*ਬਰਨਾਲਾ ਤੋਂ ਕੁਲਦੀਪ ਸਿੰਘ ਗਰੇਵਾਲ ਦੀ ਰੀਪੋਰਟ*
ਬਰਨਾਲਾ ਪੁਲਿਸ ਨੇ ਗੁਆਚੇ ਹੋਏ ਮੋਬਾਇਲਾ ਤੇ ਦੁਬਾਰਾ ਕਰਵਾਈ ਹੈਲੋ ।*
ਐੰਕਰ....ਬਰਨਾਲਾ 6 ਅਪ੍ਰੈਲ...ਅੱਜ ਜਿਲਾ ਬਰਨਾਲਾ ਪੁਲਿਸ ਮੁਖੀ ਸੰਦੀਪ ਗੋਇਲ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਬਰਨਾਲਾ ਪੁਲਿਸ ਦੇ ਸਾਂਝ ਕੇਂਦਰ ਵਿੱਚ ਮੋਬਾਈਲ ਗੁੰਮ ਹੋਣ ਸਬੰਧੀ ਤਕਰੀਬਨ ਅੱਠ ਸੌ ਸ਼ਿਕਾਇਤਾ ਦਰਜ ਹੋਈਆਂ ਸਨ। ਜਿਸ ਤੇ ਕਾਰਵਾਈ ਕਰਦਿਆਂ ਬਰਨਾਲਾ ਪੁਲਿਸ ਦੇ ਸਾਂਝ ਕੇਂਦਰ ਅਤੇ ਸਾਈਬਰ ਸੈੱਲ ਨੇ ਤਕਰੀਬਨ ਚਾਰ ਸੌ ਦੇ ਲਗਪਗ ਮੋਬਾਇਲ ਬਰਾਮਦ ਕੀਤੇ ਹਨ । ਉਨ੍ਹਾਂ ਕਿਹਾ ਕਿ ਇਸ ਵਿਚ ਐਪਲ ਕੰਪਨੀ ਅਤੇ ਹੋਰ ਬਹੁਤ ਮਹਿੰਗੀਆਂ ਕੰਪਨੀਆਂ ਦੇ ਮੋਬਾਇਲ ਸ਼ਾਮਿਲ ਹਨ ਜੇਕਰ ਦੱਸ ਹਜ਼ਾਰ ਦਾ ਵੀ ਇਕ ਮੋਬਾਇਲ ਸਮਝਿਆ ਜਾਵੇ ਤਾਂ ਤਕਰੀਬਨ ਚਾਲੀ ਲੱਖ ਦੇ ਲਗਪਗ ਇਹ ਸਾਰੇ ਮੋਬਾਈਲਾਂ ਦੀ ਕੀਮਤ ਮਾਪੀ ਜਾ ਸਕਦੀ ਹੈ ।ਉਨ੍ਹਾਂ ਕਿਹਾ ਕਿ ਮੋਬਾਈਲ ਉਨ੍ਹਾਂ ਦੇ ਮਾਲਕਾਂ ਨੂੰ ਦੇਣ ਲਈ ਅਸੀਂ ਅੱਜ ਕੁਝ ਬੰਦਿਆਂ ਨੂੰ ਬੁਲਾਇਆ ਵੀ ਹੈ ,ਮੋਬਾਈਲ ਪ੍ਰਾਪਤ ਕਰਦਿਆਂ ਕਈ ਬੰਦੇ ਭਾਵੁਕ ਹੋ ਗਏ ਉਨ੍ਹਾਂ ਦੱਸਿਆ ਕਿ ਅਜੇ ਸਾਡੇ ਮੋਬਾਈਲਾਂ ਦੀਆਂ ਕਿਸ਼ਤਾਂ ਪੈਂਡਿੰਗ ਹਨ ਪਰ ਮੋਬਾਇਲ ਗੁਆਚ ਗਏ ਸਨ । ਉਨ੍ਹਾਂ ਬਰਨਾਲਾ ਪੁਲਿਸ ਅਤੇ ਐੱਸ.ਐੱਸ.ਪੀ. ਬਰਨਾਲਾ ਦਾ ਧੰਨਵਾਦ ਕੀਤਾ,ਜਿਨ੍ਹਾਂ ਨੇ ਉਨ੍ਹਾਂ ਦੇ ਮੋਬਾਇਲ ਵਾਪਸ ਕਰਵਾ ਕੇ ਦਿੱਤੇ। ਕੁਝ ਬੰਦਿਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਅਜੇ ਮੋਬਾਇਲ ਗਵਾਚੇ ਨੂੰ ਦੋ ਕੁ ਮਹੀਨੇ ਹੀ ਹੋਏ ਸਨ। ਨਵੇਂ ਮੋਬਾਇਲ ਗਵਾਚਣ ਦਾ ਬਹੁਤ ਦੁੱਖ ਸੀ। ਜਿੱਥੇ ਕੁਝ ਮਹੀਨੇ ਮੋਬਾਇਲ ਗੁਆਚਣ ਵਾਲੇ ਹਾਜ਼ਰ ਸਨ, ਉੱਥੇ ਹੀ ਐੱਸਐੱਸਪੀ ਦਫ਼ਤਰ ਬਰਨਾਲਾ ਵਿਖੇ ਆਪਣੇ ਮੋਬਾਇਲ ਲੈਣ ਆਏ ਉਹ ਲੋਕ ਵੀ ਹਾਜ਼ਰ ਸਨ, ਜਿਨ੍ਹਾਂ ਦੇ ਮੋਬਾਇਲ ਸਾਲਾਂ ਬੱਧੀ ਪਹਿਲਾਂ ਗਵਾਚੇ ਸਨ। ਕੁਝ ਬੰਦਿਆਂ ਨੂੰ ਮੋਬਾਇਲ ਦੇਣ ਤੋਂ ਬਾਅਦ ਐੱਸਐੱਸਪੀ ਨੇ ਬੋਲਦਿਆਂ ਕਿਹਾ ਕਿ ਕਦੇ ਵੀ ਕਿਸੇ ਤੋਂ ਸਸਤਾ ਮੋਬਾਇਲ ਲੈਣ ਵਿੱਚ ਕਾਹਲੀ ਨਹੀਂ ਕਰਨੀ ਚਾਹੀਦੀ ਤੁਸੀਂ ਆਪਣਾ ਮੋਬਾਈਲ ਸਰਟੀਫਾਈਡ ਸ਼ੋਅਰੂਮ ਜਾਂ ਦੁਕਾਨ ਤੋਂ ਹੀ ਖ਼ਰੀਦੋ ਘੱਟ ਰੇਟ ਵਿੱਚ ਤੁਹਾਨੂੰ ਮੋਬਾਇਲ ਖ਼ਰੀਦਣਾ ਮਹਿੰਗਾ ਪੈ ਸਕਦਾ ਹੈ। ਸੰਦੀਪ ਗੋਇਲ ਨੇ ਕਿਹਾ ਕਿ ਬਰਨਾਲਾ ਪੁਲਿਸ ਵੱਲੋਂ ਲੋਕਾਂ ਨੂੰ ਬਰਾਮਦ ਕਰਕੇ ਵਾਪਸ ਕੀਤੇ ਗਏ ਮੋਬਾਇਲਾਂ ਪ੍ਰਤੀ ਜੋ ਲੋਕਾਂ ਦੇ ਮਨ ਵਿੱਚ ਖ਼ੁਸ਼ੀ ਅਤੇ ਉਨ੍ਹਾਂ ਦੇ ਮੂੰਹ ਰਾਹੀਂ ਖੁਸ਼ੀ ਦਿਖ ਰਹੀ ਹੈ ਉਹੀ ਸਾਡਾ ਅਵਾਰਡ ਹੈ । ਇਸ ਸਮੇਂ ਹੋਰਨਾਂ ਤੋਂ ਇਲਾਵਾ ਐੱਸ.ਪੀ. (ਐੱਚ)ਹਰਬੰਤ ਕੌਰ, ਡੀ.ਐਸ.ਪੀ.ਰਸ਼ਪਾਲ ਸਿੰਘ ਢੀਂਡਸਾ,ਇੰਸਪੈਕਟਰ ਰਾਜਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਚ ਪੁਲਿਸ ਕਰਮੀ ਅਤੇ ਮੋਬਾਇਲ ਲੈਣ ਆਏ ਪੀੜਤ ਹਾਜ਼ਰ ਸਨ।
0 comments:
एक टिप्पणी भेजें