Contact for Advertising

Contact for Advertising

Latest News

रविवार, 16 मई 2021

ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਲੋਕਾਂ ਦੇ ਹਿੱਤ ਦੀ ਗੱਲ ਕੀਤੀ ਗਈ ਸੀ ੨੦੨੨ ਦੇ ਵਿਚ ਨਿਰੋਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਬਣੇਗੀ ਜਤਿੰਦਰ ਜਿੰਮੀ ਸੂਬਾ ਲੀਡਰ--

ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਲੋਕਾਂ ਦੇ ਹਿੱਤ ਦੀ ਗੱਲ ਕੀਤੀ ਗਈ ਸੀ ੨੦੨੨  ਦੇ ਵਿਚ ਨਿਰੋਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਬਣੇਗੀ ਜਤਿੰਦਰ ਜਿੰਮੀ ਸੂਬਾ ਲੀਡਰ--
ਚੰਡੀਗੜ੍ਹ- (ਪੁੰਜ)ਸ਼ਿਰੋਮਣੀ ਅਕਾਲੀ ਦਲ ਸਰਕਾਰ ਦੇ ਵਿਚ ਕਿਤੇ ਕੰਮਾ ਦਾ ਵੇਰਵਾ:ਜਤਿੰਦਰ ਜਿੰਮੀ ਬਰਨਾਲਾ ਸੀਨੀਅਰ ਲੀਡਰ ਸ਼੍ਰੋਮਣੀ ਅਕਾਲੀ ਦਲ ਅਤੇ ਮੈਂਬਰ ਸ਼ਿਕਾਇਤ ਨਿਵਾਰਨ ਕਮੇਟੀ
1. ਕਿਸਾਨ ਵੀਰਾਂ ਨੂੰ ਫਸਲ ਦੀ ਵਿਕਰੀ ਲਈ ਦੂਰ ਸ਼ਹਿਰਾਂ ਦੀਆ ਮੰਡੀਆਂ ਚ ਜਾਣਾ ਪੈਂਦਾ ਸੀ, ਕਿਸਾਨ ਵੀਰਾ ਲਈ ਪਿੰਡ-ਪਿੰਡ ਫੋਲਕ ਪੁਆਇੰਟ ਬਣਵਾਏ- 

2. ਲੱਖਾਂ ਦਾ ਡੀਜਲ ਫੂਕ ਕੇ ਖੇਤੀ ਕਰਨ ਵਾਲੇ ਕਿਸਾਨ ਵੀਰਾਂ ਦਾ ਦਰਦ ਸਮਝਦਿਆ ਮੁਫ਼ਤ ਟਿਓਬਵੇਲ ਕੋਨੇਕਸ਼ਨ ਦੇ ਦਿੱਤੇ , 1997 ਤੋਂ ਮੁਫ਼ਤ ਬਿਜਲੀ ਸਹੂਲਤ ਦਿੱਤੀ, ਨਹਿਰੀ ਪਾਣੀ ਮੁਫ਼ਤ ਦਿੱਤਾ  - 

3. ਖੂਨ ਤੋਂ ਖੂਨ ਦੇ ਰਿਸ਼ਤੇ ਚ ਰਜਿਸਟਰੀ ਫੀਸ ਮੁਆਫ ਕੀਤੀ, ਸਾਰਾ ਮਾਲ ਰਿਕਾਰਡ ਆਨਲਾਈਨ ਕਰਵਾ ਕਿਸਾਨਾਂ ਦੀ ਖੱਜਲ ਖੁਆਰੀ ਘੱਟ ਕੀਤੀ -

4. ਆਪਣੇ ਕਿਸਾਨ ਵੀਰਾਂ ਦਾ ਡਟ ਕੇ ਸਾਥ ਦਿੱਤਾਂ ਬੀਜੇਪੀ ਦੀ ਸਭ ਤੋਂ ਪੁਰਾਣੀ ਭਾਈਵਾਲੀ ਨੂੰ ਇਕੋ ਝਟਕੇ ਤੋੜ ਦਿਤਾ, ਬੀਬਾ ਹਰਸਿਮਰਤ ਕੋਲੋਂ ਅਸਤੀਫਾ ਦਵਾਇਆ - 

5. ਪਿੰਡਾਂ ਦੇ ਲੋਕ ਆਪਣਾ ਕੰਮ ਛੱਡ ਕੇ ਸ਼ਹਿਰ ਤਹਿਸੀਲ ਧੱਕੇ ਨਾ ਖਾਣ, ਸਾਰੀਆਂ ਸਹੂਲਤਾਂ ਨਾਲ ਲੈਸ ਹਾਈਟੈਕ AC ਸੇਵਾ ਕੇਂਦਰ , ਸੁਵਿਧਾ ਕੇਂਦਰ ਪਿੰਡ ਪਿੰਡ ਬਣਾਤੇ -  

6. ਬਿਜਲੀ ਦੇ 8-8 ਘੰਟੇ ਲੰਮੇ ਕਟ ਖਤਮ ਕੀਤੇ ਨਾਮੁਮਕਿਨ ਨੂੰ ਮੁਮਕਿਨ ਬਣਾ ਕੇ ਦਿਖਾਇਆ, ਪੰਜਾਬ ਨੂੰ ਬਿਜਲੀ ਸਰਪਲਸ ਸੂਬਾ ਬਣਾਇਆ, ਕਿਸੇ ਨੂੰ ਦਿੱਕਤ ਨਾ ਆਵੇ 1912 ਨੰਬਰ ਚਲਾਇਆ -

7. ਅੱਜ ਤਕਰੀਬਨ 11 ਰੁਪਏ ਹੋ ਚੁਕੀ ਬਿਜਲੀ ਆਪਣੇ ਰਾਜ ਚ ਪੋਣੇ 6 ਰੁਪਏ ਪ੍ਰਤੀ ਯੂਨਿਟ ਦਿੱਤੀ - 

8. ਆਰਥਿਕ ਤੌਰ ਤੇ ਕਮਜ਼ੋਰ ਮੈਰਿਟ 'ਚ ਆਉਣ ਵਾਲੇ ਬੱਚਿਆਂ ਦੀ ਕਦਰ ਪਾਈ ਓਹਨਾ ਨੂੰ ਹੋਰ ਹੁਨਰਮੰਦ ਕਰਨ ਲਈ ਵਿਦੇਸ਼ਾਂ ਵਾਂਗ ਸਕਿਲ ਡਿਵੈਲਪਮੈਂਟ ਸਕੂਲ, ਮੈਰੀਟੋਰੀਅਸ ਸਕੂਲ  ਬਣਾਏ , ਸਾਫ ਸੁਥਰਾ ਹੋਸਟਲ ਰਹਿਣਾ ,ਖਾਣਾ-ਪੀਣਾ , ਪੜਾਈ , ਕੰਪਿਓਟਰ , ਕਿਤਾਬਾ,ਲੈਬ ਬਿਲਕੁਲ ਮੁਫ਼ਤ - 

9. ਭੁੱਲੀ ਵਿਸਰ ਚੁਕੀ ਮਾਂ ਖੇਡ ਕੱਬਡੀ ਨੂੰ ਕੱਖਾਂ ਤੋਂ ਕਰੋੜਾ ਦੀ ਕਰਤੀ,ਵਰਲਡ ਕੱਪ ਕੱਬਡੀ ਕਰਵਾਕੇ ਰੌਣਕਾਂ ਲਗਾ ਦਿਤੀਆਂ ਪੰਜਾਬ ਚ ,ਆਮ ਘਰਾਂ ਦੇ ਮੁੰਡੇ ਵੀ ਸਟਾਰ ਬਣਾਤੇ, ਨਾਲ ਨੌਕਰੀਆਂ ਦਿੱਤੀਆਂ  

10. ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਅਹਿਮੀਅਤ ਨੂੰ ਸਮਝਦਿਆਂ ਸਸਤੀ AC ਮੈਟਰੋ ਬਸ ਚਲਾਈ , ਸ਼ਾਨਦਾਰ ਐਂਟਰੀ ਗੇਟ , ਹੇਰਿਟੇਜ ਸਟ੍ਰੀਟ , ਵਾਰ ਮੈਮੋਰੀਆਲ, ਸਾਡਾ ਪਿੰਡ, ਖੂਬਸੂਰਤ ਸੜਕਾਂ ਬਣਾ ਕੇ ਗੁਰੂ ਨਗਰੀ ਨੂੰ ਮਨਮੋਹਕ ਵੱਖਰੀ ਦਿੱਖ ਦਿਤੀ - 

11. ਪੰਜਾਬ ਚ ਰੋਜਗਾਰ ਵਧੇ ਇਸ ਲਈ ਵਪਾਰੀਆਂ ਨੂੰ ਉਤਸ਼ਾਹਤ ਕੀਤਾ ਵਾਜਬ ਰੇਟ ਤੇ ਬਿਜਲੀ ਦਿਤੀ -

12.ਕਾਂਗਰਸ ਸਰਕਾਰ ਚ ਆਸਮਾਨੀ  ਪੁਹੰਚ ਚੁਕੇ ਸ਼ਰਾਬ ਦੇ ਰੇਟ ਨੂੰ ਬਿਲਕੁਲ ਵਾਜਬ ਮੁਲਾ ਤੇ ਰੱਖਿਆ,  ਨਾਲ ਖਜਾਨਾ ਵੀ ਭਰਿਆ  - 

13. 200 ਯੂਨਿਟ ਮੁਫ਼ਤ ਬਿਜਲੀ , ਮੁਫ਼ਤ ਆਟਾਂ ਦਾਲ , ਮੁਫ਼ਤ ਇਲਾਜ, ਬੁਢਾਪਾ ਪੈਨਸ਼ਨ, ਸ਼ਗਨ ਸਕੀਮਾਂ ਦੇ ਕੇ ਆਪਣੇ ਦਲਿਤ ਭਰਾਵਾਂ ਤੇ ਪਏ ਬੋਝ ਨੂੰ ਘੱਟ ਕੀਤਾ - 

14. ਆਪਣੇ ਪੰਜਾਬ ਦੀਆਂ ਧੀਆਂ ਪਿੱਛੇ ਨਾ ਰਹਿਣ ਉਨ੍ਹਾਂ ਨੂੰ ਮੁਫ਼ਤ ਸਾਈਕਲ , ਪੜਾਈ ,ਕਿਤਾਬਾ , ਵਜੀਫੇ ਦਿਤੇ- 
 
15. ਮਿੰਨੀ ਸਕੱਤਰੇਤ ਵਰਗੀਆਂ ਬਿਲਡਿੰਗਾ ਬਣਾ ਕੇ ਸਾਰੇ ਮਹਿਕਮੇ ਇਕੋ ਛੱਤ ਥਲੇ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਖਤਮ ਕੀਤਾ -

16. ਕੋਨੇ ਕੋਨੇ ਚ ਵਰਲਡ ਕਲਾਸ ਯਾਦਗਾਰਾਂ ਬਣਾ ਕੇ ਪੰਜਾਬ ਦੀ ਵਿਰਾਸਤ ਸਾਂਭੀ 

ਦੱਸੋ ਫੇਰ ਚੰਗਾ ਕਿਹੜਾ ਇਸਤੋਂ ?ਝੂਠੇ ਵਾਅਦਿਆਂ ਨਾਲ ਪੰਜਾਬੀ ਲੋਕਾ ਨਾਲ ਧੋਖਾ ਕਰਕੇ ਬਣੀ ਕਾਂਗਰਸ ਸਰਕਾਰ ਤੋ ਦੁਖੀ ਹੋਏ   ਪਏ ਹਨ ਇਹ ਨੀਤੀਆ ਲੋਕ ਪੱਖੀ ਨਹੀਂ ਹਨ
ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਲੋਕਾਂ ਦੇ ਹਿੱਤ ਦੀ ਗੱਲ ਕੀਤੀ ਗਈ ਸੀ ੨੦੨੨  ਦੇ ਵਿਚ ਨਿਰੋਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਬਣੇਗੀ ਜਤਿੰਦਰ ਜਿੰਮੀ ਸੂਬਾ ਲੀਡਰ--
  • Title : ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਲੋਕਾਂ ਦੇ ਹਿੱਤ ਦੀ ਗੱਲ ਕੀਤੀ ਗਈ ਸੀ ੨੦੨੨ ਦੇ ਵਿਚ ਨਿਰੋਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਬਣੇਗੀ ਜਤਿੰਦਰ ਜਿੰਮੀ ਸੂਬਾ ਲੀਡਰ--
  • Posted by :
  • Date : मई 16, 2021
  • Labels :
  • Blogger Comments
  • Facebook Comments

0 comments:

एक टिप्पणी भेजें

Top