Contact for Advertising

Contact for Advertising

Latest News

शनिवार, 17 अप्रैल 2021

ਅਖੀਰ ਦੀਪ ਸਿੱਧੂ ਨੂੰ ਜਮਾਨਤ ਮਿਲ ਹੀ ਗਈ


ਦੀਪ ਸਿੱਧੂ ਨੂੰ ਮਿਲੀ ਜਮਾਨਤ

ਤੀਸ ਹਜਾਰੀ ਕੋਰਟ ਦਿੱਲੀ ਵਿਖੇ ਤਿੰਨ ਦਿਨ ਲੰਬੀ ਚੱਲੀ ਬਹਿਸ ਤੋਂ ਅੱਜ ਵਧੀਕ ਸ਼ੈਸ਼ਨ ਜੱਜ ਨੀਲੋਫਰ ਆਬਿਦਾ ਪ੍ਰਵੀਨ ਦੀ ਅਦਾਲਤ ਨੇ ਦੀਪ ਸਿੱਧੂ ਦੀ ਜਮਾਨਤ ਮਨਜੂਰ ਕਰ ਲਈ ਹੈ। ਦੀਪ ਸਿੱਧੂ ਨੂੰ ਇਹ ਜ਼ਮਾਨਤ 30 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ਉਤੇ ਮਿਲੀ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਅਦਾਲਤ ਨੇ ਇਸ ਮਾਮਲੇ ਵਿਚ ਫੈਸਲਾ ਰਾਖਵਾਂ ਰੱਖ ਲਿਆ ਸੀ।
ਲਾਲ ਕਿਲ੍ਹਾ ਦੇ ਤਵਾਰੀਖ਼ੀ ਵਰਤਾਰੇ ਦੌਰਾਨ ਛੱਬੀ ਜਨਵਰੀ ਦੇ ਵਾਕਿਆਤ ਦੇ ਦੋਸ਼ ਤਹਿਤ ਦੀਪ ਸਿੱਧੂ 8 ਫ਼ਰਵਰੀ ਤੋਂ ਤਿਹਾੜ ਜੇਲ੍ਹ ਨੰਬਰ 07 ਵਿੱਚ ਬੰਦ ਸੀ। ਦੀਪ ਸਿੱਧੂ ਦੀ ਅਦਾਲਤੀ ਪੈਰਵਾਈ ਕਰ ਰਹੇ ਵਕੀਲ ਅਭਿਸ਼ੇਕ ਗੁਪਤਾ, ਹਰਿੰਦਰ ਸਿੰਘ ਖੋਸਾ ਅਤੇ ਉਹਨਾਂ ਭਰਾ ਮਨਦੀਪ ਸਿੰਘ ਵੱਲੋਂ ਆ ਰਹੀ ਜਾਣਕਾਰੀ ਅਨੁਸਾਰ ਅਦਾਲਤ ਨੇ ਦੀਪ ਸਿੱਧੂ ਦੀ ਜਮਾਨਤ ਮਨਜੂਰ ਕਰ ਲਈ ਹੈ ਅਤੇ ਉਹਨਾਂ ਨੂੰ ਆਸ ਕਰਕੇ ਸਾਰੇ ਡਾਕੂਮੈਂਟ ਪੂਰੇ ਕਰਨ ਉਪਰੰਤ ਦੀਪ ਸਿੱਧੂ ਅੱਜ ਸ਼ਾਮ ਜਾਂ ਫਿਰ ਕੱਲ੍ਹ ਤੱਕ ਜੇਲ ਤੋਂ ਬਾਹਰ ਆ ਜਾਵੇਗਾ।
ਅਖੀਰ ਦੀਪ ਸਿੱਧੂ ਨੂੰ ਜਮਾਨਤ ਮਿਲ ਹੀ ਗਈ
  • Title : ਅਖੀਰ ਦੀਪ ਸਿੱਧੂ ਨੂੰ ਜਮਾਨਤ ਮਿਲ ਹੀ ਗਈ
  • Posted by :
  • Date : अप्रैल 17, 2021
  • Labels :
  • Blogger Comments
  • Facebook Comments

0 comments:

एक टिप्पणी भेजें

Top