ਸੁਨਾਮ ( ਪੁੰਜ ) ਸੁਨਾਮ ਵਿੱਖੇ ਮੈਡਮ ਦਾਮਨ ਥਿੰਦ ਬਾਜਵਾ , ਕਾਂਗਰਸ ਹਲਕਾ ਇੰਚਾਰਜ ਸੁਨਾਮ ਨੇ 15 ਲੱਖ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਸੁਨਾਮ ਜਖੇਪਲ ਰੋਡ ਤੋਂ ਘਾਸੀਵਾਲਾ ਵਾਇਆ ਗੁਰਬਖਸ਼ਪੁਰ ( ਬਖਤੌਰ ਨਗਰ ) ਜਾਂਦੀ ਸੜਕ ਦੇ ਨਿਰਮਾਣ ਦੇ ਕੰਮ ਦੀ ਸ਼ੁਰੂਆਤ ਕਰਵਾਈ , ਅਤੇ ਨਾਲ ਹੀ ਸ਼ਹਿਰ ਸੁਨਾਮ ਦੇ ਸਿਵਲ ਹਸਪਤਾਲ ਨਾਲ ਡਰੇਨ ਕੋਲ ਦੀ ਜਾਂਦੀ ਸੀਤਾਸਰ ਰੋਡ, ਜਿਸਦੀ ਕਿ ਹਾਲਤ ਬਹੁਤ ਹੀ ਖਸਤਾ ਸੀ, ਨੂੰ ਦੇਖਦੇ ਹੋਏ ਰਿਪੇਅਰ ਦੇ ਕੰਮ ਦੀ ਸ਼ੁਰੂਆਤ ਕਰਵਾਈ ਜਿਸ ਤੇ 78 ਹਜ਼ਾਰ ਰੁਪਏ ਦੀ ਲਾਗਤ ਆਵੇਗੀ | ਇਸ ਮੌਕੇ ਮੈਡਮ ਬਾਜਵਾ ਨੇ ਕਿਹਾ ਕਿ ਇਹਨਾਂ ਦੋਵੇਂ ਥਾਵਾਂ ਤੇ ਸੜਕਾਂ ਦੀ ਹਾਲਤ ਠੀਕ ਨਾ ਹੋਣ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਖਾਸ ਤੌਰ ਤੇ ਬਾਰਿਸ਼ ਦੇ ਮੌਸਮ ਵਿੱਚ ਇਹਨਾਂ ਸੜਕਾਂ ਤੇ ਆਵਾਜਾਈ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੁੰਦੀ ਸੀ | ਮੈਡਮ ਬਾਜਵਾ ਨੇ ਕਿਹਾ ਕਿ ਅਸੀ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੇ ਬਹੁਤ ਧੰਨਵਾਦੀ ਹਨ ਜਿਹਨਾਂ ਦੀ ਮਨਜ਼ੂਰੀ ਸਦਕਾ ਇਸ ਕੰਮ ਦੀ ਸ਼ੁਰੂਆਤ ਕਰਵਾਈ ਗਈ ਹੈ ਅਤੇ ਇਹ ਕੰਮ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ ,ਜਿਸ ਨਾਲ ਕਿ ਲੋਕਾਂ ਨੂੰ ਇਹਨਾਂ ਮੁਸ਼ਕਿਲਾਂ ਤੋਂ ਰਾਹਤ ਮਿਲੇਗੀ | ਇਸ ਮੌਕੇ ਐਸ.ਡੀ.ਓ ਸਨਕੇਸ਼ ਪੀ.ਡਵਲਯੂ.ਡੀ, ਪ੍ਰਧਾਨ ਘਨਸ਼ਿਆਮ ਕਾਂਸਲ, ਡਾਂ ਮਲਕੀਤ ਕਾਲੀ , ਹਰਪਾਲ ਹਾਂਡਾ, ਗੁਰਤੇਜ ਸਿੰਘ ਨਿੱਕਾ, ਗੁਰਜੰਟ ਸਰਪੰਚ ਬਖਤੋਰ ਨਗਰ, ਰਾਜੂ ਸਿੰਘ, ਹਰਪਾਲ ਟਿੱਬੀ, ਕਾਲਾ ਟਿੱਬੀ ਆਦਿ ਹਾਜ਼ਿਰ ਸਨ |
ਮੈਡਮ ਦਮਨ ਥਿੰਦ ਬਾਜਵਾ ਨੇ ਵਿਕਾਸ ਕਮ ਕਰਵਾਏ
- Title : ਮੈਡਮ ਦਮਨ ਥਿੰਦ ਬਾਜਵਾ ਨੇ ਵਿਕਾਸ ਕਮ ਕਰਵਾਏ
- Posted by :
- Date : जून 07, 2021
- Labels :
0 comments:
एक टिप्पणी भेजें