ਪ੍ਰੈੱਸ ਕਲੱਬ ਵਲੋਂ ਪਿੰਡ-ਪਿੰਡ ਤ੍ਰਿਵੈਣੀਆਂ ਲਗਾਉਣ ਦੀ ਸ਼ੁਰੂਆਤ
-60 ਯੂਨਿਟ ਖ਼ੂਨਦਾਨ ਕੀਤਾ
ਮਹਿਲ ਕਲਾਂ -ਸੱਚਖੰਡ ਵਾਸੀ ਸੰਤ ਜਸਵੀਰ ਸਿੰਘ ਸਿੰਘ ਖ਼ਾਲਸਾ ਦੀ ਪੰਜਵੀਂ ਬਰਸੀ ਮੌਕੇ ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ਵਲੋ ਗੁਰਦੁਆਰਾ ਕਮੇਟੀ, ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ 14ਵਾਂ ਵਿਸ਼ਾਲ ਖ਼ੂਨਦਾਨ ਕੈਂਪ ਗੁਰਦੁਆਰਾ ਕਾਲਾਮਲ੍ਹਾ ਸਾਹਿਬ ਛਾਪਾ ਵਿਖੇ ਲਗਾਇਆ ਗਿਆ। ਜਿਸ ਦਾ ਉਦਘਾਟਨ ਹੱਕ ਸੱਚ ਦੇ ਰਾਖੇ ਸ: ਰਾਜਦੇਵ ਸਿੰਘ ਖ਼ਾਲਸਾ ਸਾਬਕਾ ਮੈਂਬਰ ਪਾਰਲੀਮੈਂਟ ਨੇ ਕੀਤਾ। ਉਨ੍ਹਾਂ ਇਸ ਮੌਕੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖ਼ੂਨਦਾਨ ਉਤਮ ਅਤੇ ਮਹਾਂਦਾਨ ਹੈ, ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਖ਼ੂਨਦਾਨ ਇਸ ਮੁਹਿੰਮ ਵਿਚ ਵੱਧ ਚੜ੍ਹ ਕੇ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਖ਼ੂਨਦਾਨੀਆਂ ਵਲੋ ਬਲੱਡ ਬੈਂਕ ਸਿਵਲ ਹਸਪਤਾਲ ਬਰਨਾਲਾ ਦੀ ਟੀਮ ਨੂੰ 60 ਯੂਨਿਟ ਖ਼ੂਨਦਾਨ ਕੀਤਾ ਗਿਆ। ਇਸ ਸਮੇਂ ਖ਼ੂਨਦਾਨੀਆਂ ਨੂੰ ਸਨਮਾਨਿਤ ਕਰਨ ਦੀ ਰਸਮ ਮੁੱਖ ਮਹਿਮਾਨ ਸ: ਰਾਜਦੇਵ ਸਿੰਘ ਖ਼ਾਲਸਾ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨਾਜ਼ਰ ਸਿੰਘ, ਕਾਨੂੰਗੋ ਉਜਾਗਰ ਸਿੰਘ ਛਾਪਾ, ਜਥੇ: ਮੁਖ਼ਤਿਆਰ ਸਿੰਘ ਛਾਪਾ, ਬੀਬੀ ਪਰਮਜੀਤ ਕੌਰ ਭੱਠਲ, ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ, ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਨਿਭਾਈ। ਇਸ ਸਮੇਂ ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ਵਲੋ ਵਾਤਾਵਰਨ ਦੀ ਸ਼ੁੱਧਤਾ ਲਈ ਪਿੰਡ-ਪਿੰਡ ਤ੍ਰਿਵੈਣੀਆਂ ਲਗਾਉਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਦਾ ਉਦਘਾਟਨ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰੀਮਤੀ ਮੇਘਾ ਮਾਨ ਅਤੇ ਮੈਡਮ ਜਗਵੀਰ ਕੌਰ (ਏ.ਪੀ.ਆਰ.ਓ.) ਵਲੋਂ ਤ੍ਰਿਵੈਣੀਆਂ ਲਗਾ ਕੇ ਕੀਤਾ ਗਿਆ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਰਿੰਕਾ ਕੁਤਬਾ ਬਾਹਮਣੀਆਂ, ਪੰਜਾਬੀ ਗਾਇਕ ਰਣਜੀਤ ਮਣੀ, ਇੰਚਾਰਜ ਕਮਲਜੀਤ ਸਿੰਘ, ਬਲਜੀਤ ਸਿੰਘ ਪੰਡੋਰੀ, ਸੁਰਜੀਤ ਸਿੰਘ ਬਾਪਲਾ, ਐਡਵੋਕੇਟ ਜਸਬੀਰ ਸਿੰਘ ਖੇੜੀ, ਚੇਅਰਮੈਨ ਜਗਸੀਰ ਸਿੰਘ ਖ਼ਾਲਸਾ, ਸਮਾਜ ਸੇਵੀ ਬੇਅੰਤ ਸਿੰਘ ਸੇਖੋਂ, ਕੁਮੈਂਟੇਟਰ ਲੱਖਾ ਖਿਆਲੀ, ਕੁਲਵੰਤ ਸਿੰਘ ਹਿੰਮਤਪੁਰਾ, ਭਾਈ ਗੁਰਜੰਟ ਸਿੰਘ ਛੀਨੀਵਾਲ, ਗਗਨਦੀਪ ਸਿੰਘ ਸਹਿਜੜਾ, ਪ੍ਰੈੱਸ ਕਲੱਬ ਦੇ ਚੇਅਰਮੈਨ ਅਵਤਾਰ ਸਿੰਘ ਅਣਖੀ, ਪ੍ਰਧਾਨ ਬਲਵਿੰਦਰ ਸਿੰਘ ਵਜੀਦਕੇ, ਜ: ਸਕੱਤਰ ਬਲਜਿੰਦਰ ਸਿੰਘ ਢਿੱਲੋਂ, ਪ੍ਰਦੀਪ ਸਿੰਘ ਲੋਹਗੜ੍ਹ, ਮੇਘ ਰਾਜ ਜੋਸ਼ੀ, ਸੋਨੀ ਮਾਂਗੇਵਾਲ, ਜਗਰਾਜ ਸਿੰਘ ਮੂੰਮ, ਬਲਵੰਤ ਸਿੰਘ ਚੁਹਾਣਕੇ, ਜਗਸੀਰ ਸਿੰਘ ਸਹਿਜੜਾ, ਪ੍ਰਦੀਪ ਸਿੰਘ ਚਹਿਲ, ਰਾਜੂ ਗਿੱਲ, ਸੁਖਵੀਰ ਸਿੰਘ ਜਗਦੇ, ਰਮਨਦੀਪ ਸਿੰਘ ਠੁੱਲੀਵਾਲ, ਪ੍ਰੇਮ ਕੁਮਾਰ ਪਾਸੀ, ਜਸਵੰਤ ਸਿੰਘ ਲਾਲੀ, ਗੁਰਦੀਪ ਸਿੰਘ ਬਾਬਾ, ਗੁਰਬਚਨ ਸਿੰਘ ਦਿਉਲ, ਹਰਜਿੰਦਰ ਸਿੰਘ ਫ਼ੀਡਵਾਲੇ, ਜਥੇ: ਦਰਬਾਰ ਸਿੰਘ ਮਨਾਲ, ਡਾ: ਹਰਦੇਵ ਸਿੰਘ ਚੰਨਣਵਾਲ, ਗੁਰਦੀਪ ਸਿੰਘ ਕਾਲਾ, ਬਾਬਾ ਵਰਿਆਮ ਸਿੰਘ, ਬਾਬਾ ਗੁਰਦੇਵ ਸਿੰਘ ਕਾਰਸੇਵਾ ਵਾਲੇ ਆਦਿ ਹਾਜ਼ਰ ਸਨ।
30ਐਮਕੇ01ਬੀਐਨਐਲ
ਛਾਪਾ ਵਿਖੇ ਖ਼ੂਨਦਾਨ ਕੈਂਪ ਦਾ ਉਦਘਾਟਨ ਕਰਦੇ ਹੋਏ ਸਾਬਕਾ ਸੰਸਦ ਮੈਂਬਰ ਸ: ਰਾਜਦੇਵ ਸਿੰਘ ਖ਼ਾਲਸਾ ਅਤੇ ਸਮੂਹ ਪ੍ਰਬੰਧਕ।
30ਐਮਕੇ02ਬੀਐਨਐਲ
ਗੁਰਦੁਆਰਾ ਕਾਲਾਮਲ੍ਹਾ ਸਾਹਿਬ, ਛਾਪਾ ਤੋਂ ਪਿੰਡ-ਪਿੰਡ ਤ੍ਰਿਵੈਣੀਆਂ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕਰਦੇ ਹੋਏ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰੀਮਤੀ ਮੇਘਾ ਮਾਨ ਅਤੇ ਮੈਡਮ ਜਗਵੀਰ ਕੌਰ (ਏ.ਪੀ.ਆਰ.ਓ.)।
0 comments:
एक टिप्पणी भेजें