ਜਿਲ੍ਹਾ ਬਰਨਾਲਾ ਅੰਦਰ 2022 ਦੇ ਜਹਾਜ ਨੂੰ ਪਾਰ ਲੰਘਉਣ ਲਈ ਅਕਾਲੀ ਦਲ ਨੂੰ ਇਕਜੁੱਟਤਾ ਅਤੇ ਅਨੁਸ਼ਾਸਨ ਵਿੱਚ ਰਹਿਣਾ ਅਤਿ ਜਰੂਰੀ,ਇੰਜ ਸਿੱਧੂ
ਬਰਨਾਲਾ 23 ਜੂਨ ਚੋਣਾਂ ਦਾ ਬਿਗਲ ਵੱਜ ਗਿਆ ਹੈ ਤੇ ਸਾਰੇ ਹੀ ਸੰਭਾਵੀ ਉਮੀਦਵਾਰ ਆਪਣੇ ਆਪਣੇ ਪਰ ਤੋਲਣ ਲੱਗ ਪਏ ਹਨ ਅੱਜ 25 ਸਾਲ ਹੋ ਗਏ ਬਰਨਾਲਾ ਸੀਟ ਲਗਾਤਾਰ ਹਾਰ ਰਹੇ ਹਾਂ ਅਤੇ ਇਸ ਹਾਰ ਦਾ ਅਸਰ ਬਾਕੀ 2 ਸੀਟਾਂ ਤੇ ਭੀ ਪੈਂਦਾ ਹੈ ਇਸ ਦਾ ਮੁੱਖ ਕਾਰਨ ਧੜੇਬੰਦੀ ਹੈ।ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਭੀ ਅਕਾਲੀ ਦਲ ਠੀਕ ਉਸੇ ਮੋੜ ਤੇ ਖੜਾ ਹੈ ਕਲ ਬੀ ਸੀ ਵਿੰਗ ਦੇ ਕੌਮੀ ਪ੍ਰਧਾਨ ਹੀਰਾ ਸਿੰਘ ਗਾਬੜੀਆ ਦੀ ਆਮਦ ਸਮੇਂ ਪਾਰਟੀ ਦੇ ਕੁਝ ਜੁੰਮੇਵਾਰ ਲੀਡਰਾਂ ਵੱਲੋ ਗੈਰਹਾਜ਼ਰ ਰਹਿਣਾ ਅਤਿ ਮੰਦਭਾਗੀ ਗੱਲ ਹੈ ਅਤੇ ਇਹੀ ਕਾਰਨ ਕਰਕੇ ਅਸੀਂ ਜਿੱਤ ਕੇ ਬਾਜੀ ਹਾਰ ਜਾਂਦੇ ਹਾਂ ਜਿੱਥੋਂ ਤੱਕ ਚੋਣਾਂ ਦਾ ਸਵਾਲ ਹੈ ਉਸ ਬਾਬਤ ਪਾਰਟੀ ਦੀ ਟਿਕਟ ਉਸ ਉਮੀਦਵਾਰ ਨੂੰ ਹੀ ਮਿਲੇਗਾ ਜੌ ਸਰਵੇ ਰਿਪੋਰਟ ਵਿਚ ਜਿੱਤਣ ਦੀ ਸਮਰੱਥਾ ਰੱਖਦਾ ਹੋਵੇਗਾ ਪਾਰਟੀ ਦੀ ਟਿਕਟ ਕਿਸੇ ਦੀ ਨਿੱਜੀ ਜਗੀਰ ਨਹੀਂ ਕੋਈ ਭੀ ਉਮੀਦਵਾਰ ਹਿੱਕ ਥਾਪੜ ਕੇ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਹੀ ਟਿਕਟ ਮਿਲੇਗੀ ਆਖਰੀ ਫੈਂਸਲਾ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਬਕਾ ਡਿਪਟੀ ਮੁੱਖ ਮੰਤਰੀ ਨੇ ਕਰਨਾ ਹੈ ਇੰਜ ਸਿੱਧੂ ਨੇ ਕਿਹਾ ਜਿੰਨਾ ਚਿਰ ਪਾਰਟੀ ਵਿਚ ਅਨੁਸ਼ਾਸਨ ਨੂੰ ਸਖਤੀ ਨਾਲ ਲਾਗੂ ਨਹੀਂ ਕੀਤਾ ਜਾਂਦਾ ਓਨਾ ਚਿਰ ਵਧੀਆ ਨਤੀਜੇ ਸਾਹਮਣੇ ਨਹੀਂ ਆ ਸਕਦੇ ਇਸ ਲਈ ਅਨੁਸ਼ਾਸਨ ਤੇ ਇਕਜੁੱਟਤਾ ਪਾਰਟੀ ਦੀ ਕਾਮਯਾਬੀ ਲਈ ਅਤਿ ਜਰੂਰੀ ਹਨ ਇੰਜ ਸਿੱਧੂ ਨੇ ਸਮੂਹ ਜਿਲੇ ਦੀ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਿੱਜੀ ਮੁਫ਼ਾਦ ਛੱਡ ਕੇ ਪਾਰਟੀ ਦੀ ਅਤੇ ਜਿਲਾ ਬਰਨਾਲੇ ਦੀ ਚੜਦੀ ਕਲਾਂ ਲਈ ਕੰਮ ਕਰਨ।
0 comments:
एक टिप्पणी भेजें