ਖ਼ੁਦ ਨੂੰ ਪੱਤਰਕਾਰ ਦੱਸ ਕੇ ਢਾਬੇ ਤੋਂ ਪੈਸੇ ਵਸੂਲਣ ਵਾਲੇ ਵਿਅਕਤੀ ਚੜ੍ਹੇ ਪੁਲੀਸ ਦੇ ਹੱਥੇ, ਕੇਸ ਦਰਜ
ਨੰਗਲ - ਪੱਤਰਕਾਰੀ ਦੇ ਨਾਂ ਤੇ ਢਾਬਿਆਂ ਤੋਂ ਪੈਸੇ ਵਸੂਲ ਕਰਨ ਵਾਲੇ ਤਿੰਨ ਨੌਜਵਾਨਾਂ ਤੇ ਨੰਗਲ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਇਨ੍ਹਾਂ ਤਿੰਨ ਨੌਜਵਾਨਾਂ ਵਿਚੋਂ ਇਕ ਨੌਜਵਾਨ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਅਤੇ ਦੂਜੇ ਦੋ ਨੌਜਵਾਨਾਂ ਦੀ ਭਾਲ ਜਾਰੀ ਹੈ
ਦੱਸਣਯੋਗ ਹੈ ਕਿ ਨੰਗਲ ਦੇ ਮਸ਼ਹੂਰ ਬਿਸ਼ਨੇ ਦਾ ਢਾਬਾ ਤੋਂ ਪੱਤਰਕਾਰੀ ਦੇ ਰੋਹਬ ਦੇ ਨਾਲ ਨੌਜਵਾਨਾਂ ਵੱਲੋਂ ਜਿੱਥੇ ਪੰਜ ਹਜ਼ਾਰ ਰੁਪਏ ਲਏ ਗਏ ਉਥੇ ਹੀ ਨੰਗਲ ਦੇ ਹੀ ਇੱਕ ਠੇਕੇ ਤੋਂ ਦੋ ਸ਼ਰਾਬ ਦੀਆਂ ਪੇਟੀਆਂ ਲਈਆਂ ਗਈਆਂ, ਜਦੋਂ ਇਹ ਸਾਰਾ ਮਾਮਲਾ ਨੰਗਲ ਪੁਲਸ ਦੇ ਧਿਆਨ ਵਿੱਚ ਆਇਆ ਤਾਂ ਨੰਗਲ ਪੁਲਸ ਨੇ ਕਾਰਵਾਈ ਕਰਦਿਆਂ ਤਿੰਨ ਨੌਜਵਾਨਾਂ ਦੇ ਖਿਲਾਫ ਵੱਖ ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਅਤੇ ਅਤੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਦੋਂਕਿ ਦੋ ਨੌਜਵਾਨਾਂ ਦੀ ਭਾਲਜਾਰੀ ਹੈ।
0 comments:
एक टिप्पणी भेजें