ਪਤਨੀ ਦੇ ਨਜਾਇਜ਼ ਸਬੰਧਾਂ ਤੋਂ ਦੁਖੀ ਪਤੀ ਨੇ ਕੀਤਾ ਸੁਸਾਇਡ, ਪੁਲਿਸ ਨੇ ਪਤਨੀ 'ਤੇ ਉਸਦੇ ਆਸ਼ਿਕ ਖਿਲਾਫ਼ ਕੀਤਾ ਕੇਸ ਦਰਜ
ਬਰਨਾਲਾ, 21 ਜੂਨ (ਬਲਜਿੰਦਰ ਚੋਹਾਨ )-ਥਾਣਾ ਧਨੌਲਾ ਦੀ ਪੁਲਿਸ ਨੇ ਪਤੀ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਮਾਮਲੇ 'ਚ ਉਸਦੀ ਪਤਨੀ ਅਤੇ ਉਸਦੇ ਆਸ਼ਿਕ 'ਤੇ ਕੇਸ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ | ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦਰਜ ਕਰਵਾਏ ਬਿਆਨ ਵਿੱਚ ਮਹਿੰਦਰ ਕੌਰ ਪਤਨੀ ਭੋਲਾ ਸਿੰਘ ਵਾਸੀ ਕੁੱਬੇ ਨੇ ਦੱਸਿਆ ਕਿ ਉਸਦੇ ਭਰਾ ਕਰਮਜੀਤ ਸਿੰਘ ਪੁੱਤਰ ਪਾਲ ਸਿੰਘ ਵਾਸੀ ਭੱਠਲਾ ਨੇ ਉਸਨੂੰ ਦੱਸਿਆ ਕਿ ਉਸਦੀ ਪਤਨੀ ਜਸਵਿੰਦਰ ਕੌਰ ਦੇ ਵਕੀਲ ਸਿੰਘ ਨਾਲ ਨਜਾਇਜ ਸਬੰਧ ਹਨ, ਉਹ ਉਸਨੁੂੰ ਅਜਿਹਾ ਕਰਨ ਤੋਂ ਰੋਕਦਾ ਹੈ, ਪਰ ਉਹ ਨਹੀਂ ਰੁਕਦੀ | ਜਦੋਂ ਉਹ ਆਪਣੇ ਪੇਕੇ ਘਰ ਆਈ ਹੋਈ ਸੀ ਤਾਂ ਕਰਮਜੀਤ ਸਿੰਘ ਅਤੇ ਜਸਵਿੰਦਰ ਕੌਰ 'ਚ ਇਸ ਗੱਲ ਨੂੰ ਲੈ ਕੇ ਲੜਾਈ ਝਗੜਾ ਹੋ ਰਿਹਾ ਸੀ, ਜਿਸ 'ਤੇ ਜਸਵਿੰਦਰ ਕੌਰ ਉਸਨੂੰ ਕਹਿ ਰਹੀ ਸੀ ਕਿ ਵਕੀਲ ਸਿੰਘ ਤਾਂ ਇਸੇ ਤਰ੍ਹਾਂ ਘਰ ਆਵੇਗਾ ਤੂੰ ਜੋ ਕਰਨਾ ਹੈ ਕਰ ਲੈ | ਇਸੇ ਗੱਲ ਕਰਕੇ ਕਰਮਜੀਤ ਸਿੰਘ ਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ, ਜਿਸ ਕਾਰਣ ਉਸਦੀ ਮੌਤ ਹੋ ਗਈ | ਉਨ੍ਹਾਂ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨ ਦੇ ਅਧਾਰ 'ਤੇ ਮਿ੍ਤਕ ਵਿਅਕਤੀ ਦੀ ਪਤਨੀ ਅਤੇ ਵਕੀਲ ਸਿੰਘ 'ਤੇ ਕੇਸ ਦਰਜ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
0 comments:
एक टिप्पणी भेजें