰਸਮਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੀ ਹੁੰਦੀਆਂ ਹਨ । ਪਰ ਇਹ ਪਹਿਲੀ ਵਾਰ ਹੈ ਕੇ ਰਾਮਬਾਗ ਕਮੇਟੀ ਵਲੋਂ ਰਾਮਬਾਗ ਦੇ ਵਿਹੜੇ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕਰਦਿਆਂ 400 ਸਾਲਾਂ ਪ੍ਰਕਾਸ਼ ਪੁਰਬ ਬੜੇ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ ਹੈ, ਜੋ ਕਿ ਬਹੁਤ ਹੀ ਸਲਾਘਾਯੋਗ ਕਦਮ ਹੈ।
ਇਸ ਉਦਮ ਲਈ ਐਸ.ਐਸ.ਪੀ ਸ੍ਰੀ ਸੰਦੀਪ ਗੋਇਲ ਅਤੇ ਰਾਮਬਾਗ ਕਮੇਟੀ ਦੇ ਪ੍ਰਧਾਨ ਭਾਰਤ ਮੋਦੀ ਵਧਾਈ ਦੇ ਹੱਕਦਾਰ ਹਨ। ਰਾਮਬਾਗ ਕਮੇਟੀ ਵੱਲੋਂ ਪ੍ਰਧਾਨ ਭਾਰਤ ਮੋਦੀ, ਮੀਤ ਪ੍ਰਧਾਨ ਠੇਕੇਦਾਰ ਬੀਰਬਲ ਦਾਸ, ਲਾਜਪਤ ਰਾਏ, ਨਰਿੰਦਰ ਚੋਪੜਾ, ਵੇਦ ਪ੍ਰਕਾਸ, ਕਮਲ ਕੁਮਾਰ, ਵਿਪਨ ਧਰਨੀ ਅਤੇ ਪ੍ਰੈਸ ਕਲੱਬ ਬਰਨਾਲਾ ਦੇ ਪ੍ਰਧਾਨ ਜਗਸੀਰ ਸਿੰਘ ਸੰਧੂ ਵੱਲੋਂ ਆਈਆਂ ਸੰਗਤਾਂ ਦਾ ਧਨਵਾਦ ਕੀਤਾ ਗਿਆ। ਇਸ ਪਹਿਲੇ ਅਤੇ ਨਿਵੇਕਲੀ ਕਿਸਮ ਦੇ ਸਮਾਗਮ ਵਿੱਚ ਪੁਹੰਚੇ ਸਹਿਰ ਵਾਸੀਆਂ ਵੱਲੋਂ ਇਸ ਉਦਮ ਦੀ ਭਾਰੀ ਸਲਾਘਾ ਕਰਦਿਆਂ ਕਿਹਾ ਗਿਆ ਕਿ ਭਾਈਚਾਰਕ ਸਾਂਝ ਨੂੰ ਮਜਬੂਤੀ ਬਖਸ਼ਣ ਵਾਲੇ ਇਹੋ ਜਿਹੇ ਸਮਾਗਮ ਨਿਰੰਤਰ ਜਾਰੀ ਰੱਖੇ ਜਾਣ ਦੀ ਲੋੜ ਹੈ।
0 comments:
एक टिप्पणी भेजें