Contact for Advertising

Contact for Advertising

Latest News

रविवार, 9 मई 2021

ਜ਼ਿਲਾ ਬਰਨਾਲਾ ਵਿਚ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਸਬੰਧੀ ਸਮਾਂ ਨਿਰਧਾਰਿਤ

-ਜ਼ਿਲਾ ਬਰਨਾਲਾ ਵਿਚ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਸਬੰਧੀ ਸਮਾਂ ਨਿਰਧਾਰਿਤ

*ਜ਼ਿਲਾ ਮੈਜਿਸਟ੍ਰੇਟ ਵੱਲੋਂ ਹੁਕਮ ਜਾਰੀ

-ਦਿਨਾਂ ਅਨੁਸਾਰ ਦੁਕਾਨਾਂ ਖੋਲ੍ਹਣ ਦੇ ਆਦੇਸ਼

-ਦੁਕਾਨਾਂ ਚ ਕਾਰੋਬਾਰ ਕਰਨ ਸਮੇਂ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨੀ ਜ਼ਰੂਰੀ

ਬਰਨਾਲਾ, 9 ਮਈ

                 ਪੰਜਾਬ ਸਰਕਾਰ, ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਚੰਡੀਗੜ ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਪਾਬੰਦੀਆਂ ਲਾਈਆਂ ਗਈਆਂ ਸਨ। ਜਿਸ ਤਹਿਤ ਪੰਜਾਬ ਸਰਕਾਰ, ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਦੇ ਪੱਤਰ ਅਤੇ ਵੀਡੀਓ ਕਾਨਫਰੰਸ ਵਿੱਚ ਹੋਏ ਵਿਚਾਰ ਵਟਾਂਦਰੇ ਅਨੁਸਾਰ ਕੁਝ ਹੋਰ ਜ਼ਰੂਰੀ ਵਸਤੂਆਂ /ਸੇਵਾਵਾਂ ਦੀਆਂ ਦੁਕਾਨਾਂ ਨੂੰ ਪਾਬੰਦੀਆਂ ਤੋਂ ਛੋਟ ਦਿੰਦਿਆਂ ਜ਼ਿਲਾ ਮੈਜਿਸਟ੍ਰੇਟ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਜਾਰੀ ਹੁਕਮਾਂ ਤਹਿਤ ਵੱਖ ਵੱਖ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਅਤੇ ਸੇਵਾਵਾਂ ਸਬੰਧੀ 10 ਮਈ ਤੋਂ ਅਗਲੇ ਹੁਕਮਾਂ ਤੱਕ ਦਿਨ ਅਤੇ ਸਮਾਂ ਨਿਰਧਾਰਿਤ ਕੀਤਾ ਗਿਆ ਹੈ।

        ਇਨਾਂ ਨਵੇਂ ਹੁਕਮਾਂ ਤਹਿਤ ਸੋਮਵਾਰ ਅਤੇ ਸੁੱਕਰਵਾਰ ਤੋਂ ਇਲਾਵਾ ਮਹੀਨੇ ਦੀ 1 ਤੋਂ 15 ਤਰੀਕ ਤੱਕ ਜੋ ਬੁੱਧਵਾਰ ਆਵੇਗਾ ਉਸ ਦਿਨ ਗਰੁੱਪ ਏ ਵਿੱਚ ਦਰਜ ਦੁਕਾਨਾਂ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਰੇਡੀਮੇਡ ਕੱਪੜੇ ਦੀਆਂ ਦੁਕਾਨਾਂ, ਬੱਚਿਆਂ ਦੇ ਪ੍ਰੋਡੱਕਟ ਅਤੇ ਕੱਪੜੇ, ਅਨਸਟਿੱਚਡ ਕੱਪੜੇ ਦੀਆਂ ਦੁਕਾਨਾਂ, ਬਿਲਡਿੰਗ ਅਤੇ ਮਕਾਨਾਂ ਦੀ ਉਸਾਰੀ ਲਈ ਵਰਤੇ ਜਾਣ ਵਾਲੇ ਉਪਕਰਣ ਸਟੋਰ ਜਿਨਾਂ ਵਿੱਚ ਰੰਗ ਅਤੇ ਪਾਲਿਸ ਦੀਆਂ ਦੁਕਾਨਾਂ ਆਦਿ, ਲੱਕੜੀ ਦੇ ਕੰਮ ਨਾਲ ਸਬੰਧਤ ਜਿਵੇਂ ਕਿ ਪਲਾਈ, ਫੈਬੀਕੋਲ ਆਦਿ, ਸ਼ੀਸੇ ਅਤੇ ਮਾਈਰਰ, ਗਰਿੱਲ ਅਤੇ ਫੈਬਰੀਕੇਸ਼ਨ, ਸੀਮੇਂਟ ਰੇਤੇ ਅਤੇ ਬਜਰੀ ਦੀਆਂ ਦੁਕਾਨਾਂ, ਹਾਰਡਵੇਅਰ ਆਈਟਮਾਂ, ਟੂਲਜ਼, ਮੋਟਰਾਂ, ਪਾਈਪਾਂ ਆਦਿ ਦੀਆਂ ਦੁਕਾਨਾਂ, ਕਾਰਾਂ/ਟਰੈਕਟਰ/ਮੋਟਰ ਸਾਈਕਲ/ਕਮਰਸ਼ੀਅਲ ਵਹੀਕਲਾਂ ਆਦਿ ਦੀ ਰਿਪੇਅਰ ਦੀਆਂ ਦੁਕਾਨਾਂ, ਕਾਰਾਂ/ਮੋਟਰ ਸਾਈਕਲ/ਕਮਰਸ਼ੀਅਲ ਵਹੀਕਲਾਂ ਆਦਿ ਦੀਆਂ ਸਪੇਅਰ ਪਾਰਟਸ ਦੀਆਂ ਦੁਕਾਨਾਂ, ਮਕੈਨਿਕ ਅਤੇ ਹੋਰ ਰਿਪੇਅਰ ਦੀਆਂ ਦੁਕਾਨਾਂ ਜਿਵੇਂ ਕਿ ਵੈਲਡਰ, ਪਲੰਬਰ, ਇਲੈਕਟ੍ਰੀਸ਼ਨ, ਆਰ.ਓ. ਅਤੇ ਏ.ਸੀ. ਰਿਪੇਅਰ ਆਦਿ ਦੀਆਂ ਦੁਕਾਨਾਂ, ਟਰੈਕਟਰ/ਕੰਬਾਈਨ/ਗੁਡਜ਼ ਕੈਰੀਅਰ ਅਤੇ ਹੋਰ ਖੇਤੀਬਾੜੀ ਨਾਲ ਸਬੰਧਤ ਉਪਕਰਣ (ਜਿਵੇਂ ਕਿ ਕਹੀ, ਰੰਬੇ, ਹਲ ਆਦਿ) ਦੀਆਂ ਰਿਪੇਅਰ ਅਤੇ ਸਪੇਅਰ ਪਾਰਟਸ ਦੀਆਂ ਦੁਕਾਨਾਂ, ਖਾਦ, ਬੀਜ਼, ਕੀਟਨਾਸ਼ਕ ਦੀਆਂ ਦੁਕਾਨਾਂ, ਸਾਈਕਲਾਂ ਦੀ ਸੇਲ/ਰਿਪੇਅਰ/ਸਪੇਅਰ ਪਾਰਟਸ ਦੀਆਂ ਦੁਕਾਨਾਂ, ਟਾਇਰਾਂ ਦੇ ਪੈਂਚਰ ਲਗਾਉਣ ਦੀਆਂ ਦੁਕਾਨਾਂ, ਫੋਟੋਸਟੇਟ ਦੀਆਂ ਦੁਕਾਨਾਂ, ਕਿਤਾਬਾਂ ਕਾਪੀਆਂ/ਗਿਫ਼ਟ ਦੀਆਂ ਦੁਕਾਨਾਂ, ਵਿਦੇਸ਼ਾਂ ਤੋਂ ਪੈਸੇ ਮੰਗਵਾਉਣ ਸਬੰਧੀ ਜਿਵੇਂ ਕਿ ਵੈਸਟਰਨ ਯੂਨੀਅਨ ਆਦਿ, ਅਸਲਾ ਡੀਲਰ ਦੀਆਂ ਦੁਕਾਨਾਂ ਅਤੇ ਮੋਬਾਇਲਾਂ ਦੀ ਸੇਲ ਅਤੇ ਰਿਪੇਅਰ ਸਬੰਧੀ ਦੁਕਾਨਾਂ ਖੁੱਲੀਆਂ ਰਹਿਣਗੀਆਂ।

             ਇਸੇ ਤਰਾਂ ਹੀ ਮੰਗਲਵਾਰ ਅਤੇ ਵੀਰਵਾਰ ਤੋਂ ਇਲਾਵਾ ਮਹੀਨੇ ਦੀ 16 ਤੋਂ 31 ਤਰੀਕ ਤੱਕ ਜੋ ਬੁੱਧਵਾਰ ਆਵੇਗਾ ਉਸ ਦਿਨ ਗਰੁੱਪ ਬੀ ਵਿੱਚ ਦਰਜ ਦੁਕਾਨਾਂ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਘਰਾਂ ਵਿੱਚ ਵਰਤਣ ਵਾਲੇ ਬਿਜਲੀ ਉਪਕਰਨ ਜਿਵੇਂ ਕਿ ਟੀ.ਵੀ., ਫਰਿੱਜ, ਏ.ਸੀ.ਆਦਿ ਦੀ ਸੇਲ ਅਤੇ ਰਿਪੇਅਰ, ਕੰਪਿਊਟਰ ਦੇ ਹਾਰਡਵੇਅਰ ਅਤੇ ਸਾਫਟਵੇਅਰ ਦੀਆਂ ਦੁਕਾਨਾਂ, ਫਰਨੀਚਰ ਦੀਆਂ ਦੁਕਾਨਾਂ, ਡਰਾਈ-ਕਲੀਨਰ ਦੀਆਂ ਦੁਕਾਨਾਂ, ਟੇਲਰ/ਸਿਲਾਈ-ਕਢਾਈ ਦੀਆਂ ਦੁਕਾਨਾਂ, ਬੈਲ/ਲੈਦਰ ਗੁੱਡਜ਼ ਦੀਆਂ ਦੁਕਾਨਾਂ, ਸੁਨਿਆਰੇ ਦੀਆਂ ਦੁਕਾਨਾਂ, ਕਾਸਮੈਟਿਕ ਦੀਆਂ ਦੁਕਾਨਾਂ, ਘਰੈਲੂ ਵਰਤੋਂ ਵਾਲੇ ਸਮਾਨ ਜਿਵੇਂ ਕਿ ਭਾਂਡੇ ਅਤੇ ਕਰੋਕਰੀ ਆਦਿ, ਫੋਟੋ ਸਟੂਡੀਓ, ਖੇਡਾਂ ਦੀਆਂ ਦੁਕਾਨਾਂ, ਬੂਟਾਂ ਅਤੇ ਮੋਚੀ ਦੀਆਂ ਦੁਕਾਨਾਂ, ਐਨਕਾਂ ਦੀਆਂ ਦੁਕਾਨਾਂ, ਕਾਰਾਂ/ਮੋਟਰ ਸਾਈਕਲ/ਕਮਰਸ਼ੀਅਲ ਵਹੀਕਲਾਂ ਆਦਿ ਦੀਆਂ ਏਜੰਸੀਆਂ, ਪ੍ਰਿਟਿੰਗ ਪ੍ਰੈਸ, ਮਾਲਜ ਜਿਵੇਂ ਕਿ ਈ.ਜੀ.ਡੇ, ਡੀ-ਮਾਰਟ ਆਦਿ, ਪਸ਼ੂ/ਪੰਛੀਆਂ ਦੇ ਭੋਜ਼ਨ ਅਤੇ ਦਵਾਈਆਂ ਸਬੰਧੀ ਦੁਕਾਨਾਂ, ਖੁੱਲੀਆਂ ਰਹਿਣਗੀਆਂ।

            ਇਸੇ ਤਰਾਂ ਹੀ ਗਰੁੱਪ ਸੀ ਤਹਿਤ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਕਰਿਆਨਾ/ਸਰਕਾਰੀ ਡੀਪੂ, ਈ-ਕਮਰਸ/ਕੋਰੀਅਰ, ਮਠਿਆਈ ਦੀਆਂ ਦੁਕਾਨਾਂ (ਕੇਵਲ ਹੋਮ ਡਲਿਵਰੀ ਲਈ) ਖੁੱਲੀਆਂ ਰਹਿਣਗੀਆਂ। ਇਸ ਤੋਂ ਇਲਾਵਾ ਗਰੁੱਪ ਸੀ ਤਹਿਤ ਹੀ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਰਿਟੇਲ ਅਤੇ ਹੋਲਸੇਲ ਸ਼ਰਾਬ ਦੇ ਠੇਕੇ (ਬਿਨਾਂ ਅਹਾਤਿਆਂ ਦੇ ਖੁੱਲਣ ਦੀ ਆਗਿਆ) ਅਤੇ ਫਾਸਟ ਫੂਡ ਦੀਆਂ ਦੁਕਾਨਾਂ/ਫਾਸਟ ਫੂਡ ਰੇਹੜੀਆਂ (ਕੇਵਲ ਹੋਮ ਡਲਿਵਰੀ ਲਈ) ਖੁੱਲੀਆਂ ਰਹਿਣਗੀਆਂ।

             ਗਰੁੱਪ ਡੀ ਤਹਿਤ ਸੋਮਵਾਰ ਤੋਂ ਐਤਵਾਰ ਤੱਕ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ, ਡਿਸਪੈਂਸਰੀਆਂ, ਕੈਮਿਸਟ ਸ਼ਾਪ, ਸਕੈਨ ਸੈਂਟਰ, ਮੈਡੀਕਲ ਉਪਕਰਨਾਂ ਦੀਆਂ ਦੁਕਾਨਾਂ, ਲੈਬਾਰਟਰੀ, ਕਲੀਨਿਕ, ਨਰਸਿੰਗ ਹੋਮ, ਐਂਬੂਲੈਂਸ ਆਦਿ, ਸਿਹਤ ਸੇਵਾਵਾਂ ਨਾਲ ਸਬੰਧਤ ਕਰਮਚਾਰੀ, ਡਾਕਟਰ ਨਰਸਾਂ, ਪੈਰਾ ਮੈਡੀਕਲ ਸਟਾਫ਼, ਸਮੂਹ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ/ਅਧਿਕਾਰੀ, ਪੈਟਰੋਲ ਪੰਪ, ਸੀ.ਐਨ.ਜੀ. ਪੰਪ ਅਤੇ ਪੰਪਾਂ ਨਾਲ ਲਗਦੀਆਂ ਪੈਂਚਰਾਂ ਦੀਆਂ ਦੁਕਾਨਾਂ 24 ਘੰਟੇ ਖੁੱਲੀਆਂ ਰਹਿਣਗੀਆਂ।

        ਇਸੇ ਤਰਾਂ ਹੀ ਸੋਮਵਾਰ ਤੋਂ ਐਤਵਾਰ ਤੱਕ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਡੇਅਰੀ (ਬਰੈਡ, ਦੁੱਧ ਅਤੇ ਅੰਡੇ), ਡੇਅਰੀ ਉਤਪਾਦ ਜਿਵੇਂ ਕਿ ਦਹੀਂ, ਪਨੀਰ, ਮੱਖਣ ਆਦਿ, ਦੋਧੀਆਂ ਨੂੰ ਦੁੱਧ ਦੀ ਢੋਆ-ਢੁਆਈ, ਦੁੱਧ ਦੀਆਂ ਡੇਅਰੀਆਂ, ਫ਼ਲ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਅਤੇ ਰੇਹੜੀਆਂ, ਮੀਟ, ਮੱਛੀ ਅਤੇ ਪੋਲਟਰੀ ਉਤਪਾਦ ਦੀਆਂ ਦੁਕਾਨਾਂ ਅਤੇ ਐਲ.ਪੀ.ਜੀ. ਗੈਸ ਸਿਲੰਡਰਾਂ ਦੀਆਂ ਏਜੰਸੀਆਂ ਖੁੱਲੀਆਂ ਰਹਿਣਗੀਆਂ।

        ਇਸੇ ਤਰਾਂ ਹੀ ਸੋਮਵਾਰ ਤੋਂ ਐਤਵਾਰ ਤੱਕ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਰੈਸਟੋਰੈਂਟ, ਬੇਕਰੀ ਅਤੇ ਕੰਨਫੈਕਸ਼ਨਰੀ (ਕੇਵਲ ਹੋਮ ਡਲਿਵਰੀ ਲਈ) ਖੁੱਲੇ ਰਹਿਣਗੇ। ਇਸੇ ਤਰਾਂ ਹੀ ਸਮੁਹ ਵਰਕਿੰਗ ਡੇਅ ਵਾਲੇ ਦਿਨ ਬੈਂਕ (ਕੇਵਲ 50ਫ਼ੀਸਦੀ ਸਟਾਫ਼ ਨਾਲ), ਬੈਂਕਿੰਗ ਕੋਰਸਪੋਡੈਂਟਸ (ਬੀਸੀ), ਕਸਟਮਰ ਸਰਵਿਸ ਪੁਆਇੰਟ (ਸੀਐਸਪੀਐਸ), ਪੋਸਟ ਆਫ਼ਿਸ,
ਜ਼ਿਲਾ ਬਰਨਾਲਾ ਵਿਚ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਸਬੰਧੀ ਸਮਾਂ ਨਿਰਧਾਰਿਤ
  • Title : ਜ਼ਿਲਾ ਬਰਨਾਲਾ ਵਿਚ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਸਬੰਧੀ ਸਮਾਂ ਨਿਰਧਾਰਿਤ
  • Posted by :
  • Date : मई 09, 2021
  • Labels :
  • Blogger Comments
  • Facebook Comments

0 comments:

एक टिप्पणी भेजें

Top