ਖਰਾਬ ਕਣਕ ਡਿਪੂਆਂ ਤੇ ਭੇਜ ਰਿਹਾ ਫੂਡ ਸਪਲਾਈ ਮਹਿਕਮਾ ਸ਼ਹਿਰ ਵਿਚ ਹਾਹਾਕਾਰ ਪਸੂ ਭੀ ਨਹੀਂ ਖਾਣਗੇ ਅਜਿਹੀ ਘਟੀਆ ਕਣਕ ,ਇੰਜ ਸਿੱਧੂ
ਬਰਨਾਲਾ 18 ਜੂਨ ਸਰਕਾਰੀ ਡਿਪੂਆਂ ਤੇ ਆਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ 10,10 ਕਿੱਲੋ ਕਣਕ ਪ੍ਰਤੀ ਮੈਂਬਰ ਬਿਲਕੁੱਲ ਘਟੀਆ ਕੁਆਲਿਟੀ ਦੀ ਅਤੇ ਗਲੀ ਸੜੀ ਹੈ ਜਿਸ ਨੂੰ ਕੋਈ ਭੀ ਇਨਸਾਨ ਖਾ ਨਹੀਂ ਸਕਦਾ ਇੱਥੇ ਤਕ ਕੇ ਜੇਕਰ ਇਹ ਕਣਕ ਪਸੁਆ ਦੇ ਅੱਗੇ ਭੀ ਰੱਖ ਦੇਇਏ ਤਾਂ ਓਹ ਭੀ ਨਹੀਂ ਖਾਣਗੇ ਇਹ ਵਿਚਾਰ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰੈਸ ਨੋਟ ਜਾਰੀ ਕਰਕੇ ਸਰਕਾਰ ਤੋ ਅਤੇ ਜਿਲ੍ਹਾ ਪ੍ਰਸਾਸ਼ਨ ਤੋ ਪੁਰਜੋਰ ਮੰਗ ਕੀਤੀ ਕੇ ਸੰਬਧਤ ਅਧਿਕਾਰੀਆਂ ਨੇ ਅਜਿਹਾ ਕਰਕੇ ਓਹ ਕਣਕ ਜਾਰੀ ਕੀਤੀ ਜਿਸ ਨੂੰ ਐੱਫ ਸੀ ਆਈ ਮਹਿਕਮੇ ਨੇ ਗਲੀ ਸੜੀ ਘੋਸ਼ਤ ਕੀਤਾ ਹੋਇਆ ਹੈ ਤੇ ਇਹ ਗੋਦਾਮਾਂ ਵਿਚ 2017-18 ਵਿਚ ਸਟੋਰ ਕੀਤੀ ਸੀ ਓਹ ਕਣਕ ਡਿਪੂਆਂ ਤੇ ਜਾਰੀ ਕਰ ਕੇ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਾਇਆ ਜਾ ਰਿਹਾ ਓਹਨਾ ਮੰਗ ਕੀਤੀ ਕੇ ਮਹਿਕਮੇ ਦੇ ਸਾਰੇ ਗੋਦਾਮਾਂ ਨੂੰ ਸੀਲ ਕਰਕੇ ਤੇ ਜਿਥੇ ਜਿਥੇ ਡਿਪੂਆਂ ਤੇ ਕਣਕ ਜਾਰੀ ਕੀਤੀ ਹੈ ਓਹਨਾ ਨੂੰ ਸੀਲ ਕਰਕੇ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਜੁੰਮੇਵਾਰ ਅਧਿਕਾਰੀਆਂ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਕਿਉਕਿ ਓਹ ਮੁਫ਼ਤ ਕਣਕ ਦੇਣ ਦੇ ਨਾ ਤੇ ਲੋਕਾ ਦੀ ਜਿੰਦੜੀ ਨਾਲ ਖਿਲਵਾੜ ਕਰ ਰਹੇ ਹਨ ਓਹਨਾ ਕਿਹਾ ਕਿ ਇਸ ਸੰਬੰਧ ਵਿਚ ਮੈ ਸੂਬੇ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਭੀ ਚਿੱਠੀ ਲਿਖ ਰਿਹਾ ਹਾਂ ਸਿੱਧੂ ਨੇ ਲੋਕਾ ਨੂੰ ਅਪੀਲ ਕੀਤੀ ਓਹ ਅਜਿਹੀ ਕਣਕ ਨਾ ਚਕਣ ਸਗੋ ਇਜੇਹੀ ਕਣਕ ਨੂੰ ਲਿਆ ਕੇ ਜਿਲ੍ਹਾ ਪ੍ਰਸਾਸ਼ਨ ਦੇ ਧਿਆਨ ਵਿੱਚ ਲਿਓਨ।ਇਸ ਮੌਕੇ ਸਿੱਧੂ ਤੋ ਇਲਾਵਾ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਅਵਤਾਰ ਸਿੰਘ ਸਿੱਧੂ ਕੈਪਟਨ ਵਿਕਰਮ ਸਿੰਘ ਸੂਬੇਦਾਰ ਸਰਬਜੀਤ ਸਿੰਘ ਗੁਰਤੇਜ ਸਿੰਘ ਸੁਖਦੇਵ ਸਿੰਘ ਸੁਰਿੰਦਰ ਸਿੰਘ ਸੌਦਾਗਰ ਸਿੰਘ ਹਮੀਦੀ ਕਰਮਜੀਤ ਸਿੰਘ ਲੈਫ,ਭੋਲਾ ਸਿੰਘ ਸਿੱਧੂ ਹੌਲਦਾਰ ਆਤਮਾ ਸਿੰਘ ਜੀਤ ਸਿੰਘ ਦੀਵਾਨ ਸਿੰਘ ਗੁਰਦੇਵ ਸਿੰਘ ਮੱਕੜ ਬਲਵਿੰਦਰ ਸਿੰਘ ਸਮਾਓ ਗੁਰਮੀਤ ਸਿੰਘ ਦੂਲੋ ਗੁਰਮੀਤ ਸਿੰਘ ਧੌਲਾ ਹਾਜ਼ਰ ਸਨ
ਫੋਟੋ ਮਾੜੀ ਕਣਕ ਦਿਖਾਉਂਦੇ ਲੋਕ ਡੀਪੂ ਤੇ ਪਈ ਮਾੜੀ ਕਣਕ
0 comments:
एक टिप्पणी भेजें