Contact for Advertising

Contact for Advertising

Latest News

रविवार, 20 जून 2021

ਫੌਜ ਵਿੱਚ ਸ਼ਹੀਦ ਹੋਏ ਬਹਾਦੁਰ ਸੈਨਿਕਾਂ ਦੇ ਬੱਚੇ ਬੇਰੁਜਗਾਰ ਰੁੱਲ ਰਹੇ ਹਨ ਮੰਤਰੀਆਂ ਦੇ ਕਾਕਿਆ ਨੂੰ ਨੋਕਰੀਆ ਦੇਣਾ ਅਤਿ ਮੰਦਭਾਗਾ ,ਇੰਜ ਸਿੱਧੂ

ਫੌਜ ਵਿੱਚ ਸ਼ਹੀਦ ਹੋਏ ਬਹਾਦੁਰ ਸੈਨਿਕਾਂ ਦੇ ਬੱਚੇ ਬੇਰੁਜਗਾਰ ਰੁੱਲ ਰਹੇ ਹਨ ਮੰਤਰੀਆਂ ਦੇ ਕਾਕਿਆ ਨੂੰ ਨੋਕਰੀਆ ਦੇਣਾ ਅਤਿ ਮੰਦਭਾਗਾ ,ਇੰਜ ਸਿੱਧੂ

ਬਰਨਾਲਾ 20 ਜੂਨ ਪੰਜਾਬ ਦਾ ਨੌਜਵਾਨ ਵਰਗ ਬੇਰੁਜਗਾਰੀ ਦੀ ਤਾਬ ਨਾ ਝਲਦੇ ਹੋਏ ਬਦੇਸ਼ਾ ਵੱਲ ਰੁੱਖ ਕਰ ਰਿਹਾ ਹੈ ਅਤੇ ਪੰਜਾਬ ਰਾਜ ਦਾ ਪੈਸਾ ਕਰੋੜਾਂ ਦੀ ਤਾਦਾਦ ਵਿਚ ਵਿਦੇਸ਼ਾ ਵਿੱਚ ਜਾ ਰਿਹਾ ਹੈ ਦੋਨੋ ਹੀ ਕੀਮਤੀ ਚੀਜ਼ਾਂ ਦਾ ਰਾਜ ਵਿਚੋਂ ਬਾਹਰ ਜਾਣਾ ਅਤਿ ਮੰਦਭਾਗਾ ਪੰਜਾਬ ਦੀ ਕੈਪਟਨ ਸਰਕਾਰ ਕੁੰਭਕਰਨੀ ਨੀਦ ਵਿੱਚ ਸੁਤੀ ਪਈ ਹੈ ਨੋਕਰੀਆ ਦੀ ਬਿਜਾਏ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕਿਆ ਜਾ ਰਿਹਾ ਹੈ ਚਾਉਕੇ ਪਿੰਡ ਵਿੱਚ ਚਿੱਟੇ ਦੇ ਵਪਾਰੀਆਂ ਨੇ ਜੌ ਗੁੰਡਾਗਰਦੀ ਕੀਤੀ ਹੈ ਓਹ ਨਸਿਆ ਦੀ ਤਸਕਰੀ ਦਾ ਤਾਜ਼ਾ ਸਬੂਤ ਹੈ ਕੱਲ੍ਹ ਰਾਜ ਦੀ ਕੈਬਿਨੇਟ ਵੱਲੋ ਵਜ਼ੀਰਾਂ ਦੇ ਕਾਕਿਆ ਨੂੰ ਨੋਕਰੀਆ ਨਾਲ ਨਿਵਾਜਣਾ ਇਕ ਨੂੰ ਡੀ ਐਸ ਪੀ ਅਤੇ ਦੂਸਰੇ ਨੂੰ ਤਹਿਸੀਲਦਾਰ ਲਾਉਣਾ ਅਤਿ ਮੰਦਭਾਗਾ ਹੈ ਦੂਜੇ ਪਾਸੇ ਦੇਸ਼ ਤੋ ਆਪਾ ਵਾਰਨ ਵਾਲੇ ਵੱਖ ਵੱਖ ਲੜਾਇਆ ਵਿਚ ਅਤੇ ਕਾਰਗਿਲ ਤੇ ਵੱਖ ਵੱਖ ਐਕਸ਼ਨਾਂ ਵਿੱਚ ਸ਼ਹੀਦ ਹੋਏ ਸੈਂਕੜੇ ਫੋਜੀ ਵੀਰ ਜਵਾਨਾ ਦੇ ਬੱਚਿਆਂ ਨੂੰ ਜਿੰਨਾ ਨੂੰ ਨੌਕਰੀ ਦੇਣਾ ਸਰਕਾਰਾ ਦੀ ਮੁੱਢਲੀ ਜੁੰਮੇਵਾਰੀ ਹੈ ਓਹ ਅਜ ਭੀ ਨੋਕਰੀਆ ਤੋ ਬਾਂਝੇ ਬੈਠੇ ਹਨ ਤੇ ਬੇਰੁਜਗਾਰੀ ਦੀ ਮਾਰ ਝੱਲ ਰਹੇ ਹਨ ਇਹ ਵਿਚਾਰ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰੈਸ ਨੋਟ ਜਾਰੀ ਕਰਦਿਆ ਕਿਹਾ ਕੇ ਜੇਕਰ ਸਰਕਾਰ ਨੇ ਸ਼ਹੀਦ ਪਰਵਾਰਾਂ ਦੇ ਬੱਚਿਆਂ ਨੂੰ ਨੋਕਰੀਆ ਦਾ ਐਲਾਨ ਨਾ ਕੀਤਾ ਤਾਂ ਸੈਨਿਕ ਵਿੰਗ ਦੇ ਕਾਰਕੁਨ ਬਹੁਤ ਜਲਦੀ ਰਾਜ ਭਵਨ ਦਾ ਘਿਰਾਓ ਕਰਕੇ ਸੂਬੇ ਦੇ ਰਾਜਪਾਲ ਨੂੰ ਮੰਗਪੱਤਰ ਦੇਣਗੇ ਬਰਨਾਲਾ ਜਿਲੇ ਨਾਲ ਸਬੰਧਤ ਬਹੁਤ ਸਹੀਦ ਫੋਜੀ ਪਰਵਾਰ ਹਨ ਜਿਵੇਂ ਸਹੀਦ ਬਿੱਕਰ ਸਿੰਘ ਸਹੀਦ ਧਰਮਵੀਰ ਸਹੀਦ ਲਾਲ ਸਿੰਘ ਦੇ ਬੱਚੇ ਅੱਜ ਤੱਕ ਬੇਰੁਜਗਾਰ ਹਨ।ਇਸ ਮੌਕੇ ਹੌਲਦਾਰ ਜਗਮੇਲ ਸਿੰਘ ਹਰਜਿੰਦਰ ਸਿੰਘ ਰਾਜ ਸਿੰਘ ਬਲਵੀਰ ਸਿੰਘ ਅਤੇ ਹੋਏ ਸਾਬਕਾ ਸੈਨਿਕ ਹਾਜ਼ਰ ਸਨ।

ਫੋਟੋ ਇੰਜ ਗੁਰਜਿੰਦਰ ਸਿੰਘ ਸਿੱਧੂ ਸੂਬਾ ਪ੍ਰਧਾਨ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਸਾਬਕਾ ਫੋਜੀ ਜਗਮੇਲ ਸਿੰਘ ਹਰਜਿੰਦਰ ਸਿੰਘ ਅਤੇ ਹੋਰਨਾਂ ਨਾਲ

ਨੀਚੇ ਫੋਟੋ ਵਿਚ ਸ਼ਹੀਦ ਬਿੱਕਰ ਸਿੰਘ ਦੀ ਪਤਨੀ ਆਪਣੇ ਦੋਵੇਂ ਬਚਿਆ ਨਾਲ ਜਿਹੜੇ ਬੇਰੁਜਗਾਰ ਹਨ
ਫੌਜ ਵਿੱਚ ਸ਼ਹੀਦ ਹੋਏ ਬਹਾਦੁਰ ਸੈਨਿਕਾਂ ਦੇ ਬੱਚੇ ਬੇਰੁਜਗਾਰ ਰੁੱਲ ਰਹੇ ਹਨ ਮੰਤਰੀਆਂ ਦੇ ਕਾਕਿਆ ਨੂੰ ਨੋਕਰੀਆ ਦੇਣਾ ਅਤਿ ਮੰਦਭਾਗਾ ,ਇੰਜ ਸਿੱਧੂ
  • Title : ਫੌਜ ਵਿੱਚ ਸ਼ਹੀਦ ਹੋਏ ਬਹਾਦੁਰ ਸੈਨਿਕਾਂ ਦੇ ਬੱਚੇ ਬੇਰੁਜਗਾਰ ਰੁੱਲ ਰਹੇ ਹਨ ਮੰਤਰੀਆਂ ਦੇ ਕਾਕਿਆ ਨੂੰ ਨੋਕਰੀਆ ਦੇਣਾ ਅਤਿ ਮੰਦਭਾਗਾ ,ਇੰਜ ਸਿੱਧੂ
  • Posted by :
  • Date : जून 20, 2021
  • Labels :
  • Blogger Comments
  • Facebook Comments

0 comments:

एक टिप्पणी भेजें

Top