ਸ਼ਹੀਦ ਭਗਤ ਸਿੰਘ ਪਾਰਕ ਬਚਾਉ ਸੰਘਰਸ਼ ਕਮੇਟੀ ਨੇ ਕੀਤੀ ਕੇਵਲ ਸਿੰਘ ਢਿੱਲੋਂ ਨਾਲ ਮੁਲਾਕਾਤ
ਬਰਨਾਲਾ :- ਸ਼ਹੀਦ ਭਗਤ ਸਿੰਘ ਪਾਰਕ ਬਚਾਉ ਸੰਘਰਸ਼ ਕਮੇਟੀ ਨੇ ਅੱਜ ਕਾਂਗਰਸ ਪਾਰਟੀ ਦੀ ਮੀਤ ਪ੍ਰਧਾਨ ਸਾਬਕਾ ਵਿਧਾਇਕ ਬਰਨਾਲਾ ਸ . ਕੇਵਲ ਸਿੰਘ ਢਿੱਲੋਂ ਨਾਲ ਉਹਨਾ ਦੇ ਹਿ ਬਰਨਾਲਾ ਵਿੱਖੇ ਮੁਲਾਕਾਤ ਕੀਤੀ ਗਈ । ਇਹ ਮੁਲਾਕਾਤ ਸ਼ਹੀਦ ਭਗਤ ਸਿੰਘ ਪਾਰਕ ਬਚਾਉ ਕਮੇਟੀ ਦੇ ਪ੍ਰਧਾਨ ਜਸਵੰਤ ਰਾਏ ਦੀ ਅਗਵਾਈ ਹੇਠ ਕੀਤੀ ਗਈ । ਇਸ ਮੋਕੇ ਪਾਰਕ ਕਮੇਟੀ ਨੇ ਸ . ਕੇਵਲ ਸਿੰਘ ਢਿੱਲੋ ਨੂੰ ਪਾਰਕ ਨਾਲ ਸੰਬੰਧਿਤ ਆ ਰਹੀਆ ਮੁਸ਼ਕਿਲਾਂ ਸੰਬੰਧੀ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਇਸ ਪਾਰਕ ਦੀ ਮਲਕੀਅਤ ਨਗਰ ਕੌਂਸਲ ਬਰਨਾਲਾ ਦੇ ਨਾਮ ਕਰਵਾ ਦਿੱਤੀ ਜਾਵੇ ਤਾਂ ਜੋ ਪਾਰਕ ਦਾ ਹੋਰ ਵੀ ਸਰਵਪੱਖੀ ਵਿਕਾਸ ਪਾਰਕ ਦੀ ਸੁੰਦਰਤਾ , ਪਾਰਕ ਦਾ ਨਵੀਨੀਕਰਨ ਕਰਕੇ ਪਾਰਕ ਨੂੰ ਹੋਰ ਵੀ ਬਿਹਤਰ ਬਣਾਇਆ ਜਾ ਸਕੇ । ਇਸ ਮੌਕੇ ਪਾਰਕ ਕਮੇਟੀ ਨੇ ਇਹ ਵੀ ਕਿਹਾ ਕਿ ਸ਼ਹੀਦ ਭਗਤ ਸਿੰਘ ਪਾਰਕ ਦੀ ਪਹਿਲਾ ਵੀ ਸ , ਕੇਵਲ ਸਿੰਘ ਢਿੱਲੋਂ ਦੀ ਸਭ ਤੋਂ ਵੱਡੀ ਦੇਣ ਹੈ ਕਿਉਂਕਿ ਸ . ਕੇਵਲ ਸਿੰਘ ਢਿੱਲੋ ਨੇ ਐਮ.ਐਲ.ਏ ਹੁੰਦਿਆ ਵਿਧਾਨ ਸਭਾ ਚ ਬੜੇ ਜੋਰ ਸ਼ੋਰ ਨਾਲ ਮੁੱਦਾ ਚੁੱਕਿਆ ਸੀ ਕਿਉਂਕਿ ਇਹ ਪਾਰਕ ਵਾਲੀ ਜਗਾਂ ਪੰਚਾਇਤੀ ਰਾਜ ਦੇ ਅਧੀਨ ਸੀ ਜਿਸ ਤਹਿਤ ਅਕਾਲੀ - ਭਾਜਪਾ ਦੀ ਸਰਕਾਰ ਇਸ ਜਗਾਂ ਤੇ ਜਿਲਾ ਪ੍ਰੀਸ਼ਦ ਦਾ ਦਫ਼ਤਰ ਬਣਾਉਣਾ ਚਾਹੁੰਦੀ ਸੀ ਪਰ ਕੇਵਲ ਸਿੰਘ ਢਿੱਲੋਂ ਵੱਲੋ ਇਹ ਜਗਾਂ ਸਿਰਫ ਪਾਰਕ ਲਈ ਰੱਖਣ ਸੰਬਧੀ ਵਿਧਾਨ ਸਭਾਂ ਚ ਉਠਾਈ ਆਵਾਜ਼ ਸਦਕਾਂ ਅੱਜ ਇਸ ਪਾਰਕ ਦਾ ਸ਼ਹਿਰ ਵਾਸੀ ਆਨੰਦ ਮਾਣ ਰਹੇ ਹਨ ਕੇਵਲ ਸਿੰਘ ਢਿੱਲੋ ਦੇ ਯਤਨਾ ਸਦਕਾ ਹੀ ਇਸ ਪਾਰਕ ਲਈ ਤਕਰੀਬਨ 20 ਲੱਖ ਦੇ ਕਰੀਬ ਗ੍ਰਾਂਟ ਵੀ ਲਿਆਂਦੀ ਗਈ ਸੀ । ਇਸ ਮੌਕੇ ਸ . ਕੇਵਲ ਸਿੰਘ ਢਿੱਲੋ ਨੇ ਪਾਰਕ ਕਮੇਟੀ ਦੇ ਵਫ਼ਦ ਨੂੰ ਦੱਸਿਆ ਕਿ ਨਗਰ ਕੌਂਸਲ ਬਰਨਾਲਾ ਵੱਲੋ ਪਾਰਕ ਦੀ ਜਗਾਂ ਨੂੰ ਨਗਰ ਕੌਂਸਲ ਦੇ ਅਧੀਨ ਸੰਬੰਧੀ ਮਤਾ ਪਾਸ ਕਰਕੇ ਭੇਜਿਆ ਜਾ ਚੁੱਕਿਆ ਹੈ ਤੇ ਜਲਦੀ ਹੀ ਇਹ ਜਗਾਂ ਨਗਰ ਕੌਂਸਲ ਦੇ ਅਧੀਨ ਹੋ ਜਾਵੇਗੀ ਜਿਸ ਤੋਂ ਬਾਅਦ ਪਾਰਕ ਵਿੱਚ ਹੋਰ ਵੀ ਵਧੀਆ ਸਹੂਲਤਾਂ ਦਾ ਸ਼ਹਿਰ ਵਾਸੀ ਆਨੰਦ ਮਾਣ ਸਕਣਗੇ ਜਿਸ ਵਿੱਚ ਪਾਰਕ ਵਿੱਚ ਵਧੀਆ ਆਧੁਨਿਕ ਲਾਈਟਾਂ , ਮਾਲੀ , ਸਫਾਈ ਸੇਵਕ , ਵਧੀਆ ਬੂਟੇ , ਆਦਿ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ । ਇਸ ਮੌਕੇ ਪਾਰਕ ਕਮੇਟੀ ਮੈਂਬਰ ਅਮਿਤ ਲਾਲ ਸਿੰਗਲਾਡਾਕਟਰ ਉਜਾਗਰ ਮਾਨ , ਗਿਆਨ ਚੰਦ ਸਿੰਗਲਾ , ਜੀਵਨ ਗੋਇਲ , ਪ੍ਰੋ ਚਰਨਜੀਤ ਮਿੱਤਲ , ਮਦਨ ਲਾਲ ਸਿੰਗਲਾ , ਵਿੱਕੀ , ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਰਮਨਵਾਸੀਆ , ਮੀਤ ਪ੍ਰਧਾਨ ਨਰਿੰਦਰ ਨੀਟਾ , ਚੇਅਰਮੈਨ ਮਾਰਕੀਟ ਕਮੇਟੀ ਧਨੌਲਾ ਜੀਵਨ ਬਾਂਸਲ ਆਦਿ ਹਾਜ਼ਰ ਸਨ
0 comments:
एक टिप्पणी भेजें