*ਕਰੋਨਾ ਮਹਾਂਮਾਰੀ ਤੌ ਬਚਾਵ ਲਈ ਲੋਕ ਟੀਕਾਕਰਨ ਮੁਹਿੰਮ ਵਿੱਚ ਜਰੂਰ ਹਿੱਸਾ ਲੈਣ : ਪ੍ਦੀਪ ਭਾਰਤੀ*
ਮੋਗਾ : [ਕੈਪਟਨ ਸੁਭਾਸ਼ ਚੰਦਰ ਸ਼ਰਮਾ ] := ਸ਼੍ਰੀ ਬ੍ਰਾਹਮਣ ਸਭਾ ਮੋਗਾ ਦੇ ਜਿਲ੍ਹਾ ਪ੍ਰਧਾਨ ਤੇ ਭਾਜਪਾ ਲੀਗਲ ਸੈਲ ਜਿਲਾ ਮੋਗਾ ਦੇ ਕਨਵੀਨਰ ਐਡਵੋਕੇਟ ਪ੍ਰਦੀਪ ਭਾਰਤੀ ਨੇ ਪ੍ਰੈਸ ਵਾਰਤਾ ਰਾਹੀਂ ਦਸਿਆ ਕਿ ਪੰਜਾਬ ਵਿੱਚ ਕਰੋਨਾ ਮਹਾਂਮਾਰੀ ਤੋਂ ਪ੍ਰਭਾਵਿਤ ਮਰੀਜਾਂ ਦੀ ਗਿਣਤੀ ਭਾਵੇਂ ਘੱਟ ਗਈ ਹੈ। ਪਰ ਇਸ ਭਿਆਨਕ ਬਿਮਾਰੀ ਨੂੰ ਨਜਰ ਅੰਦਾਜ ਕਰਨਾ ਬਹੁਤ ਹੀ ਖਤਰਨਾਕ ਸਾਬਤ ਹੋ ਸਕਦਾ ਹੈ। ਕਰੋਨਾ ਮਹਾਂਮਾਰੀ ਨੇ ਤਾਂ ਸਾਰੇ ਸੰਸਾਰ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਇਸ ਲਈ ਨਾਂ ਮੁਰਾਦ ਬਿਮਾਰੀ ਤੌ ਬਚਾਵ ਲਈ ਸਰਕਾਰ ਦੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਸਿਹਤ ਵਿਭਾਗ ਵਲੋਂ ਕਰੋਨਾ ਤੋਂ ਬਚਾਵ ਲਈ ਵੈਕਸੀਨ ਟੀਕਾਕਰਨ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ। ਇਸ ਸੁਵਿਧਾ ਦਾ ਸਭ ਨੂੰ ਲਾਹਾ ਲੈਣਾ ਚਾਹੀਦਾ ਹੈ। ਸਭਨਾਂ ਨੂੰ ਆਪਣੀ ਜਿੰਮੇਵਾਰੀ ਸਮਝਦੇ ਹੋਏ ਕਰੋਨਾ ਮਹਾਂਮਾਰੀ ਨੂੰ ਹਰਾਉਣ ਲਈ ਵੈਕਸੀਨ ਟੀਕਾਕਰਨ ਲਗਵਾਉਣਾ ਚਾਹੀਦਾ ਹੈ। ਸਿਹਤ ਮਾਹਿਰਾਂ ਦੇ ਅਨੁਸਾਰ ਬਿਨਾਂ ਜਰੂਰੀ ਕੰਮ ਤੌ ਬਾਹਰ ਨਾਂ ਜਾਉ, ਮਾਸਕ ਲਾ ਕੇ ਹੀ ਬਾਹਰ ਜਾਉ, ਸੈਨੀਟਾਈਜਰ ਨਾਲ ਲੈ ਕੇ ਜਾਉ, ਬਿਨਾਂ ਕਿਸੇ ਕਾਰਨ ਬੇਮਤਲਵ ਚੀਜਾਂ ਨੂੰ ਨਾਂ ਛੂਹੋ , ਅੱਖ, ਨੱਕ ਕੰਨ ਤੇ ਮੂੰਹ ਨੂੰ ਬਾਰ ਬਾਰ ਨਾ ਛੂਹੋ। ਆਪਸ ਵਿੱਚ ਦੂਰੀ ਬਣਾ ਕੇ ਰੱਖਣਾ। ਇਸ ਤਰ੍ਹਾਂ ਸਰਕਾਰ ਤੇ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਪਣਾ, ਪਰਿਵਾਰ ਤੇ ਸਮਾਜ ਨੂੰ ਸੁਰੱਖਿਅਤ ਰੱਖਣ ਲਈ ਸਹਿਯੋਗ ਦੇਣਾ ਸਭ ਦਾ ਫਰਜ਼ ਬਣਦਾ ਹੈ।
0 comments:
एक टिप्पणी भेजें