ਦਲਿਤ ਸਮਾਜ ਨੂੰ ਗੁਰੂ ਘਰ ਚ ਜਾਣ ਤੋਂ ਰੋਕਣਾ ਮੰਦਭਾਗਾ, ਇਨਸਾਫ ਨਾ ਮਿਲਿਆ ਤਾਂ ਕਰਾਂਗੇ ਰੋਸ ਪ੍ਰਦਰਸ਼ਨ : ਪੰਜਾਬ ਉਪ ਪ੍ਰਧਾਨ ਸਤਿੰਦਰ ਕੌਰ
ਬਟਾਲਾ (ਨਰਿੰਦਰ ਕੌਰ ਪੁਰੇਵਾਲ,ਰਿੰਕੂ ਰਾਜਾ) ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੈਂਸ ਅਵਾਣ ਵਿਖੇ ਦਲਿਤ ਭਾਈਚਾਰੇ ਨੂੰ ਪਿੰਡ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਚ ਜਾਣ ਤੋਂ ਰੋਕਣਾ ਇਕ ਅਤਿ ਮੰਦਭਾਗੀ ਗੱਲ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇੰਡੀਆ ਕ੍ਰਾਈਮ ਨਿਊਜ਼ ਦੀ ਟੀਮ ਨਾਲ ਗੱਲਬਾਤ ਦੌਰਾਨ ਬਟਵਾਲ ਯੂਵਾ ਵੈਲਫ਼ੇਅਰ ਸੁਸਾਇਟੀ ਰਜਿ ਦੀ ਪੰਜਾਬ ਉਪ ਪ੍ਰਧਾਨ ਸ੍ਰੀਮਤੀ ਸਤਿੰਦਰ ਕੌਰ ਨੇ ਕੀਤਾ। ਉਨ੍ਹਾਂ ਕਿਹਾ ਕਿ ਜਿਸ ਗੁਰਬਾਣੀ ਨੇ ਹਨੇਰੇ ਵਿਚ ਚਾਨਣ ਦਾ ਕੰਮ ਕਰਦਿਆਂ ਸਾਨੂੰ ਸਭ ਨੂੰ ਇਹ ਸਿੱਖਿਆ ਦਿੱਤੀ ਕਿ ਅਸੀਂ ਇਕ ਅਕਾਲ ਪੁਰਖ ਦੀ ਸੰਤਾਨ ਹਾਂ ਅਤੇ ਸਾਰੇ ਜਾਤਾ ਤੇ ਊਚ ਨੀਚ ਦੇ ਭੇਦ-ਭਾਵ ਮਿਟਾਏ,ਉਸੇ ਗੁਰੂ ਘਰ ਤੋਂ ਇਦਾ ਦਾ ਤੁਗਲਕੀ ਤੇ ਨਫ਼ਰਤ ਭਰਿਆ ਫਰਮਾਨ ਆਉਣਾ ਕਿਤੇ ਨਾ ਕਿਤੇ ਘਟੀਆ ਮਾਨਸਿਕਤਾ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਵਿਚੋਂ ਇਹ ਅਨਾਊਂਸਮੈਂਟ ਹੋਣਾ ਕਿ ਦਲਿਤ ਸਮਾਜ ਪਿੰਡ ਗੁਰਦੁਆਰਾ ਸਾਹਿਬ ਵਿਚ ਨਹੀਂ ਆਵੇਗਾ ਤੇ ਜੇਕਰ ਕੋਈ ਆਇਆ ਤਾਂ ਪੰਜ ਹਜ਼ਾਰ ਜੁਰਮਾਨਾ ਹੋਵੇਗਾ ਇਹ ਗੱਲ ਸਿੱਧ ਕਰ ਜਾਦੀ ਹੈ ਕਿ ਇਨ੍ਹਾਂ ਲੋਕਾਂ ਨੇ ਗੁਰਬਾਣੀ ਸਿਰਫ ਪੜੀ ਹੈ ਅਤੇ ਉਸਤੇ ਅਮਲ ਨਹੀਂ ਕੀਤਾ।ਅੰਤ ਵਿਚ ਉਨ੍ਹਾਂ ਕਿਹਾ ਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ ਅਤੇ ਜੇਕਰ ਅਨਾਊਂਸਮੈਂਟ ਕਰਵਾਉਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੁਆਫੀ ਮੰਗ ਆਪਣਾ ਤੁਗਲਕੀ ਫਰਮਾਨ ਵਾਪਸ ਲੈ ਕੇ ਦਲਿਤ ਭਾਈਚਾਰਾ ਜੋ ਗੁਰੂ ਦੀ ਹੀ ਸੰਗਤ ਹੈ ਉਨ੍ਹਾਂ ਤੋਂ ਮੁਆਫੀ ਮੰਗ ਦੇ ਹਨ ਤਾਂ ਠੀਕ ਹੈ ਨਹੀਂ ਤਾਂ ਬਟਵਾਲ ਯੂਵਾ ਵੈਲਫ਼ੇਅਰ ਸੁਸਾਇਟੀ ਅਤੇ ਸਮੁੱਚੇ ਐਸ ਸੀ ਭਾਈਚਾਰੇ ਦੇ ਲੋਕ ਇਸ ਫ਼ਰਮਾਨ ਖਿਲਾਫ ਸਘੰਰਸ਼ ਕਰਨਗੇ।
0 comments:
एक टिप्पणी भेजें