Contact for Advertising

Contact for Advertising

Latest News

शनिवार, 8 मई 2021

"ਕਿਸਾਨ ਜਥੇਬੰਦੀਆਂ ਨੇ ਸ਼ਹਿਣਾਂ ਬਜਾਰ 'ਚ ਦੁਕਾਨਾਂ ਖੁਲਵਾਈਆ

"ਕਿਸਾਨ ਜਥੇਬੰਦੀਆਂ ਨੇ ਸ਼ਹਿਣਾਂ ਬਜਾਰ 'ਚ ਦੁਕਾਨਾਂ ਖੁਲਵਾਈਆ
ਸ਼ਹਿਣਾਂ/- 32 ਕਿਸਾਨ ਜਥੇਬੰਦੀਅਾ ਵੱਲੋ ਦਿੱਤੇ ਸੱਦੇ ਤੇ 8 ਮਈ ਨੂੰ ਪੰਜਾਬ ਵਿੱਚ ਤਾਲਾਬੰਦੀ ਦੇ ਵਿਰੋਧ ਲਈ ਦੁਕਾਨਦਾਰਾ ਵੱਲੋ ਦੁਕਾਨਾ ਖੁਲਵਾਉਣ ਅਤੇ ਕਾਰੋਬਾਰ ਖੁੱਲੇ ਰੱਖਣ ਲਈ ਦਿੱਤੇ ਸੱਦੇ ਤਹਿਤ ਅੱਜ ਸ਼ਹਿਣਾਂ ਦੀਆਂ ਸਮੁੱਚੀਆ ਕਿਸਾਨ ਜਥੇਬੰਦੀਅਾ ਨੇ ਸ਼ਹਿਣਾਂ ਬਜਾਰ ਵਿੱਚ ਤਾਲਾਬੰਦੀ ਦੇ ਖਿਲਾਫ ਰੋਸ ਪ੍ਦਰਸਨ ਕੀਤਾ ਗਿਆ ਅਤੇ ਦੁਕਾਨਦਾਰਾ ਦੀਆਂ ਦੁਕਾਨਾ ਖੁਲਵਾਈਆ ਗਈਅਾ ਜਿਸ ਦੀ ਅਗਵਾਈ ਗੁਰਵਿੰਦਰ ਸਿੰਘ ਨਾਮਧਾਰੀ ਜਿਲਾ ਪ੍ਧਾਨ ਭਾਕਿਯੂ ਲੱਖੋਵਾਲ ਰਾਜਾ ਸਿੰਘ ਮੌੜ ਜਿਲਾ ਸਕੱਤਰ ਭਾਕਿਯੂ ਲੱਖੋਵਾਲ,ਸਤਿਨਾਮ ਸਿੰਘ ਸੱਤੀ ਇਕਾਈ ਪ੍ਧਾਨ ਭਾਕਿਯੂ ਲੱਖੋਵਾਲ ਅਤੇ ਗੁਰਪਰੀਤ ਸਿੰਘ ਗਿੱਲ ਇਕਾਈ ਪ੍ਧਾਨ ਭਾਕਿਯੂ ਉਗਰਾਹਾਂ,ਬਲਵੀਰ ਸਿੰਘ ਸਿੱਧੂ ਭਾਕਿਯੂ ਉਗਰਾਹਾਂ,ਨੇਕ ਸਿੰਘ ਬਾਠ ਭਾਕਿਯੂ ਡਕੌਦਾਂ,ਮੱਘਰ ਸਿੰਘ ਭਾਕਿਯੂ ਡਕੌਦਾਂ,ਤੇਜਾ ਸਿੰਘ ਮੱਲੀ,ਭੋਲਾ ਸਿੰਘ ਬਦਰੇਵਾਲਾ ਭਾਕਿਯੂ ਉਗਰਾਹਾਂ ਦੀ ਅਗਵਾਈ ਹੇਠ ਦੁਕਾਨਾ ਖੁਲਵਾਈਆ ਗਈਆ ਅਤੇ ਦੁਕਾਨਦਾਰਾ ਨੂੰ ਸੱਦਾ ਦਿੱਤਾ ਕਿ ਅਸੀ ਤੁਹਾਡੇ ਨਾਲ ਹਾਂ ਕਿਸੇ ਨੂੰ ਡਰਨ ਦੀ ਲੋੜ ਨਹੀ ਹੈ ਬਿਨਾਂ ਕਿਸੇ ਦੇ ਡਰ ਦੁਕਾਨਾ ਖੋਲੋ ਕਿਉਕਿ ਇਹਨਾਂ ਸਰਕਾਰਾ ਸਾਡੇ ਗਰੀਬ ਮਜਦੂਰਾ ,ਦੁਕਾਨਦਾਰਾ,ਰੇਹੜੀ ਵਾਲੇ ਨੂੰ ਅਾਪਦੇ ਬੱਚੇ ਪਾਲਨੇ ਬਹੁਤ ਮੁਸਕਲ ਕਰ ਦਿੱਤੇ ਹਨ, ਇਸ ਮੌਕੇ ਪੁਲਸ ਪ੍ਸਾਸਨ ਰਾਮਜੀਤ ਡੀ,ਐਸ.ਪੀ,ਕਮਲਜੀਤ ਸਿੰਘ ਗਿੱਲ ਐਸ.ਐਚ.ਓ ਸ਼ਹਿਣਾਂ ਵੱਲੋ ਵੱਡੀ ਗਿਣਤੀ ਵਿੱਚ ਪੁਲਸ ਲੈਕੇ ਬਜਾਰ ਵਿੱਚ ਪਹੁੰਚੇ ਅਤੇ ਦੁਕਾਨਾਦਾਰਾ ਅਤੇ ਕਿਸਾਨ ਅਾਗੂਆ ਨਾਲ ਮੀਟਿੰਗ ਕੀਤੀ ਅਤੇ ਕਿਹਾ ਕਿ ਕਰੋਨਾ ਵਾਇਰਸ ਕਾਰਨ ਸਾਨੂੰ ਸਰਕਾਰ ਦੀ ਹਦਾਇਤਾ ਦੀ ਪਾਲਨਾ ਕਰਨੀ ਚਾਹੀਦੀ ਹੈ,ਇਸ ਮੌਕੇ ਬੱਬੂ ਪੰਧੇਰ,ਮਾਸਟਰ ਗੁਰਮੇਲ ਸਿੰਘ,ਜਸਵੰਤ ਸਿੰਘ ਧਾਲੀਵਾਲ,ਹਰਪਰੀਤ ਸਿੰਘ ਧਾਲੀਵਾਲ,ਮਨਪਰੀਤ ਸਿੰਘ ਧਨੋਆ,ਭੋਲਾ ਸਿੰਘ ਧਿੰਗੜ,ਸੀਰਾ ਸਿੰਘ ਕੁੰਨਰ,ਤੋਤਾ ਸਿੰਘ,ਦੁਕਾਨਦਾਰ ਵਿੱਕੀ ਕੁਮਾਰ,ਬੌਬੀ,ਕੇਸੀ,ਕਿ੍ਸਨ ਸਿੰਘ,ਪਰਮੋਦ ਕੁਮਾਰ ਸਿੰਗਲਾ,ਕੰਮਾ ਸਿੰਘ,ਵੱਡੀ ਗਿਣਤੀ ਚ ਦੁਕਾਨਦਾਰ ਅਤੇ ਕਿਸਾਨ ਅਾਗੂ ਹਾਜਰ ਸਨ,
"ਕਿਸਾਨ ਜਥੇਬੰਦੀਆਂ ਨੇ ਸ਼ਹਿਣਾਂ ਬਜਾਰ 'ਚ ਦੁਕਾਨਾਂ ਖੁਲਵਾਈਆ
  • Title : "ਕਿਸਾਨ ਜਥੇਬੰਦੀਆਂ ਨੇ ਸ਼ਹਿਣਾਂ ਬਜਾਰ 'ਚ ਦੁਕਾਨਾਂ ਖੁਲਵਾਈਆ
  • Posted by :
  • Date : मई 08, 2021
  • Labels :
  • Blogger Comments
  • Facebook Comments

0 comments:

एक टिप्पणी भेजें

Top