ਸਾਬਕਾ ਫੌਜੀਆਂ ਦਾ ਕੇਦਰ ਸਰਕਾਰ ਵੱਲੋ ਜਨਵਰੀ 2020 ਤੋ ਕਰੋਨਾ ਦੀ ਆੜ ਵਿੱਚ ਬੰਦ ਕੀਤਾ ਮਹਿਗਾਈ ਭੱਤਾ ਤੁਰੰਤ ਲਾਗੂ ਕਰਨ ਦੀ ਮੰਗ, ਇੰਜ ਸਿੱਧੂ।
ਬਰਨਾਲਾ 30 ਜੂਨ ਕਰੋਨਾ ਮਹਾਂਮਾਰੀ ਨੂੰ ਚਲਦਿਆ ਤਕਰੀਬਨ 16 ਮਹੀਨੇ ਹੋ ਗਏ ਅਤੇ ਅੱਜ ਦੂਸਰੀ ਵੇਵ ਭੀ ਖਤਮ ਹੋ ਗਈ ਡੀਜ਼ਲ ਪੈਟਰੋਲ ਗੈਸ ਅਤੇ ਹੋਰ ਲੋੜੀਦੀਆਂ ਵਸਤਾਂ ਦਾ ਭਾ ਅਸਮਾਨੀ ਚੜ੍ਹ ਗਿਆ ਹੈ ਅਤੇ ਆਮ ਆਦਮੀ ਦਾ ਜੀਣਾ ਬਹੁਤ ਮੁਸ਼ਕਲ ਹੋ ਗਿਆ ਹੈ ਕੇਂਦਰ ਦੀ ਸਰਕਾਰ ਸਭ ਕਾਸੇ ਤੋਂ ਜਾਣਬੁੱਝ ਕੇ ਅਨਜਾਣ ਬਣੀ ਹੋਈ ਹੈ ਅਤੇ ਕਰੋਨਾ ਦੀ ਆੜ੍ਹ ਵਿਚ ਦੇਸ਼ ਲਈ ਦੇਸ਼ ਦਿਆ ਸਰਹੱਦਾਂ ਤੇ ਆਪਣੀ ਜਿੰਦਗੀ ਦੇ ਸੁਨਹਿਰੇ ਪਲ ਕੁਰਬਾਨ ਕਰਨ ਵਾਲੇ ਸਾਬਕਾ ਫੌਜੀਆ ਦਾ ਮਹਿਗਾਈ ਭੱਤਾ ਪਿੱਛਲੇ 18 ਮਹੀਨੇ ਤੋ ਰੋਕ ਕੇ ਬੈਠੀ ਹੈ।ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਜੇਕਰ ਸਰਕਾਰ ਨੇ ਤੁਰੰਤ ਇਹ ਭੱਤਾ ਜਾਰੀ ਨਾ ਕੀਤਾ ਤਾਂ ਦੇਸ਼ ਦੇ 25 ਲੱਖ ਸਾਬਕਾ ਫੋਜੀ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਔਰ ਇਸ ਸੰਗਰਸ਼ ਦੀ ਅਗਵਾਈ ਭੀ ਪੰਜਾਬ ਦੇ ਸਾਬਕਾ ਫੌਜੀ ਕਰਨਗੇ।ਓਹਨਾ ਕਿਹਾ ਕਿ ਕੇਂਦਰ ਸਰਕਾਰ ਇਸ ਵੱਲ ਤੁਰੰਤ ਧਿਆਨ ਦੇਵੇ ਕਿਉਕਿ ਸਿਰਫ ਤੇ ਸਿਰਫ ਇਕ ਫੋਜੀ ਜਵਾਨ ਹੀ ਹਨ ਜੌ ਆਪਣੇ ਹੱਥ ਨਾਲ ਦੇਸ਼ ਲਈ ਕੁਰਬਾਨ ਹੋਣ ਲਈ ਫੌਜ ਵਿਚ ਦਾਖਲ ਹੋਣ ਸਮੇਂ ਦਸਤਖ਼ਤ ਕਰਦਾ ਹੈ।ਸਰਕਾਰ ਨੂੰ ਫੋਜਾ ਨੂੰ ਅਤੇ ਸਾਬਕਾ ਫੌਜੀਆਂ ਨੂੰ ਦੇਸ਼ ਦੇ ਬਾਕੀ ਮਹਿਕਮਿਆਂ ਤੋ ਉਪਰ ਰੱਖਣਾ ਚਾਹੀਦਾ ਹੈ।ਸਰਕਾਰ ਦੇ ਅਜਿਹੇ ਰਵਈਏ ਨਾਲ ਭਾਰਤੀਆਂ ਫੋਜਾ ਦੇ ਮਨੋਬਲ ਨੂੰ ਭੀ ਠੇਸ ਪਹੁੰਚਦੀ ਹੈ।ਤੇ ਕਿਸੇ ਭੀ ਕੀਮਤ ਤੇ ਦੇਸ਼ ਦੇ ਜਵਾਨਾ ਦਾ ਮਨੋਬਲ ਡਿੱਗਣਾ ਨਹੀਂ ਚਾਹੀਦਾ।ਸਿੱਧੂ ਨੇ ਕੇਦਰ ਸਰਕਾਰ ਤੋ ਪੁਰਜੋਰ ਮੰਗ ਕੀਤੀ ਕੇ ਬਿਨਾ ਦੇਰੀ ਕੀਤੇ ਮਹਿਗਾਈ ਭੱਤਾ ਲਾਗੂ ਕਰਕੇ ਸਾਬਕਾ ਫੌਜੀਆ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ।ਇਸ ਮੌਕੇ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਅਵਤਾਰ ਸਿੰਘ ਸਿੱਧੂ ਲੈਫ ਭੋਲਾ ਸਿੰਘ ਸਿੱਧੂ ਸੂਬੇਦਾਰ ਸਰਬਜੀਤ ਸਿੰਘ ਗੁਰਤੇਜ ਸਿੰਘ ਸੁਖਦੇਵ ਸਿੰਘ ਹੌਲਦਾਰ ਦੀਵਾਨ ਸਿੰਘ ਜਗਮੇਲ ਸਿੰਘ ਗੁਰਪਿਆਰ ਸਿੰਘ ਭੈਣੀ ਜੱਸਾ ਬੀ ਸੀ ਦੱਸ ਹਰਜਿੰਦਰ ਸਿੰਘ ਸਵਰਨ ਸਿੰਘ ਗਹਿਲ ਮੇਜਰ ਸਿੰਘ ਸਿੱਧੂ ਰੂਪ ਸਿੰਘ ਮਹਿਤਾ ਨਾਇਬ ਸਿੰਘ ਭੋਤਨਾ ਬਲਜਿੰਦਰ ਸਿੰਘ ਗੁਰਦੇਵ ਸਿੰਘ ਮੱਕੜ ਗੁਰਮੀਤ ਸਿੰਘ ਦੂਲੋ ਅਤੇ ਹੋਰ ਆਗੂ ਮੌਜੂਦ ਸਨ।
ਫੋਟੋ ਇੰਜ ਗੁਰਜਿੰਦਰ ਸਿੰਘ ਸਿੱਧੂ ਸੂਬਾ ਪ੍ਰਧਾਨ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਸਾਬਕਾ ਫੋਜੀ।
0 comments:
एक टिप्पणी भेजें