ਕਿਸਾਨੀ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਤਹਿਤ ਕਾਗਰਸੀਆ ਦੇ ਲਾਮ ਲਸ਼ਕਰ ਨਾਲ ਗਾਇਕ ਜਸ ਬਾਜਵਾ ਪੁੱਜੇ ਪਿੰਡ ਜਟਾਣਾ
--ਕਿਸਾਨੀ ਮੁੱਦੇ ਤੇ ਭਾਜਪਾ ਨੂੰ ਕੋਸਿਆ, ਪਰ ਕਾਗਰਸ ਖਿਲਾਫ ਬੋਲ਼ਣ ਤੋ ਵੱਟੀ ਚੁੱਪੀ, ਕਿਹਾ ਕਾਗਰਸ ਨੇ ਕਿਸਾਨਾ ਉਪਰ ਪਰਚੇ ਨਹੀ ਪਾਏ
ਦੋਰਾਹਾ-ਲਾਲ ਸਿੰਘ ਮਾਂਗਟ-
ਭਾਵੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕਿਸਾਨੀ ਕਾਨੂੰਨ ਲਿਆਏ ਜਰੂਰ ਸਨ, ਪਰ ਲਾਗੂ ਕਰਨ ਤੋ ਪਹਿਲਾ ਕਿਸਾਨਾ ਨਾਲ ਗੱਲਬਾਤ ਜਰੂਰ ਕਰਦੇ। ਉਕਤ ਸ਼ਬਦਾਂ ਦ ਪ੍ਰਗਟਾਵਾ ਕਿਸਾਨੀ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਤਹਿਤ ਕਾਗਰਸੀਆ ਦੇ ਲਾਮ ਲਸ਼ਕਰ ਨਾਲ ਪਿੰਡ ਜਟਾਣਾ ਪੁੱਜੇ ਗਾਇਕ ਜਸ ਬਾਜਵਾ ਨੇ ਪੱਤਰਕਾਰਾ ਨਾਲ ਗਲਬਾਤ ਕਰਦਿਆਂ ਕਹੇ। ਉਨਾ ਕਿਹਾ ਕਿ ਜਿੱਥੇ ਭਾਜਪਾ ਨੇ ਤਿੰਨ ਕਿਸਾਨੀ ਕਾਲੇ ਕਾਨੂੰਨ ਪਾਸ ਕਰਕੇ ਕਿਸਾਨੀ ਨੂੰ ਮੁਹਤਾਜ ਕਰਨ ਦੀ ਸਾਜਿਸ਼ ਕੀਤੀ ਉਥੇ ਹੀ ਪੰਜਾਬ ਦੀ ਕਾਗਰਸ ਸਰਕਾਰ ਨੇ ਕਿਸਾਨਾ ਉਪਰ ਮੁਕੱਦਮੇ ਦਰਜ ਨਹੀ ਕੀਤੇ। ਜਸ ਬਾਜਵਾ ਨੇ ਰਿਵਾਇਤੀ ਸਿਆਸੀ ਪਾਰਟੀਆ ਦੇ ਬਦਲ ਵਜੋ ਤੀਜੇ ਮੋਰਚੇ ਦੇ ਭਵਿਖ ਬਾਰੇ ਕੁਝ ਕਹਿਣ ਤੋ ਇਨਕਾਰ ਕੀਤਾ।
0 comments:
एक टिप्पणी भेजें