Contact for Advertising

Contact for Advertising

Latest News

गुरुवार, 1 अप्रैल 2021

*ਖਰੜ ਨਿਵਾਸੀਆ ਨੇ "ਅਪਰੈਲ ਫੂਲ ਡੇਅ" ਨੂੰ ਰੁਖ ਲਗਾ ਕੇ ਮਨਾਇਆ "ਅਪਰੈਲ ਕੂਲ ਡੇਅ"

*ਖਰੜ ਨਿਵਾਸੀਆ ਨੇ "ਅਪਰੈਲ ਫੂਲ ਡੇਅ" ਨੂੰ ਰੁਖ ਲਗਾ ਕੇ ਮਨਾਇਆ "ਅਪਰੈਲ ਕੂਲ ਡੇਅ"।* 

ਅੱਜ ਪਹਿਲੀ ਅਪਰੈਲ ਨੂੰ ਵਿਸ਼ਵ ਭਰ ਵਿੱਚ 'ਅਪਰੈਲ ਫੂਲ ਡੇਅ' ਵੱਜੋ ਜਾਣਿਆ ਜਾਂਦਾ ਹੈ ਜਿਸ ਤੇ ਲੋਕ ਅਪਨੇ ਨਜਦੀਕੀਆ ਨਾਲ ਮਜਾਕ ਕਰਕੇ ਉਹਨਾ ਨੂੰ ਬੇਵਾਕੂਫ ਬਨਾ ਕੇ ਮਨੋਰੰਜਨ ਕਰਦੇ ਹਨ, ਪਰ ਖਰੜ ਵਿੱਖੇ ਅੱਜ ਸ਼ਿਵਜੋਤ ਏਨਕਲੇਵ ਰੈਜੀਡੈੰਟਸ ਵੈਲਫੇਅਰ ਅੇਸੋਸ਼ੀਏਸ਼ਨ ਖਰੜ ਵੱਲੋ ਇਕ ਨਵੇਕਲੇ ਹੀ ਤਰੀਕਾ ਅਪਨਾਇਆ ਗਿਆ ਅਤੇ 'ਅਪਰੈਲ ਫੂਲ' ਡੈਅ ਨੂੰ ਰੁੱਖ ਲਗਾ ਕੇ 'ਅਪਰੈਲ ਕੂਲ ਡੇਅ' ਵਜੋ ਮਨਾਇਆ ਗਿਆ ਜਿਸ ਦੀ ਸ਼ੁਰੂਆਤ ਸੋਸਾਇਟੀ ਦੇ ਪ੍ਰਮੁਖ ਸਰਪਰਸਤ ਉਘੇ ਸਮਾਜ ਸੇਵੀ ਅਤੇ ਸਹਿਜਧਾਰੀ ਸਿੱਖ ਪਾਰਟੀ ਦੇ ਪ੍ਰਧਾਨ ਡਾ.ਪਰਮਜੀਤ ਸਿੰਘ ਰਾਣੂੰ ਨੇ ਨਿਮ ਦ‍ੇ ਬੂਟੇ ਲਗਾ ਕੇ ਕੀਤੀ। ਇਹ ਸੋਚ ਵਾਤਾਵਰਨ ਪ੍ਰੇਮੀ ਉਹਨਾ ਦੀ ਧਰਮ ਪਤਨੀ ਡਾ. ਇੰਦਰਜੀਤ ਕੌਰ ਰਾਣੂੰ ਦੇ ਦਮਾਗ ਦੀ ਉਪਜ ਸੀ।

ਇਸ ਮੌਕੇ ਉਹਨਾ ਦੇ ਨਾਲ ਸ਼ਿਵਜੋਤ ਇਨਕਲੇਵ ਰੈਜੀਡੈੰਟਸ ਵੈਲਫੇਅਰ ਅਸੋਸ਼ੀਏਸ਼ਨ ਦੇ ਸਂਸਥਾਪਕ ਪ੍ਰਧਾਨ ਸ. ਚਨਣ ਸਿੰਘ ਢਿਲੋਂ ,ਮਜੂਦਾ ਪ੍ਰਧਾਨ ਜਸਵੰਤ ਸਿੰਘ,ਜਨਰਲ ਸਕੱਤਰ ਰਮਨ ਸ਼ਰਮਾ,ਅਮਰੀਕ ਸਿੰਘ ,ਪ੍ਰਿਸ਼ੀਪਲ ਹਰਚਰਨ ਸਿੰਘ, ਜੇ.ਈ.ਬਲਵਿੰਦਰ ਸਿੰਘ ,ਬਲਬੀਰ ਸਿੰਘ,ਪਰਮਿੰਦਰ ਸਿੰਘ ਚੈਰੀ,ਪ੍ਰੀਤਮ ਸਿੰਘ ,ਸ਼੍ਰੀ ਬੈੰਸ, ਡਾ.ਇੰਦਰਜੀਤ ਕੌਰ ਰਾਣੂੰ,ਸ਼੍ਰੀਮਤੀ ਆਸ਼ਾ ਰਾਣੀ,ਸ਼੍ਰੀਮਤੀ ਸੁਦੇਸ਼ ਸ਼ਰਮਾ, ਸ਼੍ਰੀਮਤੀ ਢਿਲੋਂ , ਸੁਰਜੀਤ ਸਿੰਘ ਰਾਏ,ਸਰਬਜੀਤ ਸਿੰਘ, ਅੇਨ.ਕੇ.ਸ਼ਰਮਾ, ਸੇਵਾਦਾਰ ਪ੍ਰਲਾਦ ਕੁਮਾਰ ਅਤੇ ਨਾਲ ਹੋਰ  ਸੋਸ਼ਾਇਟੀ ਦੇ ਅਨੇਕਾ ਟੀਮ ਮੈੰਬਰਾ ਨੇ ਸ਼ਿਰਕੱਤ ਕੀਤੀ।
*ਖਰੜ ਨਿਵਾਸੀਆ ਨੇ "ਅਪਰੈਲ ਫੂਲ ਡੇਅ" ਨੂੰ ਰੁਖ ਲਗਾ ਕੇ ਮਨਾਇਆ "ਅਪਰੈਲ ਕੂਲ ਡੇਅ"
  • Title : *ਖਰੜ ਨਿਵਾਸੀਆ ਨੇ "ਅਪਰੈਲ ਫੂਲ ਡੇਅ" ਨੂੰ ਰੁਖ ਲਗਾ ਕੇ ਮਨਾਇਆ "ਅਪਰੈਲ ਕੂਲ ਡੇਅ"
  • Posted by :
  • Date : अप्रैल 01, 2021
  • Labels :
  • Blogger Comments
  • Facebook Comments

0 comments:

एक टिप्पणी भेजें

Top