ਸ਼੍ਰੋਮਣੀ ਅਕਾਲੀ ਦਲ ਵੱਲੋਂ ਮਹਿਲ ਕਲਾਂ ਸੀਟ ਬਸਪਾ ਲਈ ਛੱਡਣ ਤੇ ਜ਼ਿਲ੍ਹੇ ਦੀ ਅਕਾਲੀ ਰਾਜਨੀਤੀ ਵਿੱਚ ਹੋਈ ਉਥਲ ਪੁਥਲ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਲ੍ਹੇ ਦੀਆਂ ਤਿੰਨ ਸੀਟਾਂ ਵਿੱਚੋਂ ਇੱਕ ਸੀਟ ਹਲਕਾ ਮਹਿਲ ਕਲਾਂ ਬਹੁਜਨ ਸਮਾਜ ਪਾਰਟੀ ਨੂੰ ਦੇ ਦਿੱਤੇ ਜਾਣ ਮਗਰੋਂ ਜ਼ਿਲ੍ਹੇ ਦੀ ਅਕਾਲੀ ਰਾਜਨੀਤੀ ਵਿੱਚ ਵੱਡੀ ਉਥਲ ਪੁਥਲ ਵੇਖਣ ਨੂੰ ਮਿਲ ਰਹੀ ਹੈ ਅਤੇ ਕਿਸੇ ਵੇਲੇ ਵੀ ਅਕਾਲੀ ਰਾਜਨੀਤੀ ਵਿੱਚ ਕੋਈ ਵੱਡਾ ਧਮਾਕਾ ਹੋ ਸਕਦਾ ਹੈ।
ਇੱਥੇ ਜ਼ਿਕਰਯੋਗ ਹੈ ਕਿ ਹਲਕਾ ਮਹਿਲ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੇਵਾਦਾਰ ਸੰਤ ਬਾਬਾ ਬਲਵੀਰ ਸਿੰਘ ਘੁੰਨਸ ਸਨ, ਜੋ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਮੌਜੂਦਾ ਸ਼੍ਰੋਮਣੀ ਕਮੇਟੀ ਮੈਂਬਰ ਹਨ। ਸੰਤ ਘੁੰਨਸ ਇਕ ਧਾਰਮਿਕ ਪ੍ਰਵਿਰਤੀ ਦੇ ਆਗੂ ਹਨ ਅਤੇ ਅਕਾਲੀ ਦਲ ਦੀਆਂ ਮੋਹਰਲੀਆਂ ਸਫਾਂ ਵਿਚ ਉਨ੍ਹਾਂ ਦਾ ਨਾਂ ਲਿਆ ਜਾਂਦਾ ਹੈ।ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀਂ ਪਾਰਟੀ ਅਹੁਦੇਦਾਰਾਂ ਦੀ ਜਾਰੀ ਕੀਤੀ ਸੂਚੀ ਵਿੱਚ ਸੰਤ ਬਲਵੀਰ ਸਿੰਘ ਘੁੰਨਸ ਨੂੰ ਬਤੌਰ ਕੌਮੀ ਮੀਤ ਪ੍ਰਧਾਨ ਅਕਾਲੀ ਦਲ ਵਿਚ ਜਗ੍ਹਾ ਦਿੱਤੀ ਸੀ।2007 ਦੀਅਾਂ ਵਿਧਾਨ ਸਭਾ ਚੋਣਾਂ ਵਿੱਚ ਜਦੋਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਹਨੇਰੀ ਚੱਲ ਰਹੀ ਸੀ, ਉਸ ਵੇਲੇ ਵੀ ਸੰਤ ਘੁੰਨਸ ਹਲਕਾ ਭਦੌੜ ਤੋਂ ਆਪਣਾ ਕਿਲ੍ਹਾ ਫਤਿਹ ਕਰਨ ਵਿੱਚ ਸਫ਼ਲ ਹੋਏ ਸਨ।ਉਸ ਮਗਰੋਂ ਭਾਵੇਂ ਅਕਾਲੀ ਦਲ ਨੇ ਉਨ੍ਹਾਂ ਦਾ ਹਲਕਾ ਬਦਲ ਕੇ ਉਨ੍ਹਾਂ ਨੂੰ ਹਲਕਾ ਦਿੜ੍ਹਬਾ ਵਿਖੇ ਭੇਜ ਦਿੱਤਾ ਸੀ ਤੇ ਉੱਥੇ ਵੀ ਉਨ੍ਹਾਂ ਆਪਣਾ ਪਿਛਲਾ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਜਿੱਤ ਦੇ ਝੰਡੇ ਗੱਡੇ ਸਨ ਤੇ ਅਕਾਲੀ ਸਰਕਾਰ ਵਿੱਚ ਉਹ ਬਤੌਰ ਮੁੱਖ ਸੰਸਦੀ ਸਕੱਤਰ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।ਹੁਣ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਸਮਝੌਤਾ ਹੋਣ ਮਗਰੋਂ ਉਨ੍ਹਾਂ ਦੀ ਸੀਟ ਹਲਕਾ ਮਹਿਲ ਕਲਾਂ ਬਸਪਾ ਦੇ ਹਿੱਸੇ ਵਿੱਚ ਆ ਗਈ ਹੈ ਪਰ ਉਨ੍ਹਾਂ ਨੂੰ ਕਿਧਰੇ ਨਾ ਕਿਧਰੇ ਐਡਜਸਟ ਕਰਨਾ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਮਨ ਵਿਚ ਜ਼ਰੂਰ ਹੈ।ਭਾਵੇਂ ਸੰਤ ਘੁੰਨਸ ਨੇ ਪਾਰਟੀ ਪ੍ਰਧਾਨ ਪਾਸੋਂ ਕੋਈ ਵੀ ਮੰਗ ਨਹੀਂ ਰੱਖੀ ਅਤੇ ਉਹ ਇਹੀ ਕਹਿੰਦੇ ਹਨ ਕਿ ਉਹ ਗੱਠਜੋੜ ਦੇ ਨਿਯਮਾਂ ਦੀ ਪਾਲਣਾ ਕਰਨਗੇ ਅਤੇ ਜਿਵੇਂ ਪਾਰਟੀ ਪ੍ਰਧਾਨ ਦਾ ਹੁਕਮ ਹੋਇਆ ਉਸੇ ਉੱਪਰ ਫੁੱਲ ਚੜ੍ਹਾਉਣਗੇ ਪਰ ਜੇਕਰ ਹਲਕਾ ਬਰਨਾਲਾ ਦੀ ਗੱਲ ਕੀਤੀ ਜਾਵੇ ਤਾਂ ਸੰਤ ਘੁੰਨਸ ਨੇ ਪਿਛਲੇ ਲੰਬੇ ਸਮੇਂ ਤੋਂ ਚਾਹੇ ਉਹ ਹਲਕਾ ਭਦੌਡ਼ ਦਾ ਨੁਮਾਇੰਦਗੀ ਕਰਦੇ ਹਨ ਜਾਂ ਹਲਕਾ ਦਿੜ੍ਹਬਾ ਜਾਂ ਹਲਕਾ ਮਹਿਲ ਕਲਾਂ ਦੀ ਨੁਮਾਇੰਦਗੀ ਕਰਦੇ ਹਨ,ਉਨ੍ਹਾਂ ਨੇ ਆਪਣੀ ਰਿਹਾਇਸ਼ ਹਲਕਾ ਬਰਨਾਲਾ ਵਿੱਚ ਹੀ ਰੱਖੀ ਹੋਈ ਹੈ ਅਤੇ ਬਰਨਾਲਾ ਦੇ ਲੋਕਾਂ ਨਾਲ ਉਨ੍ਹਾਂ ਦਾ ਡੂੰਘਾ ਪਿਆਰ ਹੈ,ਉੱਥੇ ਉਹ ਹਲਕਾ ਬਰਨਾਲਾ ਦੇ ਲੋਕਾਂ ਦੇ ਦੁੱਖ ਸੁੱਖ ਸੁੱਖ ਵਿਚ ਵੀ ਆਮ ਪਰਿਵਾਰਕ ਮੈਂਬਰ ਵਾਂਗ ਪਿਛਲੇ ਲੰਬੇ ਸਮੇਂ ਤੋਂ ਸ਼ਰੀਕ ਹੁੰਦੇ ਆ ਰਹੇ ਹਨ।ਸੰਤ ਘੁੰਨਸ ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਰਾਜਨੀਤੀ ਵਿੱਚ ਹਨ ਪਰ ਉਨ੍ਹਾਂ ਨੇ ਆਪਣੀ ਚਿੱਟੀ ਚਾਦਰ ਤੇ ਕਦੇ ਵੀ ਦਾਗ ਨਹੀਂ ਲੱਗਣ ਦਿੱਤਾ,ਜਿਸ ਦਾ ਉਨ੍ਹਾਂ ਨੂੰ ਹਰ ਵਾਰ ਫ਼ਾਇਦਾ ਮਿਲਿਆ ਹੈ। ਰਾਜਨੀਤਕ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਤ ਜਲਦ ਹਲਕਾ ਬਰਨਾਲਾ ਦਾ ਇੱਕ ਗੁਪਤ ਰੂਪ ਵਿਚ ਸਰਵੇ ਵੀ ਕਰਵਾਇਆ ਜਾ ਰਿਹਾ ਹੈ ਜੇ ਸਰਵੇ ਵਿੱਚ ਵੀ ਸੰਤ ਬਲਵੀਰ ਸਿੰਘ ਘੁੰਨਸ ਦਾ ਨਾਂ ਉੱਪਰ ਆਉਂਦਾ ਹੈ ਤਾਂ ਅਕਾਲੀ ਦਲ ਉਨ੍ਹਾਂ ਨੂੰ ਹਲਕਾ ਬਰਨਾਲਾ ਤੋਂ ਆਪਣਾ ਉਮੀਦਵਾਰ ਘੋਸ਼ਿਤ ਕਰ ਸਕਦਾ ਹੈ।ਸੰਤ ਬਲਬੀਰ ਸਿੰਘ ਘੁੰਨਸ ਦਾ ਨਾਂ ਕਦੇ ਵੀ ਕਿਸੇ ਕੋਟਰੋਵਰਸੀ ਵਿਚ ਨਹੀਂ ਰਿਹਾ।
0 comments:
एक टिप्पणी भेजें