Contact for Advertising

Contact for Advertising

Latest News

शुक्रवार, 21 मई 2021

ਐਫਸੀਆਈ ਸੁਨਾਮ ਡਿੱਪੂ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਇਕ ਸਟੈਕ ਦੇ ਬਦਲੇ 25 ਹਜ਼ਾਰ ਰੁਪਏ ਦੀ ਵਸੂਲਦੇ ਸਨ ਰਿਸ਼ਵਤ

ਐਫਸੀਆਈ ਸੁਨਾਮ ਡਿੱਪੂ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਇਕ ਸਟੈਕ ਦੇ ਬਦਲੇ 25 ਹਜ਼ਾਰ ਰੁਪਏ ਦੀ ਵਸੂਲਦੇ ਸਨ ਰਿਸ਼ਵਤ  
ਸੰਗਰੂਰ- ਸ਼ੈਲਰ ਉਦਯੋਗ ਵਿਚ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰਦਿਆਂ ਵਿਜੀਲੈਂਸ ਟੀਮ ਨੇ ਟੀ.ਏ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਦਿੱਤਾ ਹੈ ਜਦਕਿ ਇਕ ਮੈਨੇਜਰ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।      
        ਐਫਸੀਆਈ ਦੇ ਅਧਿਕਾਰੀ ਚਾਵਲ ਸਟੋਰ ਕਰਨ ਦੇ ਬਦਲੇ ਸ਼ੈੱਲਰ ਮਾਲਕਾਂ ਤੋਂ ਕਥਿਤ ਤੌਰ ਤੇ ਭਾਰੀ ਰਿਸ਼ਵਤ ਵਸੂਲਦੇ ਹਨ।ਇਸ ਦਾ ਭਾਂਡਾ ਫੋੜ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਨੇ ਐਫਸੀਆਈ ਦੇ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕਰਕੇ ਦਿੱਤਾ। ਇਸ ਸਬੰਧੀ ਗੱਲਬਾਤ ਕਰਦਿਆਂ ਐੱਸਐੱਸਪੀ ਵਿਜੀਲੈਂਸ  ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ  ਵਿਜੀਲੈਂਸ ਕੋਲ ਸਿਕੰਦਰਜੀਤ ਸਿੰਘ ਵਾਸੀ ਪਟਿਆਲਾ ਨੇ ਬਿਆਨ ਦਰਜ ਕਰਵਾਏ ਕਿ ਮੇਰਾ ਪਿੰਡ ਦਿਆਲਗੜ੍ਹ ਜੇਜੀਆਂ ਤਹਿਸੀਲ ਦਿੜ੍ਹਬਾ ਵਿਖੇ ਸ਼ੈੱਲਰ ਹੈ। ਮੇਰੇ ਸ਼ੈੱਲਰ ਵਿੱਚ ਪਨਸਪ ਵਿਭਾਗ ਦੀ ਮਿਲਿੰਗ ਲਈ ਪੈਡੀ ਸਟੋਰ ਕੀਤੀ ਹੋਈ ਹੈ।ਪੈਡੀ ਦੀ ਮਿਲਿੰਗ ਕਰਕੇ ਚਾਵਲ ਦੀ ਸਪਲਾਈ ਫੂਡ ਸਟੋਰ ਡਿੱਪੂ ਐਫਸੀਆਈ ਸੁਨਾਮ ਨੂੰ ਕੀਤੀ ਜਾਂਦੀ ਹੈ।ਐਫਸੀਆਈ ਸੁਨਾਮ ਵਿਖੇ ਤੈਨਾਤ ਨਰੇਸ਼ ਕੁਮਾਰ ਮੈਨੇਜਰ,ਓਮ ਪ੍ਰਕਾਸ਼ ਟੀ ਏ ਅਤੇ ਅਮਿਤ ਕੁਮਾਰ ਏ.ਐਮ ਵੱਲੋਂ ਚਾਵਲਾਂ ਦੀ ਚੈਕਿੰਗ ਕੀਤੀ ਜਾਂਦੀ ਹੈ। ਉਨ੍ਹਾਂ ਵੱਲੋਂ ਪਾਸ ਕਰਨ ਉਪਰੰਤ ਹੀ ਚਾਵਲ ਸਟੋਰ ਕਰਵਾਇਆ ਜਾਂਦਾ ਹੈ। ਉਹ ਸਾਰੇ ਇਕ ਸਟੈਕ 6 ਗੱਡੀਆਂ ਚਾਵਲ ਦੀਆਂ ਪਾਸ ਕਰਨ ਬਦਲੇ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹਨ। ਜੇਕਰ ਰਿਸ਼ਵਤ ਦੀ ਰਕਮ ਨਾ ਦਿੱਤੀ ਜਾਵੇ ਤਾਂ ਉਹ ਵਜਨ ਘੱਟ ਜਾਂ ਕੁਆਲਿਟੀ ਮਾੜੀ ਹੋਣ ਦਾ ਬਹਾਨਾ ਲਾ ਕੇ ਚਾਵਲ ਦੀਆਂ ਗੱਡੀਆਂ ਰੋਕ ਕੇ  ਤੰਗ ਪ੍ਰੇਸ਼ਾਨ ਕਰਦੇ ਹਨ। ਮੇਰੀਆਂ ਪੰਜਾਹ ਗੱਡੀਆਂ ਚਾਵਲ ਦੀਆਂ ਸਟੋਰ ਹੋ ਚੁੱਕੀਆਂ ਹਨ ਅਤੇ ਮੈਥੋਂ ਬਤੋਰ  ਡੇਢ ਲੱਖ ਰੁਪਿਆ ਰਿਸ਼ਵਤ ਦਾ ਇਹ ਵਸੂਲ ਕਰ ਚੁੱਕੇ ਹਨ।  ਬਾਕੀ ਪੈਸੇ ਨਾ ਦੇਣ ਕਾਰਨ ਉਨ੍ਹਾਂ ਨੇ ਮੇਰੀਆਂ ਦੋ ਗੱਡੀਆਂ ਸਟੋਰ ਨਹੀਂ ਕਰਵਾਈਆਂ ਅਤੇ  ਨਾਂ ਹੀ ਇਨ੍ਹਾਂ ਨੂੰ ਪਾਸ ਜਾਂ ਰਿਜੈਕਟ ਕੀਤਾ। ਜਦੋਂ ਮੈਂ ਆਪਣੇ ਮੁਨੀਮ ਜਸਵੰਤ ਸ਼ਰਮਾ ਨੂੰ ਨਾਲ ਲੈ ਕੇ ਨਰੇਸ਼ ਕੁਮਾਰ ਮੈਨੇਜਰ ਓਮ ਪ੍ਰਕਾਸ਼ ਟੀ ਏ ਅਤੇ ਅਮਿਤ ਕੁਮਾਰ ਏਐਮ ਡਿੱਪੂ ਨੂੰ ਸੁਨਾਮ ਜਾ ਕੇ ਮਿਲਿਆ ਤਾਂ ਇਨ੍ਹਾਂ ਨੇ ਮੈਨੂੰ ਕਿਹਾ ਕਿ ਅਸੀਂ 25 ਹਜ਼ਾਰ ਪ੍ਰਤੀ ਸਟੈਕ ਲੈਂਦੇ ਹਾਂ।ਬਾਕੀ ਜਿਹੜੇ ਪੈਸੇ ਤੁਹਾਡੇ ਆਏ ਹਨ,ਉਨ੍ਹਾਂ ਤੋਂ ਇਲਾਵਾ ਜੋ ਬਾਕੀ ਪੈਸੇ ਰਹਿੰਦੇ ਹਨ ਤੁਸੀਂ ਦੇ ਦਿਓ।ਤੁਹਾਡੀਆਂ ਗੱਡੀਆਂ ਸਟੋਰ ਕਰਵਾ ਦਵਾਂਗੇ ਅਤੇ ਤੁਹਾਨੂੰ  ਕੋਈ ਸਮੱਸਿਆ ਨਹੀਂ ਆਵੇਗੀ।ਐਸਐਸਪੀ ਸ੍ਰੀ ਸਿੱਧੂ ਨੇ ਦੱਸਿਆ ਕਿ ਵਿਜੀਲੈਂਸ ਵਿਭਾਗ ਦੀ ਟੀਮ ਨੇ ਸਰਕਾਰੀ ਗਵਾਹ ਪੁਸ਼ਪਾ ਰਾਣੀ ਅਤੇ ਰੋਹਿਤ ਅਗਰਵਾਲ ਦੀ ਮੌਜੂਦਗੀ ਵਿਚ  ਓਮ ਪ੍ਰਕਾਸ਼ ਟੀ ਏ ਨੂੰ ਆਪਣੇ ਦੂਸਰੇ ਸਾਥੀਆਂ ਲਈ ਲਈ 58 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੀ ਹੱਥੀ  ਐਫਸੀਆਈ ਸੁਨਾਮ ਤੋਂ ਗ੍ਰਿਫ਼ਤਾਰ ਕੀਤਾ ਗਿਆ
ਐਫਸੀਆਈ ਸੁਨਾਮ ਡਿੱਪੂ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਇਕ ਸਟੈਕ ਦੇ ਬਦਲੇ 25 ਹਜ਼ਾਰ ਰੁਪਏ ਦੀ ਵਸੂਲਦੇ ਸਨ ਰਿਸ਼ਵਤ
  • Title : ਐਫਸੀਆਈ ਸੁਨਾਮ ਡਿੱਪੂ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਇਕ ਸਟੈਕ ਦੇ ਬਦਲੇ 25 ਹਜ਼ਾਰ ਰੁਪਏ ਦੀ ਵਸੂਲਦੇ ਸਨ ਰਿਸ਼ਵਤ
  • Posted by :
  • Date : मई 21, 2021
  • Labels :
  • Blogger Comments
  • Facebook Comments

0 comments:

एक टिप्पणी भेजें

Top