Contact for Advertising

Contact for Advertising

Latest News

मंगलवार, 18 मई 2021

ਸਰਪੰਚ ਤੇ ਗਰਾਂਟਾ ਵਿੱਚ ਘਪਲਾ ਕਰਨ ਦੇ ਪਿੰਡ

ਪਿੰਡ ਲੋਹੜਾ ਨਿਵਾਬ ਸਾਹਿਬ ਦੇ ਸਰਪੰਚ ਤੇ ਗਰਾਂਟਾ ਵਿੱਚ ਘਪਲਾ ਕਰਨ ਦੇ ਪਿੰਡ ਵਾਸੀਆਂ ਵੱਲੋ ਦੋਸ਼
ਮਮਦੋਟ 18 ਮਈ (ਲਛਮਣ ਸਿੰਘ ਸੰਧੂ) ਪੰਜਾਬ ਸਰਕਾਰ ਵੱਲੋ ਪਿੰਡਾ ਨੂੰ ਸ਼ਹਿਰ ਵਰਗੀਆਂ ਸਹੂਲਤਾਂ ਦੇਣ ਵਾਸਤੇ ਪਿੰਡਾ ਨੂੰ ਬੇਸ਼ੱਕ ਗਰਾਂਟਾ ਦੇ ਖੁਲ੍ਹੇ ਗੱਫੇ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਪਿੰਡਾ ਵਿੱਚ ਵਿਕਾਸ ਕਰਨ ਦੀ ਬਜਾਏ ਸਰਪੰਚਾਂ ਵੱਲੋ ਆਪਣਾ ਹੀ ਵਿਕਾਸ ਕੀਤਾ ਜਾ ਰਿਹਾਂ ਹੈ ਇਸ ਤਰ੍ਹਾਂ ਦਾ ਹੀ ਮਾਮਲਾ ਮਮਦੋਟ ਪੰਚਾਇਤ ਦਫਤਰ ਅਧੀਨ ਆਉਂਦੇ ਪਿੰਡ ਲੋਹੜਾ ਨਿਵਾਬ ਸਾਹਿਬ ਵਿੱਚ ਵੇਖਣ ਨੂੰ ਮਿਲਿਆਂ ਪਿੰਡ ਵਾਸੀਆਂ ਵੱਲੋ ਅੱਜ ਪੱਤਰਕਾਰਾਂ ਨੂੰ ਬੁਲਾ ਕਿ ਪਿੰਡ ਵਿੱਚ ਮੌਜੂਦਾ ਸਰਪੰਚ ਵੱਲੋ ਪਿੰਡ ਵਿੱਚ ਵਿਕਾਸ ਕਾਰਜ ਕਰਨ ਦੀ ਬਜਾਏ ਆਪਣਾ ਵਿਕਾਸ  ਕਰਨ ਦਾ ਇਲਜ਼ਾਮ ਲਾਇਆ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਸ਼ਮਸ਼ਾਨਘਾਟ ਵਾਸਤੇ ਆਈ ਗਰਾਂਟ ਨੂੰ ਵੀ ਸਰਪੰਚ ਵੱਲੋ ਖੁਰਦ ਬੁਰਦ ਕਰ ਗਿਆਂ ਹੈ ਤੇ ਸ਼ਮਸ਼ਾਨਘਾਟ ਵਿੱਚ ਜੋ ਚਾਰਦੀਵਾਰੀ ਤੇ ਇੱਟਾਂ ਲਾਈਆਂ ਹਨ ਉਹ  ਵੀ ਪਿੰਡ ਵਿੱਚ ਬਣੇ ਸਰਕਾਰੀ ਸਕੂਲ ਨੂੰ ਢਾਹ ਕਿ ਉਸ ਵਿੱਚੋ ਨਿਕਲੀਆਂ ਇੱਟਾਂ ਨਾਲ ਕੀਤੀ ਆ ਪਿੰਡ ਵਿੱਚ ਘਰਾਂ ਦੇ ਪਾਣੀ ਦੀ ਕੋਈ ਨਿਕਾਸੀ ਨਹੀਂ ਹੈ ਤੇ ਘਰਾਂ ਦਾ ਪਾਣੀ ਲੋਕਾਂ ਦੇ ਖੇਤਾਂ ਵਿੱਚ ਵੜਿਆ ਫਿਰਦਾ ਹੈ ਤੇ ਗਲੀਆਂ ਨਾਲੀਆਂ ਥਾ ਥਾ ਤੋ ਟੁੱਟੀਆ ਪਈ ਆ ਹਨ ਤੇ ਪਿੰਡ ਵਿੱਚ ਸੀਵਰੇਜ ਦੀਆਂ ਜੋ ਪਾਈਪਾਂ ਪਾਉਣੀਆਂ ਸੀ ਉਹ ਆਪਣੀਆਂ ਢਾਣੀਆ ਵਿੱਚ ਪਾ ਲਾਈਆ ਹਨ ਜਿਸ ਦੀ ਲਗਭਗ ਅਠਾਰਾਂ  ਲੱਖ ਰੁਪਏ ਦੇ ਨੇੜੇ ਗਰਾਂਟ ਆਈ ਸੀ ਪਿੰਡ ਦਾ ਪੀਣ ਵਾਲਾਂ ਪਾਣੀ ਦਿਨੋਂ ਦਿਨ ਖਰਾਬ ਹੁੰਦਾ ਜਾ ਰਿਹਾ ਹੈ ਜਿਸ ਨਾਲ ਪਿੰਡ ਵਿੱਚ ਭਿਆਨਕ ਬਿਮਾਰੀ ਫੈਲਣ ਦਾ ਹਮੇਸ਼ਾਂ ਡਰ ਰਹਿੰਦਾ ਹੈ ਪਿੰਡ ਵਾਸੀਆਂ ਹਲਕਾ ਗੁਰੂ ਹਰ ਸਹਾਏ ਦੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਤੇ ਉੱਚ ਅਫਸਰਾਂ ਤੋ ਮੰਗ ਕੀਤੀ ਹੈ ਕਿ ਪਿੰਡ ਵਿੱਚ ਆਈ ਗਰਾਂਟ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤੇ ਜੋ ਗਰਾਂਟ ਵਿੱਚ ਹੇਰਾਫੇਰੀ ਕਰਨ ਤੇ ਉਕਤ ਸਰਪੰਚ ਖਿਲਾਫ਼ ਕਨੂੰਨੀ ਕਾਰਵਾਈ ਕੀਤੀ ਜਾਵੇ ਪਿੰਡ ਵਾਸੀਆਂ ਵੱਲੋ ਇਹ ਵੀ ਦੱਸਿਆ ਗਿਆਂ ਕਿ ਉਕਤ ਸਰਪੰਚ ਵੱਲੋ ਕੁੱਝ ਅਖਬਾਰਾਂ ਵਿੱਚ ਖਬਰਾਂ ਲਵਾਂ ਕਿ ਪਿੰਡ ਵਿੱਚ ਵਿਕਾਸ ਕਾਰਜ ਕਰਨ ਦੇ ਝੂਠੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਸਲੀਅਤ ਕੁੱਝ ਹੋਰ ਬਿਆਨ ਕਰਦੀ ਆ  ਇਸ ਮੋਕੇ ਪਿੰਡ ਦੇ ਵਸਨੀਕ ਮੱਖਣ ਸਿੰਘ ਸਾਬਕਾ ਫੌਜੀ, ਮੁਖਤਿਆਰ ਸਿੰਘ, ਗੁਰਭੇਜ ਸਿੰਘ ਮੈਂਬਰ ਪੰਚਾਇਤ, ਬੂਟਾ ਸਿੰਘ, ਦਲਵਿੰਦਰ ਸਿੰਘ, ਅਮਨਦੀਪ ਸਿੰਘ, ਹਰਜਿੰਦਰ ਸਿੰਘ, ਕੁਲਦੀਪ ਸਿੰਘ, ਗੁਰਜੀਤ ਸਿੰਘ, ਗੁਰਸੇਵਕ ਸਿੰਘ ਤੇ ਹੋਰ ਪਿੰਡ ਵਾਸੀ ਹਾਜਰ ਸਨ।



ਸਰਪੰਚ ਤੇ ਗਰਾਂਟਾ ਵਿੱਚ ਘਪਲਾ ਕਰਨ ਦੇ ਪਿੰਡ
  • Title : ਸਰਪੰਚ ਤੇ ਗਰਾਂਟਾ ਵਿੱਚ ਘਪਲਾ ਕਰਨ ਦੇ ਪਿੰਡ
  • Posted by :
  • Date : मई 18, 2021
  • Labels :
  • Blogger Comments
  • Facebook Comments

0 comments:

एक टिप्पणी भेजें

Top