Contact for Advertising

Contact for Advertising

Latest News

सोमवार, 3 मई 2021

ਪੁਲੀਸ ਨਾਲ ਝੜੱਪ ਹੋਣ ਤੋਂ ਬਾਅਦ ਭੜਕੇ ਵਪਾਰੀਆਂ ਨੇ ਛੱਤਾ ਖੂਹ ਮੋਰਚੇ ਵਿੱਚ ਲਗਾਇਆ ਧਰਨਾ ਕੱਲ੍ਹ ਤੋਂ ਸਾਰੀਆਂ ਦੁਕਾਨਾਂ ਖੋਲ੍ਹਣ ਦਾ ਕੀਤਾ ਐਲਾਨ

ਪੁਲੀਸ ਨਾਲ ਝੜੱਪ ਹੋਣ ਤੋਂ ਬਾਅਦ ਭੜਕੇ ਵਪਾਰੀਆਂ ਨੇ ਛੱਤਾ ਖੂਹ ਮੋਰਚੇ ਵਿੱਚ ਲਗਾਇਆ ਧਰਨਾ
 ਕੱਲ੍ਹ ਤੋਂ ਸਾਰੀਆਂ ਦੁਕਾਨਾਂ ਖੋਲ੍ਹਣ ਦਾ ਕੀਤਾ ਐਲਾਨ
ਬਰਨਾਲਾ,3 ਮਈ : ਪੁਲੀਸ ਨਾਲ ਹੋਈ ਝੜਪ ਤੋਂ ਬਾਅਦ ਭੜਕੇ ਹੋਏ ਵਪਾਰੀਆਂ ਨੇ ਸਥਾਨਕ ਸਦਰ ਬਾਜ਼ਾਰ ਦੇ ਛੱਤਾ ਖੂਹ ਮੋਰਚੇ ਵਿਚ ਧਰਨਾ ਲਗਾ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।ਇਸ ਮੌਕੇ ਵਪਾਰੀਆਂ ਨੇ ਕੱਲ੍ਹ ਤੋਂ ਆਪਣੀਆਂ ਦੁਕਾਨਾਂ ਖੋਲ੍ਹਣ ਦਾ ਵੀ ਐਲਾਨ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ ਨੇ ਕਿਹਾ ਕਿ ਵਪਾਰੀ ਭੁੱਖੇ ਮਰ ਰਹੇ ਹਨ।ਵਪਾਰੀਆਂ ਨੂੰ ਪੁਲੀਸ ਤੰਗ ਕਰਨ ਤੇ ਲੱਗੀ ਹੋਈ ਹੈ ਜਦੋਂਕਿ ਵਪਾਰੀ ਹਰ ਸਮੇਂ ਹਰ ਥਾਂ ਤੇ ਪੁਲਸ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਦੇ ਹਨ।  ਚਾਹੇ ਉਹ ਰੈੱਡ ਕਰਾਸ ਵਿਚ ਸਹਾਇਤਾ ਦੀ ਗੱਲ ਹੋਵੇ ਜਾਂ ਪੁਲਸ ਪ੍ਰਸ਼ਾਸਨ ਵੱਲੋਂ ਇਕੱਠੇ ਕੀਤੇ ਗਏ ਫੰਡਾਂ ਦੀ। ਹਰ ਸਮੇਂ ਵਪਾਰੀਆਂ ਨੇ ਦਿਲ ਖੋਲ੍ਹ ਕੇ ਪ੍ਰਸ਼ਾਸਨ ਨੂੰ  ਦਾਨ ਦਿੱਤਾ ਹੈ ਪਰ ਉਲਟਾ ਪ੍ਰਸ਼ਾਸਨ ਵਪਾਰੀਆਂ ਨੂੰ ਤੰਗ ਕਰ ਰਿਹਾ ਹੈ। ਮੱਧਮ ਵਰਗ ਦੇ ਵਪਾਰੀ ਪਿਛਲੇ ਇੱਕੀ ਸਾਲਾਂ ਤੋਂ ਭੁੱਖੇ ਮਰ ਰਹੇ ਹਨ ਭੁੱਖੇ ਮਰਦੇ ਹੀ ਅੱਜ ਸੜਕਾਂ ਤੇ ਆਏ ਹਨ ।ਜੇਕਰ ਵਪਾਰੀ ਭੁੱਲ ਭੁਲੇਖੇ ਵੀ ਕੋਈ ਦੁਕਾਨ ਖੋਹ ਲਵੇ ਤਾਂ ਉਨ੍ਹਾਂ ਤੇ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ ਅਤੇ ਪੁਲਸ ਅਧਿਕਾਰੀ ਉਨ੍ਹਾਂ ਨੂੰ ਜ਼ਲੀਲ ਕਰਦੇ ਹਨ।ਹੁਣ ਇਹ ਅਸੀਂ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ। ਕੱਲ੍ਹ ਤੋਂ ਅਸੀਂ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਸਾਰੀਆਂ ਦੁਕਾਨਾਂ ਖੋਲ੍ਹਾਂਗੇ।ਜੇਕਰ ਪ੍ਰਸ਼ਾਸਨ ਨੇ  ਵਪਾਰੀਆਂ ਨੇ ਪਰਚਾ ਦਰਜ ਕਰਨਾ ਹੈ ਤਾਂ ਕਰ ਲਵੇ। ਦੁਕਾਨਾਂ ਬੰਦ ਕਰਾਉਣ ਨਾਲ ਤਾਂ ਕੋਰੋਨਾ ਖ਼ਤਮ ਨਹੀਂ ਹੁੰਦਾ।ਕੋਰੋਨਾ ਤਾਂ ਵੈਕਸੀਨ ਅਤੇ ਸੋਸ਼ਲ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਨਾਲ ਹੋਵੇਗਾ।ਹਸਪਤਾਲਾਂ ਵਿਚ ਸਰਕਾਰ ਆਕਸੀਜਨ ਅਤੇ ਵੈਕਸੀਨ ਦਾ ਪ੍ਰਬੰਧ ਕਰੇ।ਇਹ ਪ੍ਰਬੰਧ ਤਾਂ ਸਰਕਾਰ ਕਰਨ ਨਹੀਂ ਰਹੀ ਬਸ ਵਪਾਰੀਆਂ ਨੂੰ  ਹੀ ਤੰਗ ਕਰ ਰਹੀ ਹੈ ਹੁਣ ਵਪਾਰੀਆਂ ਨਾਲ ਧੱਕੇਸ਼ਾਹੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਹੋਵੇਗੀ।ਉਨ੍ਹਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਜੇਕਰ ਪ੍ਰਸ਼ਾਸਨ ਇਸੇ ਤਰ੍ਹਾਂ ਨਾਲ ਵਪਾਰੀਆਂ ਨਾਲ ਧੱਕਾ ਕਰਦਾ ਰਿਹਾ ਤਾਂ ਵਪਾਰੀ ਇੱਟ ਨਾਲ ਇੱਟ ਵਜਾ ਦੇਣਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।  ਇਸ ਮੌਕੇ ਤੇ ਵਪਾਰੀ ਆਗੂ ਭਾਰਤ ਭੂਸ਼ਣ ਸਕਿੰਟੂ ਭੁਪਿੰਦਰ ਸਰਪੰਚ ਮੋਨੂੰ ਗੋਇਲ ਰਾਕੇਸ਼ ਕੁਮਾਰ ਆਦਿ ਵੀ ਹਾਜ਼ਰ ਸਨ
Error Icon

Recipient inbox full

Your message couldn't be delivered to vxpapp.news@blogger.com. Their inbox is full, or it's getting too much mail right now.
The response was:

You have exceeded the file size limit per mail or mobile post.




---------- Forwarded message ----------
From: BBC INDIA <punjrakesh@gmail.com>
To: vxpapp.news@blogger.com
Cc: 
Bcc: 
Date: Mon, 3 May 2021 18:34:34 +0530
Subject: ਪੁਲੀਸ ਨਾਲ ਝੜੱਪ ਹੋਣ ਤੋਂ ਬਾਅਦ ਭੜਕੇ ਵਪਾਰੀਆਂ ਨੇ ਛੱਤਾ ਖੂਹ ਮੋਰਚੇ ਵਿੱਚ ਲਗਾਇਆ ਧਰਨਾ
----- Message truncated -----

ਪੁਲੀਸ ਨਾਲ ਝੜੱਪ ਹੋਣ ਤੋਂ ਬਾਅਦ ਭੜਕੇ ਵਪਾਰੀਆਂ ਨੇ ਛੱਤਾ ਖੂਹ ਮੋਰਚੇ ਵਿੱਚ ਲਗਾਇਆ ਧਰਨਾ  ਕੱਲ੍ਹ ਤੋਂ ਸਾਰੀਆਂ ਦੁਕਾਨਾਂ ਖੋਲ੍ਹਣ ਦਾ ਕੀਤਾ ਐਲਾਨ
  • Title : ਪੁਲੀਸ ਨਾਲ ਝੜੱਪ ਹੋਣ ਤੋਂ ਬਾਅਦ ਭੜਕੇ ਵਪਾਰੀਆਂ ਨੇ ਛੱਤਾ ਖੂਹ ਮੋਰਚੇ ਵਿੱਚ ਲਗਾਇਆ ਧਰਨਾ ਕੱਲ੍ਹ ਤੋਂ ਸਾਰੀਆਂ ਦੁਕਾਨਾਂ ਖੋਲ੍ਹਣ ਦਾ ਕੀਤਾ ਐਲਾਨ
  • Posted by :
  • Date : मई 03, 2021
  • Labels :
  • Blogger Comments
  • Facebook Comments

0 comments:

एक टिप्पणी भेजें

Top