ਬਰਨਾਲਾ 9 ਜੁਲਾਈ ਬੜੇ ਦੁੱਖ ਦੀ ਗੱਲ ਹੈ ਕਿ ਬਰਨਾਲ ਸ਼ਹਿਰ ਦਾ ਸਭ ਤੋਂ ਵੱਧ ਵਿਕਾਸ ਕਰਨ ਵਾਲੇ ਸ਼ਿਰੋਮਣੀ ਅਕਾਲੀ ਦਲ ਦੇ ਇਮਾਨਦਾਰ ਅਤੇ ਨਿਧੜਕ ਆਗੂ ਸਵ, ਜਥੇਦਾਰ ਕਰਤਾਰ ਸਿੰਘ ਜੋਸ਼ੀਲਾ ਦਾ ਨਾਂ ਬਰਨਾਲਾ ਬੱਸ ਸਟੈਂਡ ਦੇ ਸਾਰੇ ਬੋਰਡਾਂ ਤੋ ਗਾਇਬ ਕਰਨਾ ਮੌਜ਼ੂਦਾ ਰੂਲਿੰਗ ਪਾਰਟੀ ਦੀ ਕੋਈ ਕੋਝੀ ਸਾਜ਼ਿਸ਼ ਵੱਲ ਇਸ਼ਾਰਾ ਕਰਦੀ ਹੈ ਜਿਹੜੀ ਕੇ ਬਹੁਤ ਹੀ ਮੰਦਭਾਗੀ ਅਤੇ ਨਿੰਦਣਯੋਗ ਹੈ।ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆ ਸਾਬਕਾ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰੈਸ ਦੇ ਨਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼ਿਰੋਮਣੀ ਅਕਾਲੀ ਦਲ ਵੱਲੋਂ ਬਰਨਾਲਾ ਬੱਸ ਸਟੈਂਡ ਦਾ ਨਾਂ ਜਥੇਦਾਰ ਕਰਤਾਰ ਸਿੰਘ ਜੋਸ਼ੀਲਾ ਬੱਸ ਸਟੈਂਡ ਬਰਨਾਲਾ ਰੱਖਿਆ ਸੀ ਅਤੇ ਓਹਨਾ ਦੀ ਬਦੌਲਤ ਹੀ ਅੱਜ ਸਥਾਨਕ ਬੱਸ ਸਟੈਂਡ ਏਰੀਏ ਦਾ ਪੱਤੀ ਰੋਡ ਏਰੀਏ ਤਰਕਸ਼ੀਲ ਚੌਂਕ ਸੰਧੂ ਪਤੀਆ ਦਾ ਵਿਕਾਸ ਹੋਇਆ ਕਿਉਕਿ ਓਹ ਸਾਬਕਾ ਮੁੱਖ ਮੰਤਰੀ ਸਵ ਸੁਰਜੀਤ ਸਿੰਘ ਬਰਨਾਲਾ ਦੀ ਸੱਜੀ ਬਾਂਹ ਸਨ।ਓਹਨਾ ਦੇ ਨਾ ਨੂੰ ਮੌਜੂਦਾ ਸਰਕਾਰ ਵੱਲੋ ਅਤੇ ਪ੍ਰਸਾਸ਼ਨ ਵੱਲੋ ਇਸ ਤਰਾ ਨਜ਼ਰਅੰਦਾਜ਼ ਕਰਨਾ ਬਹੁਤ ਹੀ ਨਿੰਦਣਯੋਗ ਹੈ ਮੈ ਸਮੁੱਚੀ ਜਿਲ੍ਹਾ ਜਥੇਬੰਦੀ ਅਤੇ ਪਾਰਟੀ ਹਾਈ ਕਮਾਂਡ ਦੇ ਧਿਆਨ ਵਿੱਚ ਲਿਆਵਾਂਗਾ ਅਤੇ ਜੇਕਰ ਪ੍ਰਸਾਸ਼ਨ ਨੇ ਉਸ ਦਰਵੇਸ ਸਿਆਸਤਦਾਨ ਦੇ ਨਾਮ ਨਾਲ ਖਿਲਵਾੜ ਬੰਦ ਨਾ ਕੀਤਾ ਅਤੇ ਬੋਰਡਾਂ ਵਿੱਚ ਲੋੜੀਂਦੀ ਤਬਦੀਲੀ ਨਾ ਕੀਤੀ ਤਾਂ ਸ਼ਿਰੋਮਣੀ ਅਕਾਲ ਦਲ ਸੰਘਰਸ਼ ਕਰਨ ਤੋ ਗੁਰੇਜ ਨਹੀਂ ਕਰੇਗਾ ਇਸ ਮੌਕੇ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਸੂਬੇਦਾਰ ਸਰਬਜੀਤ ਸਿੰਘ ਗੁਰਤੇਜ ਸਿੰਘ ਲੈਫ ਭੋਲਾ ਸਿੰਘ ਸਿੱਧੂ ਫਲਾਇੰਗ ਅਫ਼ਸਰ ਗੁਰਦੇਵ ਸਿੰਘ ਹੌਲਦਾਰ ਦੀਵਾਨ ਸਿੰਘ ਪ੍ਰਿਤਪਾਲ ਸਿੰਘ ਗੁਰਪਿਆਰ ਸਿੰਘ ਬਲਜਿੰਦਰ ਸਿੰਘ ਟੀਟੂ ਜਰਨੈਲ ਸਿੰਘ ਸ਼ਾਲੂ ਗੁਰਮੀਤ ਸਿੰਘ ਦੂਲੋ ਬਲਵਿੰਦਰ ਸਿੰਘ ਸਮਾਓ ਗੁਰਦੇਵ ਸਿੰਘ ਮੱਕੜ ਕਰਮਪਾਲ ਸਿੰਘ ਚੀਮਾ ਕਨੇਡਾ ਗੁਰਮੀਤ ਸਿੰਘ ਧੋਲਾ ਜਸਪਾਲ ਸਿੰਘ ਹੈਪੀ ਹਾਜ਼ਰ ਸਨ
ਜਥੇਦਾਰ ਜੋਸ਼ਿਲਾ ਦਾ ਨਾ ਬੱਸ ਸਟੈਂਡ ਤੋ ਗਾਈਬ ਕਰਨਾ ਕਾਗਰਸ ਦੀ ਕੋਝੀ ਚਾਲ ਬਰਨਾਲਾ ਦੇ ਵਿਕਾਸ ਵਿੱਚ ਜਥੇਦਾਰ ਦਾ ਅਹਿਮ ਰੋਲ,ਸਾਬਕਾ ਸੈਨਿਕ ਵਿੰਗ
- Title : ਜਥੇਦਾਰ ਜੋਸ਼ਿਲਾ ਦਾ ਨਾ ਬੱਸ ਸਟੈਂਡ ਤੋ ਗਾਈਬ ਕਰਨਾ ਕਾਗਰਸ ਦੀ ਕੋਝੀ ਚਾਲ ਬਰਨਾਲਾ ਦੇ ਵਿਕਾਸ ਵਿੱਚ ਜਥੇਦਾਰ ਦਾ ਅਹਿਮ ਰੋਲ,ਸਾਬਕਾ ਸੈਨਿਕ ਵਿੰਗ
- Posted by :
- Date : जुलाई 09, 2021
- Labels :
0 comments:
एक टिप्पणी भेजें