ਕੌਂਸਲਰ ਹੇਮ ਰਾਜ ਗਰਗ ਨੇ 50 ਲੋੜਵੰਦ ਪਰਿਵਾਰਾਂ ਨੂੰ ਵੰਡਿਆਂ ਰਾਸ਼ਨ
ਬਰਨਾਲਾ, 25 ਜੂਨ (ਡਾ ਰਾਕੇਸ਼ ਪੁੰਜ)-ਬਰਨਾਲਾ ਸ਼ਹਿਰ ਦੇ ਵਾਰਡ ਨੰਬਰ 16 ਦੇ ਕੌਂਸਲਰ ਹੇਮ ਰਾਜ ਗਰਗ ਨੇ ਮੇਰਾ ਵਾਰਡ ਮੇਰਾ ਪਰਿਵਾਰ ਮੁਹਿੰਮ ਤਹਿਤ ਆਪਣੇ ਵਾਰਡ ਦੇ 50 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ। ਇਸ ਉਪਰੰਤ ਉਨ੍ਹਾਂ ਕਿਹਾ ਕਿ ਲਾਕਡਊਨ ਦੌਰਾਨ ਵਾਰਡ ਦੇ ਕਈ ਅਜਿਹੇ ਪਰਿਵਾਰ ਹਨ, ਜਿੰਨ੍ਹਾਂ ਦਾ ਰੁਜਗਾਰ ਬੰਦ ਹੋਣ ਕਰਕੇ ਘਰਾਂ ਦੇ ਚੁੱਲੇ ਠੰਡੇ ਹੋਣ ਲੱਗ ਪਏ ਸਨ। ਉਨ੍ਹਾਂ ਕਿਹਾ ਕਿ ਜਦ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਆਪਣੇ ਪੱਧਰ 'ਤੇ ਵਾਰਡ ਦੇ ਇਕੱਲੇ-ਇਕੱਲੇ ਘਰ ਦੀ ਪੜਤਾਲ ਕਰਕੇ ਕਰੀਬ 50 ਅਤੀ ਲੋੜਵੰਦ ਪਰਿਵਾਰਾਂ ਦੀ ਸੂਚੀ ਤਿਆਰ ਕਰਕੇ ਉਨ੍ਹਾਂ ਨੂੰ ਰਸੋਈ ਦੇ ਸਮਾਨ ਦੀਆਂ ਕਿੱਟਾਂ ਦਿੱਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਇਸੇ ਤਹਿਤ ਵਾਰਡ ਦੇ 50 ਹੋਰ ਲੋੜਵੰਦ ਪਰਿਵਾਰਾਂ ਦੀ ਪਹਿਚਾਣ ਕੀਤੀ ਗਈ। ਜਿੰਨ੍ਹਾਂ ਨੂੰ ਘਰ-ਘਰ ਰਾਸ਼ਨ ਕਿੱਟਾਂ ਪਹੁੰਚਦੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰਾਂ ਦੀ ਪਛਾਣ ਗੁਪਤ ਰੱਖੀ ਗਈ ਹੈ ਤਾਂ ਕਿ ਉਨ੍ਹਾਂ ਨੂੰ ਕਿਸੇ ਤਰਾਂ ਦੀ ਨਾਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਲਾਕਡਾਊਨ ਤੋਂ ਬਾਅਦ ਸਕੂਲ ਖੁੱਲਣ ਸਮੇਂ ਕਈ ਪਰਿਵਾਰਾਂ ਨੂੰ ਬੱਚਿਆਂ ਦੀ ਫੀਸ ਭਰਨ ਦੀ ਸਮੱਸਿਆ ਨਾਲ ਜੂਝਣਾ ਪੈ ਸਕਦਾ ਹੈ। ਜਿਸ ਨੂੰ ਮੁੱਖ ਰੱਖਦਿਆਂ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਫੀਸ ਭਰਨ ਦਾ ਪ੍ਰਬੰਧ ਕਰਨ ਲਈ ਉਹ ਯਤਨਸ਼ੀਲ ਰਹਿਣਗੇ ਤਾਂ ਕਿ ਬੱਚੇ ਪੜ੍ਹਾਈ ਤੋਂ ਵਾਂਝੇ ਨਾ ਰਹਿਣ। ਉਨ੍ਹਾਂ ਕਿਹਾ ਕਿ ਉਹ ਆਪਣੇ ਵਾਰਡ ਨੂੰ ਆਪਣਾ ਪਰਿਵਾਰ ਸਮਝਦੇ ਹਨ ਤੇ ਜੇ ਵਾਰਡ ਦੇ ਕਿਸੇ ਵੀ ਪਵਿਾਰ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਵੀ ਆਪਣੀ ਮੁਸ਼ਕਿਲ ਸਮਝ ਕੇ ਹੱਲ ਕਰਨਾ ਮੁੱਢਲਾ ਫਰਜ ਸਮਝਦੇ ਹਨ। ਇਸ ਮੌਕੇ ਸੰਦੀਪ ਭਾਟੀਆ, ਰਾਜਿੰਦਰ ਕੁਮਾਰ ਰਾਜੂ, ਹਰਜੀਤ ਭਾਟੀਆ, ਐਡਵੋਕੇਟ ਵਰੁਣ ਸਿੰਗਲਾ, ਤੁਸ਼ਾਰ ਗੋਇਲ, ਪ੍ਰਦੀਪ ਕੁਮਾਰ ਮੰਗਾ, ਭੂਸ਼ਣ ਕੁਮਾਰ, ਧਰੁਵ ਆਦਿ ਹਾਜ਼ਰ ਸਨ।
0 comments:
एक टिप्पणी भेजें