Contact for Advertising

Contact for Advertising

Latest News

मंगलवार, 1 जून 2021

ਪੀਸੀਐਮਐਸ ਐਸੋਸੀਏਸ਼ਨ ਨੇ ਕਾਲੇ ਬਿੱਲੇ ਲਗਾ ਕੇ ਕੀਤਾ ਵਿਰੋਧ ਰਾਮਦੇਵ ਦੀ ਗ੍ਰਿਫਤਾਰੀ ਦੀ ਮੰਗ

ਪੀਸੀਐਮਐਸ ਐਸੋਸੀਏਸ਼ਨ ਨੇ ਕਾਲੇ ਬਿੱਲੇ ਲਗਾ ਕੇ ਕੀਤਾ ਵਿਰੋਧ
ਰਾਮਦੇਵ ਦੀ ਗ੍ਰਿਫਤਾਰੀ ਦੀ ਮੰਗ

ਤਪਾ/ਮਨਪ੍ਰੀਤ ਜਲਪੁਤ
ਪੰਜਾਬ ਦੇ ਸਰਕਾਰੀ ਡਾਕਟਰਾਂ ਦੀ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਨੇ ਕਾਲੇ ਬਿੱਲੇ ਲਗਾ ਕੇ ਰਾਮਦੇਵ ਵਲੋਂ ਐਲੋਪੈਥੀ ਅਤੇ ਡਾਕਟਰਾਂ ਵਿਰੁੱਧ ਕੀਤੀਆਂ ਟਿੱਪਣੀਆਂ ਖਿਲਾਫ ਰੋਸ ਜਤਾਇਆ ਹੈ। ਸਬ ਡਵੀਜ਼ਨਲ ਹਸਪਤਾਲ ਤਪਾ ਦੇ ਡਾ. ਸਤਿੰਦਰਪਾਲ ਸਿੰਘ ਬੁੱਟਰ, ਡਾ. ਗੁਰਪ੍ਰੀਤ ਸਿੰਘ ਮਾਹਲ, ਡਾ. ਗੁਰਸਿਮਰਨਜੀਤ ਸਿੰਘ, ਡਾ. ਕਰਨ ਚੋਪੜਾ, ਡਾ. ਖੁਸ਼ਦੀਪ ਗੋਇਲ, ਡਾ. ਸ਼ਿਖਾ ਅਗਰਵਾਲ ਤੇ ਡਾ. ਗੁਰਪ੍ਰੀਤ ਕੌਰ ਧਾਲੀਵਾਲ ਨੇ ਡਿਊਟੀ ਦੌਰਾਨ ਆਪਣੀਆਂ ਬਾਹਾਂ ਉਪਰ ਕਾਲੇ ਬਿੱਲੇ ਲਗਾਏ ਅਤੇ ਮੰਗ ਕੀਤੀ ਕਿ ਰਾਮਦੇਵ ਵਿਰੁੱਧ ਮੁਕੱਦਮਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕੀਤਾ ਜਾਵੇ। ਡਾ. ਸਤਿੰਦਰਪਾਲ ਸਿੰਘ ਬੁੱਟਰ ਅਤੇ ਡਾ. ਗੁਰਪ੍ਰੀਤ ਸਿੰਘ ਮਾਹਲ ਨੇ ਦੱਸਿਆ ਕਿ ਕੋਰੋਨਾ ਦੇ ਭਿਆਨਕ ਦੌਰ ਵਿਚ ਰਾਮਦੇਵ ਵਲੋਂ ਮੈਡੀਕਲ ਵਿਗਿਆਨ ਐਲੋਪੈਥੀ ਅਤੇ ਡਾਕਟਰਾਂ ਬਾਰੇ ਗੈਰ ਜਰੂਰੀ ਟਿੱਪਣੀਆਂ ਕੀਤੇ ਜਾਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਆਈਐਮਏ ਵਲੋਂ ਪਹਿਲਾਂ ਹੀ ਰਾਮਦੇਵ ਖਿਲਾਫ ਮਾਣਹਾਨੀ ਦਾ ਕੇਸ ਕੀਤਾ ਗਿਆ ਹੈ ਅਤੇ ਫੈਡਰੇਸ਼ਨ ਆਫ ਰੈਜੀਡੈਂਟ ਡਾਕਟਰਜ਼ ਐਸੋਸੀਏਸ਼ਨ ਇੰਡੀਆ ਵਲੋਂ ਪਹਿਲੀ ਜੂਨ ਨੂੰ ਕਾਲੇ ਦਿਵਸ ਵਜੋਂ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ, ਜਿਸਦੇ ਸਮਰਥਨ ਵਿਚ ਪੀਸੀਐਮਐਸ ਐਸੋਸੀਏਸ਼ਨ ਵਲੋਂ ਕਾਲੇ ਬਿੱਲੇ ਲਗਾ ਕੇ ਵਿਰੋਧ ਜਤਾਇਆ ਜਾ ਰਿਹਾ ਹੈ।
ਪੀਸੀਐਮਐਸ ਐਸੋਸੀਏਸ਼ਨ ਨੇ ਕਾਲੇ ਬਿੱਲੇ ਲਗਾ ਕੇ ਕੀਤਾ ਵਿਰੋਧ ਰਾਮਦੇਵ ਦੀ ਗ੍ਰਿਫਤਾਰੀ ਦੀ ਮੰਗ
  • Title : ਪੀਸੀਐਮਐਸ ਐਸੋਸੀਏਸ਼ਨ ਨੇ ਕਾਲੇ ਬਿੱਲੇ ਲਗਾ ਕੇ ਕੀਤਾ ਵਿਰੋਧ ਰਾਮਦੇਵ ਦੀ ਗ੍ਰਿਫਤਾਰੀ ਦੀ ਮੰਗ
  • Posted by :
  • Date : जून 01, 2021
  • Labels :
  • Blogger Comments
  • Facebook Comments

0 comments:

एक टिप्पणी भेजें

Top