Contact for Advertising

Contact for Advertising

Latest News

सोमवार, 28 जून 2021

ਪ੍ਰੈਸ ਕਲੱਬ (ਰਜਿ:) ਬਰਨਾਲਾ ਵੱਲੋਂ ਪੰਜਾਬ ਪੁਲਸ ਅਤੇ ਟਰਾਈਡੈਂਟ ਗਰੁੱਪ ਦੇ ਸਹਿਯੋਗ ਨਾਲ ਬਰਨਾਲਾ ਸਹਿਰ ਦੀ ਗਰੀਬ ਬਸਤੀਆਂ ਵਿੱਚ ਮੁਫਤ ਮਾਸਕ ਵੰਡ ਗਏ ਅਤੇ ਲੋਕਾਂ ਨੂੰ ਕੋਰੋਨਾ ਦੀ ਬਿਮਾਰੀ ਤੋਂ ਬਚਾਓ ਰੱਖਣ ਅਤੇ ਵੈਕਸੀਨ ਲਗਾਉਣ ਲਈ ਜਾਗਰੂਕ ਕੀਤਾ ਗਿਆ।

ਬਰਨਾਲਾ, 28 ਜੂਨ (ਡਾ ਰਾਕੇਸ਼ ਪੁੰਜ) : ਪ੍ਰੈਸ ਕਲੱਬ (ਰਜਿ:) ਬਰਨਾਲਾ ਵੱਲੋਂ ਪੰਜਾਬ ਪੁਲਸ ਅਤੇ ਟਰਾਈਡੈਂਟ ਗਰੁੱਪ ਦੇ ਸਹਿਯੋਗ ਨਾਲ ਬਰਨਾਲਾ ਸਹਿਰ ਦੀ ਗਰੀਬ ਬਸਤੀਆਂ ਵਿੱਚ ਮੁਫਤ ਮਾਸਕ ਵੰਡ ਗਏ ਅਤੇ ਲੋਕਾਂ ਨੂੰ ਕੋਰੋਨਾ ਦੀ ਬਿਮਾਰੀ ਤੋਂ ਬਚਾਓ ਰੱਖਣ ਅਤੇ ਵੈਕਸੀਨ ਲਗਾਉਣ ਲਈ ਜਾਗਰੂਕ ਕੀਤਾ ਗਿਆ। ਇਸ ਮੁਹਿੰਮ ਵਿੱਚ ਪ੍ਰੈਸ ਕੱਲਬ (ਰਜਿ:) ਬਰਨਾਲਾ ਦੇ ਆਹੁਦੇਦਾਰਾਂ ਅਤੇ ਮੈਂਬਰਾਂ ਦਾ ਸਮਾਜ ਸੇਵੀ ਰਣਜੀਤ ਸਿੰਘ ਜੀਤਾ ਮੋਰ ਅਤੇ ਬਾਬਾ ਜੀਵਨ ਸਿੰਘ ਕੱਲਬ ਬਰਨਾਲਾ ਦੇ ਆਗੂ ਹਰਪ੍ਰੀਤ ਸਿੰਘ ਹੈਪੀ ਸਮੇਤ ਹੋਰ ਮੈਂਬਰਾਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ।


ਸਥਾਨਿਕ ਧਨੌਲਾ ਰੋਡ 'ਤੇ ਪੈਂਦੇ ਪ੍ਰੇਮ ਨਗਰ ਦੀਆਂ ਇਹਨਾਂ ਬਸਤੀਆਂ ਵਿੱਚ ਲੋਕਾਂ ਦੇ ਘਰ ਘਰ ਜਾ ਕੇ ਮਾਸਕ ਵੰਡਣ ਸਮੇਂ ਪ੍ਰੈਸ ਕਲੱਬ (ਰਜਿ:) ਬਰਨਾਲਾ ਦੇ ਪ੍ਰਧਾਨ ਜਗਸੀਰ ਸਿੰਘ ਸੰਧੂ ਨੇ ਕਿਹਾ ਕਿ ਇਸ ਵੇਲੇ ਲੋਕਾਂ ਨੂੰ ਜਾਗਰੂਕ ਕਰਨ ਦੀ ਬੇਹੱਦ ਲੋੜ ਹੈ ਕਿ ਲਾਕ ਡਾਊਨ ਵਿੱਚ ਦਿੱਤੀ ਢਿੱਲ ਦਾ ਮਤਲਬ ਇਹ ਨਹੀਂ ਕਿ ਕੋਰੋਨਾ ਦੀ ਬਿਮਾਰੀ ਖਤਮ ਹੋ ਗਈ ਹੈ, ਸਗੋਂ ਹੁਣ ਵੱਧ ਸਾਵਧਾਨੀ ਵਰਤਣ ਦੀ ਲੋੜ ਹੈ ਤਾਂ ਕਿ ਕੋਰੋਨਾ ਦੀ ਮਹਾਂਮਾਰੀ ਦੇ ਆਉਣ ਵਾਲੇ ਹਮਲੇ ਤੋਂ ਬਚਿਆ ਜਾ ਸਕੇ। ਇਸ ਲਈ ਮਾਸਕ ਦੀ ਵਰਤੋਂ ਦੇ ਨਾਲ ਨਾਲ ਸਿਹਤ ਵਿਭਾਗ ਵੱਲੋਂ ਦਿੱਤੀਆਂ ਹਦਾਇਤਾਂ ਦਾ ਪਾਲਣ ਕਰਨ ਦੀ ਵੱਧ ਲੋੜ ਹੈ।


ਉਹਨਾਂ ਕਿਹਾ ਕਿ ਐਸ.ਐਸ.ਪੀ ਬਰਨਾਲਾ ਸ੍ਰੀ ਸੰਦੀਪ ਗੋਇਲ ਦੇ ਯਤਨਾਂ ਸਦਕਾ ਟਰਾਈਡੈਂਟ ਗਰੁੱਪ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਨਾਲ ਪ੍ਰੈਸ ਕਲੱਬ (ਰਜਿ:) ਦੇ ਆਹੁਦੇਦਾਰਾਂ ਅਤੇ ਮੈਬਰ ਸਾਹਿਬਾਨ ਵੱਲੋਂ ਗਰਮੀ ਦੀ ਪ੍ਰਵਾਹ ਨਾ ਕਰਦਿਆਂ ਇਹਨਾਂ ਬਸਤੀਆਂ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਮਾਸਕ ਵੀ ਵੰਡੇ ਜਾ ਰਹੇ ਹਨ ਅਤੇ ਕੋਰੋਨਾ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਕੱਲਬ ਦੇ ਬਾਨੀ ਸਰਪ੍ਰਸਤ ਐਡਵੋਕੇਟ ਕੁਲਵੰਤ ਰਾਏ ਗੋਇਲ ਅਤੇ ਜਨਰਲ ਸਕੱਤਰ ਬਲਜਿੰਦਰ ਸਿੰਘ ਚੌਹਾਨ ਨੇ ਲੋਕਾਂ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰਦਿਆਂ ਦੱਸਿਆ ਕਿ ਬਰਨਾਲਾ ਦੇ ਸਰਕਾਰੀ ਹਾਈ ਸਕੂਲ (ਲੜਕੇ) ਵਿਖੇ ਕੋਰੋਨਾ ਸਬੰਧੀ ਟੀਕਾਕਰਨ ਦਾ ਕੈਂਪ ਲੱਗਿਆ ਹੋਇਆ ਹੈ, ਜਿਥੇ ਹਰ ਨਾਗਰਿਕ ਜਾ ਕੇ ਵੈਕਸੀਨ ਦਾ ਟੀਕਾ ਲਗਵਾ ਸਕਦਾ ਹੈ।


ਇਸ ਤਰਾਂ ਕਲੱਬ ਦੇ ਪ੍ਰੇਰਨਾ ਸਰੋਤ ਡਾ: ਰਾਕੇਸ ਪੁੰਜ, ਪੀ.ਆਰ.ਓ, ਹਿਮੰਤ ਮਿੱਤਲ, ਪ੍ਰੈਸ ਸਕੱਤਰ ਬਲਵਿੰਦਰ ਆਜਾਦ ਅਤੇ ਦਫਤਰ ਸਕੱਤਰ ਅਵਤਾਰ ਸਿੰਘ ਫਰਵਾਹੀ ਨੇ ਵੀ ਲੋਕਾਂ ਨੂੰ ਮਾਸਕ ਵੰਡਦਿਆਂ ਕੋਰੋਨਾ ਦੀ ਬਿਮਾਰੀ ਤੋਂ ਬਚਣ ਲਈ ਰੱਖਣ ਵਾਲੀਆਂ ਸਾਵਧਾਨੀਆਂ ਪ੍ਰਤੀ ਜਾਗਰੂਕ ਕੀਤਾ। ਇਸ ਮੌਕੇ ਕੱਲਬ ਦੇ ਸਹਾਇਕ ਸਕੱਤਰ ਗੋਪਾਲ ਮਿੱਤਲ, ਹਿਮਾਂਸੂ ਵਿਦਿਆਰਥੀ, ਹਰਵਿੰਦਰ ਸਿੰਘ ਕਾਲਾ ਤੋਂ ਇਲਾਵਾ ਸਮਾਜ ਸੇਵੀ ਰਣਜੀਤ ਸਿੰਘ ਜੀਤਾ ਮੋਰ, ਬਾਬਾ ਜੀਵਨ ਸਿੰਘ ਕਲੱਬ ਦੇ ਹਰਪ੍ਰੀਤ ਸਿੰਘ ਹੈਪੀ, ਸੰਦੀਪ ਸਿੰਘ, ਲਿਟਲ ਕੁਮਾਰ ਆਦਿ ਨੇ ਵੀ ਇਸ ਮੌਕੇ ਮਾਸਕ ਵੰਡੇ ਅਤੇ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਸਾਵਧਾਨੀਆਂ ਰੱਖਣ ਲਈ ਜਾਗਰੂਕ ਕੀਤਾ
ਪ੍ਰੈਸ ਕਲੱਬ (ਰਜਿ:) ਬਰਨਾਲਾ ਵੱਲੋਂ ਪੰਜਾਬ ਪੁਲਸ ਅਤੇ ਟਰਾਈਡੈਂਟ ਗਰੁੱਪ ਦੇ ਸਹਿਯੋਗ ਨਾਲ ਬਰਨਾਲਾ ਸਹਿਰ ਦੀ ਗਰੀਬ ਬਸਤੀਆਂ ਵਿੱਚ ਮੁਫਤ ਮਾਸਕ ਵੰਡ ਗਏ ਅਤੇ ਲੋਕਾਂ ਨੂੰ ਕੋਰੋਨਾ ਦੀ ਬਿਮਾਰੀ ਤੋਂ ਬਚਾਓ ਰੱਖਣ ਅਤੇ ਵੈਕਸੀਨ ਲਗਾਉਣ ਲਈ ਜਾਗਰੂਕ ਕੀਤਾ ਗਿਆ।
  • Title : ਪ੍ਰੈਸ ਕਲੱਬ (ਰਜਿ:) ਬਰਨਾਲਾ ਵੱਲੋਂ ਪੰਜਾਬ ਪੁਲਸ ਅਤੇ ਟਰਾਈਡੈਂਟ ਗਰੁੱਪ ਦੇ ਸਹਿਯੋਗ ਨਾਲ ਬਰਨਾਲਾ ਸਹਿਰ ਦੀ ਗਰੀਬ ਬਸਤੀਆਂ ਵਿੱਚ ਮੁਫਤ ਮਾਸਕ ਵੰਡ ਗਏ ਅਤੇ ਲੋਕਾਂ ਨੂੰ ਕੋਰੋਨਾ ਦੀ ਬਿਮਾਰੀ ਤੋਂ ਬਚਾਓ ਰੱਖਣ ਅਤੇ ਵੈਕਸੀਨ ਲਗਾਉਣ ਲਈ ਜਾਗਰੂਕ ਕੀਤਾ ਗਿਆ।
  • Posted by :
  • Date : जून 28, 2021
  • Labels :
  • Blogger Comments
  • Facebook Comments

0 comments:

एक टिप्पणी भेजें

Top