Contact for Advertising

Contact for Advertising

Latest News

शनिवार, 17 अप्रैल 2021

ਤਪਾ ਮੰਡੀ ਦੀ ਕੁੜੀ ਨੇ ਗੁਆਂਢੀ ਜਿਲੇਂ ਬਠਿੰਡਾ ਦੀ ਕੁੜੀ ਨਾਲ ਕਰਵਾਇਆ ਸਮਲਿੰਗੀ ਵਿਆਹ

ਤਪਾ ਮੰਡੀ ਦੀ ਕੁੜੀ ਨੇ ਗੁਆਂਢੀ ਜਿਲੇਂ ਬਠਿੰਡਾ ਦੀ ਕੁੜੀ ਨਾਲ ਕਰਵਾਇਆ ਸਮਲਿੰਗੀ ਵਿਆਹ
 
ਤਪਾ ਦੀ ਕੁੜੀ ਨੇ ਗੁਆਂਢੀ ਜਿਲੇਂ ਬਠਿੰਡਾ ਦੀ ਕੁੜੀ ਨਾਲ ਕਰਵਾਇਆ ਸਮਲਿੰਗੀ ਵਿਆਹ
ਪੰਜਾਬ ਦੇ ਬਰਨਾਲਾ ਜਿਲੇਂ ਦੇ ਸ਼ਹਿਰ ਤਪਾ ਅੰਦਰ ਪਹਿਲਾ ਸਮਲਿੰਗੀ ਵਿਆਹ ਹੋਣ ਦੀ ਖਬਰ ਪ੍ਰਾਪਤ ਹੋਈ ਹੈ ਜਦਕਿ ਆਪਿਸ ਵਿਚ ਕਥਿਤ ਤੋਰ 'ਤੇ ਵਿਆਹੀਆ ਅਖਵਾਉਣ ਵਾਲੀਆ ਇਹ ਕੁੜੀਆ ਸ਼ਹਿਰ ਦੇ ਇਕ ਘਰ ਵਿਚ ਰਹਿ ਰਹੀਆ ਹਨ। ਮਿਲੀ ਜਾਣਕਾਰੀ ਅਨੁਸਾਰ ਗੁਆਂਢੀ ਜਿਲੇਂ ਬਠਿੰਡਾ ਦੇ ਇਕ ਪਿੰਡ ਦੀ ਕੁੜੀ ਤਪਾ ਵਿਖੇ ਪੜਦੀ ਹੈ, ਜਿਸ ਦਾ ਤਪਾ ਦੀ ਹੀ ਇਕ ਸਹਿਪਾਠਨ ਨਾਲ ਕਾਫੀ ਮੇਲ ਜੋਲ ਹੋ ਗਿਆ ਅਤੇ ਦੋਵੇ ਕੁੜੀਆ ਆਪਿਸ ਵਿਚ ਕਾਫੀ ਘੁਲ ਮਿਲ ਗਈਆ ਅਤੇ ਇਕ ਦੂਜੇ ਨਾਲ ਅਪਣੀ ਹਰ ਗੱਲ ਸਾਂਝੀ ਕਰਨ ਲੱਗੀਆ। ਪਰ ਕੁਝ ਦਿਨ ਪਹਿਲਾ ਤਪਾ ਵਾਲੀ ਕੁੜੀ ਦੇ ਪਰਿਵਾਰਿਕ ਮੈਂਬਰ ਬਠਿੰਡਾ ਜਿਲਾ ਵਾਲੀ ਕੁੜੀ ਨੂੰ ਕੁਝ ਕਹਿ ਕੇ ਅਪਣੇ ਘਰ ਲੈ ਆਏ, ਪਰ ਦੋ ਦਿਨ ਕੁੜੀ ਦੇ ਵਾਪਿਸ ਨਾ ਪਰਤਣ 'ਤੇ ਪਰਿਵਾਰ ਵਾਲਿਆਂ ਨੂੰ ਸ਼ੱਕ ਜਾਪਣ ਲੱਗਾ ਅਤੇ ਪੜਤਾਲ ਦੋਰਾਨ ਜਦ ਉਕਤ ਵਾਕੇ ਦਾ ਪਤਾ ਲੱਗਾ ਤਦ ਗੁਆਂਢੀ ਜਿਲੇਂ ਵਾਲੀ ਕੁੜੀ ਦੇ ਮਾਪਿਆਂ ਦੇ ਪੈਰਾਂ ਹੇਠੋ ਜਮੀਨ ਖਿਸਕ ਗਈ। ਪਤਾ ਕਰਨ 'ਤੇ ਸਾਹਮਣੇ ਆਇਆ ਕਿ ਦੋਵੇ ਕੁੜੀਆਂ ਇਥੋ ਟੈਕਸੀ ਕਰਵਾ ਕੇ ਪਹਿਲਾ ਪਟਿਆਲੇ ਅਤੇ ਫੇਰ ਚੰੜੀਗੜ ਵਿਖੇ ਗਈਆ, ਜਿਨਾਂ ਦੀ ਪੈੜ ਨੱਪਦਿਆਂ ਜਦ ਘਰਵਾਲੇ ਪਟਿਆਲਾ ਉਨਾਂ ਨੂੰ ਮਿਲਣ ਪੁੱਜੇ ਤਦ ਉਨਾਂ ਇਕ ਦੂਜੇ ਨਾਲ ਸਮਲਿੰਗੀ ਵਿਆਹ ਕਰਵਾਉਣ ਦੀ ਗੱਲ ਕਬੂਲ ਕਰਦਿਆਂ ਇਕਠੀਆ ਰਹਿਣ ਦੀ ਗੱਲ ਅਪਣੇ ਮਾਪਿਆਂ ਸਾਹਮਣੇ ਸਪੱਸਟ ਕੀਤੀ। ਅੰਦਰੂਨੀ ਸੂਤਰਾਂ ਅਨੁਸਾਰ ਤਪਾ ਵਾਲੀ ਕੁੜੀ ਦੇ ਪਰਿਵਾਰ ਦੀ ਕਿਸੇ ਹੱਦ ਤੱਕ ਇਸ ਮਾਮਲੇ ਵਿਚ ਕਥਿਤ ਤੋਰ 'ਤੇ ਸਹਿਮਤੀ ਜਾਪ ਰਹੀ ਹੈ ਜਦਕਿ ਨਵ ਵਿਆਹਿਆ ਸਮਿਗੀ ਜੋੜਾ ਖੁਦ ਕੋਲ ਵਿਆਹ ਦੀ ਰਜਿਸਟਰੇਸ਼ਨ ਦੀ ਗੱਲ ਵੀ ਕਹਿ ਰਿਹਾ ਹੈ ਅਤੇ ਪੁਲਿਸ ਸੁਰੱਖਿਆ ਦੀ ਗੱਲ ਵੀ ਕਰ ਰਹੀਆ ਹਨ। ਪਰ ਇਹ ਵੀ ਪਤਾ ਲੱਗਿਆ ਹੈ ਕਿ ਹੁਣ ਇਹ ਕੁੜੀਆ ਤਪਾ ਵਿਖੇ ਰਹਿ ਰਹੀਆ ਹਨ ਅਤੇ ਗੁਆਂਢੀ ਜਿਲੇਂ ਵਾਲੀ ਕੁੜੀ ਦੇ ਮਾਪਿਆਂ ਵੱਲੋ ਉਕਤ ਮਾਮਲੇ ਵਿਚ ਅਪਣੀ ਧੀ ਨਾਲ ਕੋਈ ਧੋਖਾ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਉਧਰ ਇਹ ਵੀ ਪਤਾ ਲੱਗਿਆ ਹੈ ਕਿ ਦੋਵੇ ਕੁੜੀਆਂ ਦੀ ਉਮਰ ਭਾਵੇਂ ਭਾਰਤੀ ਸੰਵਿਧਾਨ ਅਨੁਸਾਰ ਵਿਆਹ ਲਈ ਲੋੜੀਦੀ 18 ਸਾਲ ਦੀ ਉਮਰ ਤਾਂ ਹੈ ਪਰ ਸਮਿਗੀ ਵਿਆਹ ਵਿਚ ਵੀ ਇਕ ਅਪਣੇ ਆਪ ਨੂੰ ਪੁਰਸ਼ ਵਜੋ ਪੇਸ਼ ਕਰਦਾ ਹੈ ਅਤੇ ਦੂਜਾ ਸਾਥੀ ਅੋਰਤ, ਜਿਸ ਕਾਰਨ ਭਾਰਤੀ ਸੰਵਿਧਾਨ ਅਨੁਸਾਰ ਵਿਆਹ ਲਈ ਪੁਰਸ਼ ਦੀ ਉਮਰ 21 ਸਾਲ ਤੈਅ ਹੋਈ ਹੈ, ਪਰ ਇਨਾਂ ਵਿਚੋ ਇਕ ਦੀ ਉਮਰ ਘੱਟ ਹੈ। ਜਿਸ ਕਾਰਨ ਉਕਤ ਮਾਮਲਾ ਆਉਦੇਂ ਦਿਨਾਂ ਵਿਚ ਕੋਈ ਹੋਰ ਰੂਪ ਵੀ ਧਾਰਨ ਕਰ ਸਕਦਾ ਹੈ ਜਾਂ ਫੇਰ ਉਕਤ ਮਾਮਲੇ ਦਾ ਸੱਚ ਕੁਝ ਹੋਰ ਨਿਕਲਣ ਵਾਲਾ ਹੈ।
no image
  • Title : ਤਪਾ ਮੰਡੀ ਦੀ ਕੁੜੀ ਨੇ ਗੁਆਂਢੀ ਜਿਲੇਂ ਬਠਿੰਡਾ ਦੀ ਕੁੜੀ ਨਾਲ ਕਰਵਾਇਆ ਸਮਲਿੰਗੀ ਵਿਆਹ
  • Posted by :
  • Date : अप्रैल 17, 2021
  • Labels :
  • Blogger Comments
  • Facebook Comments

0 comments:

एक टिप्पणी भेजें

Top