ਜ਼ਿਲ੍ਹਾ ਬਰਨਾਲਾ ਦਾ ਸੀ.ਆਈ.ਏ ਸਟਾਫ ਦੀ ਪੁਲਿਸ ਪਾਰਟੀ ਵੱਲੋਂ 2 ਲੱਖ 2 ਹਜ਼ਾਰ ਨਸ਼ੀਲੀਆਂ ਗੋਲੀਆਂ,16 ਲੱਖ ਰੁਪਏ ਦੀ ਨਗਦੀ ਅਤੇ 2 ਗੱਡੀਆਂ ਸਮੇਤ 3 ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।ਜਿਨ੍ਹਾਂ ਦਾ ਨਸ਼ਾ ਸਪਲਾਈ ਦਾ ਨੈੱਟਵਰਕ ਜ਼ਿਲ੍ਹਾ ਬਰਨਾਲਾ, ਸੰਗਰੂਰ, ਪਟਿਆਲਾ ਸਮੇਤ ਮਾਨਸਾ ਜ਼ਿਲ੍ਹੇ ਵਿੱਚ ਪੂਰੀ ਤਰਾ ਫੈਲਿਆ ਹੋਇਆ ਸੀ। ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਐਸਐਸਪੀ ਸ਼੍ਰੀ ਸੰਦੀਪ ਗੋਇਲ ਨੇ ਦੱਸਿਆ ਕਿ ਬਰਨਾਲਾ ਪੁਲਿਸ ਨੇ ਗੁਪਤ ਸੂਚਨਾ ਮਿਲੀ ਸੀ ਕਿ ਇਹ ਨਸ਼ਾ ਤਸਕਰ ਬਰਨਾਲਾ ਦੇ ਇਲਾਕੇ ਵਿੱਚ ਸਪਲਾਈ ਕਰਨ ਦੀ ਤਾਕ ਵਿਚ ਹਨ। ਜਿਸ ਅਧਾਰ ਤੇ ਐਸ ਪੀ ਡੀ ਸ.ਸੁਖਦੇਵ ਸਿੰਘ ਵਿਰਕ, ਡੀਐਸਪੀ ਡੀ ਬ੍ਰਿਜਮੋਹਨ ਦੀ ਅਗਵਾਈ ਹੇਠ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਵਲੋ ਗੁਪਤ ਸੂਚਨਾ ਦੇ ਅਧਾਰ ਤੇ ਥਾਣਾ ਠੁੱਲੀਵਾਲ ਦੇ ਇਲਾਕੇ ਵਿਚ ਨਾਕਾਬੰਦੀ ਕਰ ਕਰਮਗੜ੍ਹ- ਨੰਗਲ ਰੋਡ ਤੇ ਇਕ ਵਰਨਾ ਗੱਡੀ ਨੂੰ ਤਲਾਸ਼ੀ ਲਈ ਰੋਕਿਆ ਤਾਂ ਤਲਾਸ਼ੀ ਦੌਰਾਨ ਗੱਡੀ ਵਿੱਚੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਇਆ ਗੱਡੀ ਸਵਾਰ ਰਾਜੂ ਸਿੰਘ ਉਰਫ ਰਾਜਾ ਪੁੱਤਰ ਜਰਨੈਲ ਸਿੰਘ ਨਿਵਾਸੀ ਤਰਖਾਣ ਮਾਜਰਾ,ਨੇਕ ਸਿੰਘ ਪੁੱਤਰ ਬੰਤ ਸਿੰਘ ਨਿਵਾਸੀ ਦਿਲਾਵਰਪੁਰ,ਮੇਜਰ ਸਿੰਘ ਪੁੱਤਰ ਭੋਲਾ ਸਿੰਘ ਨਿਵਾਸੀ ਬਿਜਲਪੁਰ ਨੂੰ ਕਾਬੂ ਕੀਤਾ ਗਿਆ। ਓਹਨਾ ਦੱਸਿਆ ਕੀ ਦੋਸ਼ੀ ਰਾਜੂ ਸਿੰਘ ਦੀ ਨਿਸ਼ਾਨਦੇਹੀ ਤੇ ਆਈ ਟਵਾਂਟੀ ਗੱਡੀ ਡਰੱਗ ਮਨੀ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਜੋਂ ਕੁੱਲ 2 ਲੱਖ 2 ਹਜ਼ਾਰ ਨਸ਼ੀਲੀਆਂ ਗੋਲੀਆਂ,16 ਲੱਖ ਰੁਪਏ ਡਰੱਗ ਮਨੀ,2 ਗੱਡੀਆਂ ਬਰਾਮਦ ਹੋਈਆਂ ਹਨ।ਜਾਣਕਾਰੀ ਦਿੰਦੇ ਹੋਏ ਐਸਐਸਪੀ ਸ਼੍ਰੀ ਸੰਦੀਪ ਗੋਇਲ ਦੱਸਿਆ ਕਿ ਦੋਸ਼ੀ ਰਾਜੂ ਸਿੰਘ ਖ਼ਿਲਾਫ਼ ਐਨਡੀਪੀਸੀ ਐਕਟ ਦੇ ਕੇਸ ਜ਼ਿਲ੍ਹਾ ਪਟਿਆਲਾ ਅਤੇ ਸੰਗਰੂਰ ਵਿਚ ਦਰਜ ਹਨ, ਨਸ਼ਾ ਤਸਕਰੀ ਦੇ ਇੱਕ ਮਾਮਲੇ ਵਿਚ ਅਰੋਪੀ ਪਹਿਲਾਂ ਹੀ ਭਗੌੜਾ ਹੋ ਚੁੱਕਾ ਹੈ। ਜਿਸ ਦੀ ਪੁਲਿਸ ਨੂੰ ਪਿਛਲੇ ਲੰਬੇ ਸਮੇਂ ਤੋਂ ਤਲਾਸ਼ੀ ਸੀ।ਐੱਸਐੱਸਪੀ ਸ਼੍ਰੀ ਸੰਦੀਪ ਗੋਇਲ ਨੇ ਕਿਹਾ ਕਿ ਮੁਲਜ਼ਮਾਂ ਤੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।ਇਹ ਨਸ਼ੇ ਕਿੱਥੋਂ ਆਉਂਦੇ ਹਨ ਅਤੇ ਕਿਹੜੇ ਖੇਤਰਾਂ ਵਿੱਚ ਸਪਲਾਈ ਕਰਦੇ ਹਨ ਅਤੇ ਜਲਦੀ ਹੀ ਇਸ ਕਾਰੋਬਾਰ ਨਾਲ ਜੁੜੇ ਹੋਰ ਲੋਕਾਂ ਨੂੰ ਕਾਬੂ ਕਰ ਲਿਆ ਜਾਵੇਗਾ।ਐਸਐਸਪੀ ਸ਼੍ਰੀ ਸੰਦੀਪ ਗੋਇਲ ਨੇ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਪਿੱਠ ਥਾਪੜਦੀਆ ਕਿਹਾ ਜਿਸ ਤਰ੍ਹਾਂ ਇੰਡੀਆ ਟੀਮ ਨੂੰ ਸਚਿਨ ਤੰਦੂਲਕਰ ਮਾਣ ਹੈ ਇਕ ਵੱਖਰੀ ਪਛਾਣ ਹੈ।ਓਸੇ ਤਰ੍ਹਾਂ ਹੈ ਬਰਨਾਲਾ ਪੁਲਿਸ ਦੇ ਇੰਸਪੈਕਟਰ ਸ.ਬਲਜੀਤ ਸਿੰਘ ਉੱਤੇ ਵੀ ਬਰਨਾਲਾ ਪੁਲਿਸ ਨੂੰ ਬਹੁਤ ਮਾਣ ਹੈ।
ਬਰਨਾਲਾ ਤੋਂ ਹੇਮੰਤ ਗਰਗ ਦੀ ਰਿਪੋਰਟ
0 comments:
एक टिप्पणी भेजें