ਬਿਜਲੀ ਤੇ ਰਾਜਨੀਤੀ ਕਰ ਰਹੀ
ਹੈ ਕਾਂਗਰਸ ਸਰਕਾਰ ਕੁਰਸੀ ਤੇ ਬੈਠਣ ਸਾਰ ਕਿਉ ਨਹੀ ਕੀਤੇ ਬਿਜਲੀ ਸਮਝੌਤੇ ਰੱਦ ,ਇੰਜ ਸਿੱਧੂ
ਬਰਨਾਲਾ 6 ਜੁਲਾਈ ਕਾਗਰਸ ਪਾਰਟੀ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਅਤੇ ਬਿਜਲੀ ਸੰਕਟ ਲਈ ਸ਼ਿਰੋਮਣੀ ਅਕਾਲੀ ਦਲ ਪਾਰਟੀ ਦੀ ਸਰਕਾਰ ਨੂੰ ਬਦਨਾਮ ਕਰ ਰਹੇ ਹਨ ਕਾਗਰਸੀ ਕੇ ਉਸ ਸਰਕਾਰ ਵੱਲੋ ਕੀਤੇ ਬਿਜਲੀ ਸਮਝੌਤੇ ਗ਼ਲਤ ਸਨ ਇਸ ਲਈ ਅੱਜ ਪੰਜਾਬ ਵਿੱਚ ਬਿਜਲੀ ਦੀ ਕਿੱਲਤ ਹੈ। ਮੈ ਇਹਨਾ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਸਾਢੇ ਚਾਰ ਸਾਲ ਕਿਉ ਸਰਕਾਰ ਚੁੱਪ ਰਹੀ ਕੁਰਸੀ ਤੇ ਬੈਠਣ ਸਾਰ ਕੈਪਟਨ ਸਾਹਿਬ ਨੂੰ ਇਹ ਬਿਜਲੀ ਸਮਝੌਤੇ ਰੱਦ ਕਰਨੇ ਚਾਹੀਦੇ ਸਨ ਅੱਜ ਵੋਟਾਂ ਨਜ਼ਦੀਕ ਹਨ ਅਤੇ ਜੱਗ ਜਾਹਰ ਹੈ ਕੇ ਕਾਗਰਸ ਵੋਟ ਰਾਜਨੀਤੀ ਕਰ ਰਹੀ ਹੈ ਇਹ ਵਿਚਾਰ ਸੈਨਿਕ ਵਿੰਗ ਸ਼ਿਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰੈਸ ਨੋਟ ਜਾਰੀ ਕਰਦਿਆ ਕਹੇ ਇੰਜ ਸਿੱਧੂ ਨੇ ਕਿਹਾ ਕੇ ਸਾਡੀ ਸਰਕਾਰ 5 ਰੁਪਏ ਯੂਨਿਟ ਬਿਜਲੀ ਲੋਕਾ ਨੂੰ ਦੇ ਰਹੀ ਸੀ ਜਿਹੜੀ ਕੇ ਮੌਜੂਦਾ ਸਰਕਾਰ 12 ਰੁਪਏ ਯੂਨਿਟ ਲਗਾ ਰਹੀ ਹੈ ਅਤੇ ਫਿਰ ਭੀ ਬਿਜਲੀ ਪੂਰੀ ਨਹੀਂ ਦੇ ਰਹੀ ਆਪਣੀ ਨਲਾਇਕੀ ਛੁਪਾਉਣ ਲਈ ਅੱਜ ਸਾਢੇ ਚਾਰ ਸਾਲ ਬਾਦ ਕਿਹੜੇ ਮੂੰਹ ਨਾਲ ਇਹ ਸਰਕਾਰ ਸਾਡੀ ਪਾਰਟੀ ਤੇ ਇਲਜਾਮ ਲਗਾ ਰਹੀ ਹੈ ਇਸ ਵਿਚ ਕੋਈ ਦੋ ਰਾਇ ਨਹੀਂ ਕੇ ਕਾਂਗਰਸ ਸਰਕਾਰ ਪੰਜਾਬ ਦੇ ਲੋਕਾ ਨੂੰ ਸੁਭਿਦਵਾ ਦੇਣ ਵਿਚ ਅਸਮਰੱਥ ਰਹੀ ਹੈ ਜਿਸ ਦਾ ਸਭ ਤੋਂ ਵੱਡਾ ਸਬੂਤ ਕਾਗਰਸ ਦੀ ਹਾਈ ਕਮਾਂਡ ਵੱਲੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਤੋਂ ਲੋਕਾ ਨਾਲ ਕੀਤੇ ਵਾਅਦਿਆਂ ਦੀ 18 ਨੁਕਤਿਆਂ ਦੀ ਲਿਸਟ ਹੱਥ ਵਿਚ ਦੇਕੇ ਲਾਗੂ ਕਰਨ ਲਈ ਵਾਪਿਸ ਪੰਜਾਬ ਭੇਜ ਦਿੱਤਾ ਅਤੇ ਕਿਹਾ ਇਹਨਾ ਨੂੰ ਲਾਗੂ ਕਰਕੇ ਸਾਡੇ ਨਾਲ ਗੱਲ ਕਰਨਾ ਪਰ ਕੈਪਟਨ ਸਾਹਿਬ ਕਸੂਤੀ ਸਥਿਤੀ ਵਿਚ ਹਨ ਰਹਿਦੇ 6 ਮਹੀਨੇ ਵਿੱਚ ਕੀ ਕੀ ਲਾਗੂ ਕਰ ਸਕਣਗੇ ਇਹ ਤਾ ਸਮਾ ਹੀ ਦਸੂ ਇਸ ਮੌਕੇ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਲੈਫ ਭੋਲਾ ਸਿੰਘ ਸਿੱਧੂ ਸੂਬੇਦਾਰ ਸਰਬਜੀਤ ਸਿੰਘ ਸਾਰਜੈਂਟ ਅਵਤਾਰ ਸਿੰਘ ਸਿੱਧੂ ਸਵਰਨ ਸਿੰਘ ਧਨੌਲਾ ਹੌਲਦਾਰ ਦੀਵਾਨ ਸਿੰਘ ਨਛੱਤਰ ਸਿੰਘ ਹਰਜਿੰਦਰ ਸਿੰਘ ਜਗਮੇਲ ਸਿੰਘ ਰੂਪ ਸਿੰਘ ਅਤੇ ਹੋਰ ਸਾਬਕਾ ਸੈਨਿਕ ਹਾਜ਼ਰ ਸਨ
0 comments:
एक टिप्पणी भेजें