Contact for Advertising

Contact for Advertising

Latest News

रविवार, 20 जून 2021

ਪ੍ਰੈਸ ਕਲੱਬ (ਰਜਿ:) ਬਰਨਾਲਾ ਦੀ ਸਰਬਸੰਮਤੀ ਨਾਲ ਚੋਣ ਹੋਈ ਜਗਸੀਰ ਸਿੰਘ ਸੰਧੂ ਪ੍ਰਧਾਨ ਅਤੇ ਬਲਜਿੰਦਰ ਸਿੰਘ ਚੌਹਾਨ ਜਨਰਲ ਸਕੱਤਰ ਚੁਣੇ ਗਏ

ਪ੍ਰੈਸ ਕਲੱਬ (ਰਜਿ:) ਬਰਨਾਲਾ ਦੀ ਸਰਬਸੰਮਤੀ ਨਾਲ ਚੋਣ ਹੋਈ
                ਜਗਸੀਰ ਸਿੰਘ ਸੰਧੂ ਪ੍ਰਧਾਨ ਅਤੇ ਬਲਜਿੰਦਰ ਸਿੰਘ ਚੌਹਾਨ ਜਨਰਲ ਸਕੱਤਰ ਚੁਣੇ ਗਏ
ਬਰਨਾਲਾ, 20 ਜੂਨ (    ਪੁੰਜ       ) : ਪ੍ਰੈਸ ਕਲੱਬ (ਰਜਿ:) ਬਰਨਾਲਾ ਦੇ ਜਨਰਲ ਹਾਊਸ ਦੀ ਹੋਈ ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਜਗਸੀਰ ਸਿੰਘ ਸੰਧੂ ਨੂੰ ਪ੍ਰਧਾਨ ਅਤੇ ਬਲਜਿੰਦਰ ਸਿੰਘ ਚੌਹਾਨ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ। ਪ੍ਰੈਸ ਕਲੱਬ (ਰਜਿ:) ਬਰਨਾਲਾ ਦੇ ਬਾਨੀ ਸਰਪ੍ਰਸਤ ਐਡਵੋਕੇਟ ਕੁਲਵੰਤ ਰਾਏ ਗੋਇਲ ਦੀ ਪ੍ਰਧਾਨ ਹੇਠ 'ਦੇਸ ਪ੍ਰਦੇਸ਼' ਅਖਬਾਰ ਦੇ ਸਬ ਆਫਿਸ ਵਿੱਚ ਹੋਈ ਇੱਕ ਹੰਗਾਮੀ ਮੀਟਿੰਗ ਦੌਰਾਨ ਪਿਛਲੇ ਦਿਨੀਂ ਕਲੱਬ ਦੇ ਕੁੱਝ ਮੈਂਬਰਾਂ ਵੱਲੋਂ ਕਿਸੇ ਦੂਸਰੇ ਕਲੱਬ ਵਿੱਚ ਚਲੇ ਜਾਣ ਦਾ ਮਾਮਲਾ ਵਿਚਾਰਿਆ ਗਿਆ। ਇਸ ਦੌਰਾਨ ਹਾਜਰ ਮੈਂਬਰਾਂ ਨੇ ਸਰਬ ਸੰਮਤੀ ਨਾਲ ਮਤਾ ਪਾਇਆ ਕਿ ਪ੍ਰੈਸ ਕਲੱਬ (ਰਜਿ:) ਬਰਨਾਲਾ ਦੀ ਦੁਬਾਰਾ ਚੋਣ ਕੀਤੀ ਜਾਵੇ। ਇਸ ਉਪਰੰਤ ਮੀਟਿੰਗ ਵਿੱਚ ਹਾਜਰ ਸਾਰੇ ਮੈਂਬਰਾਂ ਨੇ ਸਰਬ ਸੰਮਤੀ ਨਾਲ ਜਗਸੀਰ ਸਿੰਘ ਸੰਧੂ ਨੂੰ ਦੁਬਾਰਾ ਪ੍ਰਧਾਨ ਚੁਣ ਲਿਆ। ਇਸ ਦੌਰਾਨ ਕੁਲਵੰਤ ਰਾਏ ਗੋਇਲ ਨੇ ਜਨਰਲ ਸਕੱਤਰ ਦੇ ਆਹੁਦੇ ਲਈ ਬਲਜਿੰਦਰ ਸਿੰਘ ਚੌਹਾਨ ਦਾ ਨਾਮ ਪੇਸ਼ ਕੀਤਾ ਅਤੇ ਡਾ: ਰਾਕੇਸ ਪੰਜ ਅਤੇ ਵਿਨੋਦ ਕੁਮਾਰ ਵੱਲੋਂ ਇਸ ਦੀ ਤਾਇਦ-ਮਜੀਦ ਕੀਤੀ ਗਈ, ਜਿਸ ਨੂੰ ਮੀਟਿੰਗ ਵਿੱਚ ਹਾਜਰ ਮੈਂਬਰਾਂ ਵੱਲੋਂ ਸਰਬ ਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ ਗਈ। ਇਸੇ ਤਰ੍ਹਾਂ ਕੁਲਵੰਤ ਰਾਏ ਗੋਇਲ ਨੂੰ ਮੁੱਖ ਸਰਪ੍ਰਸਤ, ਅਜੀਤ ਸਿੰਘ ਕਲਸੀ ਨੂੰ ਸਰਪ੍ਰਸਤ, ਡਾ: ਰਾਕੇਸ਼ ਪੁੰਜ ਨੂੰ ਪ੍ਰੇਰਨਾ ਸਰੋਤ, ਪ੍ਰਦੀਪ ਧਾਲੀਵਾਲ ਅਤੇ ਆਕੇਸ਼ ਕੁਮਾਰ ਨੂੰ ਸੀਨੀਅਰ ਮੀਤ ਪ੍ਰਧਾਨ, ਵਿਨੋਦ ਕੁਮਾਰ ਗਰਗ ਨੂੰ ਮੀਤ ਪ੍ਰਧਾਨ, ਜਗਤਾਰ ਸਿੰਘ ਸੰਧੂ, ਅਵਤਾਰ ਸਿੰਘ ਅਤੇ ਗੋਪਾਲ ਮਿੱਤਲ ਨੂੰ ਸਕੱਤਰ, ਰਣਜੀਤ ਸਿੰਘ ਸੰਧੂ ਜੁਆਇੰਟ ਸਕੱਤਰ, ਅਵਤਾਰ ਸਿੰਘ ਫਰਵਾਹੀ ਨੂੰ ਜਥੇਬੰਦਕ ਸਕੱਤਰ, ਬੰਧਨਤੋੜ ਸਿੰਘ ਨੂੰ ਮੁੱਖ ਬੁਲਾਰਾ, ਹੇਮੰਤ ਮਿੱਤਲ ਨੂੰ ਪੀ.ਆਰ.ਓ, ਅਵਤਾਰ ਸਿੰਘ ਚੀਮਾ ਨੂੰ ਸਕੱਤਰ, ਬਲਵਿੰਦਰ ਸਿੰਘ ਆਜ਼ਾਦ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ ਹੈ। ਇਸੇ ਤਰ੍ਹਾਂ ਹਰਵਿੰਦਰ ਕਾਲਾ, ਹਿਮਾਂਸੂ ਵਿਦਿਆਰਥੀ, ਸੰਦੀਪ ਪਾਲ ਸਿੰਘ, ਰਜਿੰਦਰ ਸਿੰਘ ਰਾਜੂ ਦਿਓਗਣ, ਸੰਦੀਪ ਸਿੰਘ ਬਾਜਵਾ, ਬਲਵਿੰਦਰ ਸ਼ਰਮਾ ਨੂੰ ਕਾਰਜਕਾਰੀ ਮੈਂਬਰ ਲਿਆ ਗਿਆ ਹੈ।
ਪ੍ਰੈਸ ਕਲੱਬ (ਰਜਿ:) ਬਰਨਾਲਾ ਦੀ ਸਰਬਸੰਮਤੀ ਨਾਲ ਚੋਣ ਹੋਈ                 ਜਗਸੀਰ ਸਿੰਘ ਸੰਧੂ ਪ੍ਰਧਾਨ ਅਤੇ ਬਲਜਿੰਦਰ ਸਿੰਘ ਚੌਹਾਨ ਜਨਰਲ ਸਕੱਤਰ ਚੁਣੇ ਗਏ
  • Title : ਪ੍ਰੈਸ ਕਲੱਬ (ਰਜਿ:) ਬਰਨਾਲਾ ਦੀ ਸਰਬਸੰਮਤੀ ਨਾਲ ਚੋਣ ਹੋਈ ਜਗਸੀਰ ਸਿੰਘ ਸੰਧੂ ਪ੍ਰਧਾਨ ਅਤੇ ਬਲਜਿੰਦਰ ਸਿੰਘ ਚੌਹਾਨ ਜਨਰਲ ਸਕੱਤਰ ਚੁਣੇ ਗਏ
  • Posted by :
  • Date : जून 20, 2021
  • Labels :
  • Blogger Comments
  • Facebook Comments

0 comments:

एक टिप्पणी भेजें

Top