Contact for Advertising

Contact for Advertising

Latest News

बुधवार, 22 दिसंबर 2021

ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁੱਖੀ ਦੇ ਦਫਤਰ ਮੋਹਾਲੀ ਵਿਖੇ 23 ਦਸੰਬਰ ਨੂੰ ਹੋਵੇਗੀ ਵਿਸਾਲ ਰੈਲੀ ਅਤੇ ਮੁਖ ਮੰਤਰੀ ਦੀ ਰਿਹਾਇਸ ਖਰੜ ਵੱਲ ਰੋਸ ਮਾਰਚ - "ਅਕੋਈ ਸਾਹਿਬ","ਬਾਲੀਆਂ "।

ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁੱਖੀ ਦੇ ਦਫਤਰ ਮੋਹਾਲੀ ਵਿਖੇ 23 ਦਸੰਬਰ ਨੂੰ ਹੋਵੇਗੀ ਵਿਸਾਲ ਰੈਲੀ ਅਤੇ ਮੁਖ ਮੰਤਰੀ ਦੀ ਰਿਹਾਇਸ ਖਰੜ ਵੱਲ ਰੋਸ ਮਾਰਚ  - "ਅਕੋਈ ਸਾਹਿਬ","ਬਾਲੀਆਂ "।
ਸੰਗਰੂਰ 21 ਦਸੰਬਰ (ਡਾ ਰਾਕੇਸ਼ ਪੁੰਜ): ਟੈਕਨੀਕਲ ਐਂਡ ਮਕੈਨੀਕਲ ਇੰਪ: ਯੂਨੀਅਨ (ਰਜ਼ਿ.) ਪੰਜਾਬ ਦੇ ਸੂਬਾਈ ਆਗੂਆਂ ਮਹਿਮਾਂ ਸਿੰਘ ਧਨੌਲਾ,ਹਰਜੀਤ "ਬਾਲੀਆਂ ", ਗੁਰਚਰਨ ਸਿੰਘ "ਅਕੋਈ ਸਾਹਿਬ, ਉਜਗਰ ਜੱਗਾ , ਨਛੱਤਰ ਚੱਠਾ, ਰਜਿੰਦਰਪਾਲ ਚੰਗਾਲੀਵਾਲਾ, ਸੁਖਵਿੰਦਰ ਸੁੱਖਾ , ਰਾਮ ਸਿੰਘ ਰਣਕੋਟੀ, ਬੱਬਨਪਾਲ ਸੰਗਰੂਰ, ਖੁਸਮਿੰਦਰਪਾਲ ਹੰਡਾਇਆ ਆਦਿ ਨੇ ਪ੍ਰੈਸ ਨੇ ਨਾਮ ਸਾਝਾਂ ਬਿਆਨ ਜਾਰੀ ਕਰਦਿਆ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਤੇ ਉੱਚ ਅਫਸਰਸਾਹੀ ਉਤੇ ਵਿਭਾਗ ਦੇ ਫੀਲਡ ਵਿੱਚ ਡਿਊਟੀਆਂ ਕਰਦੇ ਕਰਮਚਾਰੀਆਂ ਦੀਆਂਂ ਅਹਿਮ ਅਤੇ ਭਖਵੀਆਂ ਮੰਗਾਂ ,ਮਸਲਿਆਂ ਤੇ ਸਮੱਸਿਆਵਾਂ ਨੂੰ ਅਣਗੌਲ਼ਿਆ ਕਰਦੇ ਹੋਏ ਉਨ੍ਹਾਂ ਵੱਲ ਬੇਧਿਆਨੀ ਦਾ ਰੁੱਖ ਅਪਣਾਉਣ ਦੀ ਨੀਤੀ ਨਾਲ ਮੰਗਾਂ ਮਸਲਿਆਂ ਦਾ ਕੋਈ ਠੋਸ ਨਿਪਟਾਰਾ ਨਾ ਕਰਨ ਤੇ ਕਰੜੀ ਆਲੋਚਨਾ ਕੀਤੀ ।ਜਥੇਬੰਦੀ ਦੇ ਇਨਾਂ ਸੂਬਾਈ ਆਗੂਆਂ ਨੇ ਖੁਲਾਸਾ ਕੀਤਾ ਕਿ ਜਥੇਬੰਦੀ ਵੱਲੋਂ ਕਰਮਚਾਰੀਆਂ ਦੀਆ ਅਹਿਮ ਮੰਗਾਂ ਜਿਵੇਂ : ਟੈਕਨੀਸੀਅਨ ਕੇਡਰ ਦੇ ਪੇ ਸਕੇਲਾਂ ਨੂੰ 2011 ਤੋਂ ਪਹਿਲਾਂ ਉਨ੍ਹਾਂ ਦੇ ਬਰਾਬਰ ਲੈ ਰਹੇ ਸਕੇਲਾਂ ਵਾਲੀਆਂ ਕੈਟਾਗਰੀਆ ਦੇ ਬਰਾਬਰ ਸਕੇਲਾਂ ਦੀਆਂ ਸਿਫਾਰਸਾਂ ਕਰਕੇ ਸਰਕਾਰ ਤੱਕ ਪਹੁੰਚਾਉਣ , ਵਿਭਾਗ ਵਿੱਚ ਡਿਊਟੀ ਕਰਦੇ ਸਮੇ ਸੁਰਗਵਾਸ ਹੋਏ ਮੁਲਾਜਮਾਂ ਦੇ ਵਾਰਸਾਂ ਨੂੰ ਤਰਸ ਦੇ ਅਧਾਰ ਤੇ ਨੌਕਰੀਆਂ ਦੇਣ ਦੇ ਕੇਸ ਜੋ ਕਿ ਲੰਮੇ ਸਮੇ  ਤੋਂ ਲੰਬਿਤ ਪਏ ਹਨ ਤੁਰੰਤ ਨੌਕਰਆਂ ਦੇਣ , ਦਰਜਾ ਚਾਰ ਅਤੇ ਦਰਜਾ ਤਿੰਨ ਕਰਮਚਾਰੀਆਂ ਦੀਆਂ ਰੋਕੀਆਂ ਤਰੱਕੀਆਂ ਚਾਲੂ ਕਰਨ, ਮਾਨਯੋਗ ਕੋਰਟ ਦੇ ਹੁਕਮਾਂ ਨਾਲ ਰੈਗੂਲਰ ਹੋਏ ਕਰਮਚਾਰੀਆਂ ਤੇ ਪੂਰਾ ਪੇ ਸਕੇਲ ਲਾਗੂ ਕਰਨ,ਸੇਵਾ ਨਿਯਮਾਂ ਵਿਚਲੀਆਂ ਖਾਮੀਆਂ ਦੂਰ ਕਰਨ, ਹੋਰਨਾਂ ਕੈਟਾਗਰੀਆ ਵਾਂਗ ਟੈਕਨੀਸੀਅਨ ਕੈਟਾਗਰੀ ਤੇ ਵੀ ਕੰਨਵੈਂਸ ਅਲਾਊਂਸ ਲਾਗੂ ਕਰਨ, ਮੈਡੀਕਲ ਬਿਲਾਂ ਦੀ ਰਿਕਵਰੀ ਵਿੱਚ ਹੁੰਦੀ ਦੇਰੀ ਦੂਰ ਕਰਨ, ਡੇਲੀਵੇਜਿਜ ਤੋਂ ਰੈਗੂਲਰ ਹੋਏ ਕਰਮਚਾਰੀਆਂ ਨੂੰ ਪੈਨਸਨੀ ਲਾਭਾਂ ਦੀ ਤਰਾਂ ਬਾਕੀ ਹੋਰ ਸਾਰੇ ਬੈਨੀਫਿਟ ਦੇਣ ਆਦਿ ਸਬੰਧੀ ਮੁੱਖ ਦਫਤਰ ਵਿਖੇ ਅਧਿਕਾਰੀਆਂ ਤੇ ਉੱਚ ਅਫਸਰ ਸਾਹੀ ਨਾਲ ਵਾਰ ਵਾਰ ਵਫਦਾਂ ਰਾਹੀਂ ਅਤੇ ਮੀਟਿੰਗਾਂ ਕਰਕੇ ਹੱਲ ਕਰਨ ਦੀ ਕੋਸਿਸ ਕੀਤੀ ਗਈ ਹੈ ਪ੍ਰੰਤੂ ਅਫਸਰਸਾਹੀ ਵੱਲੋਂ ਵਾਰ ਵਾਰ ਭਰੋਸਾ ਹੀ ਦਿੱਤਾ ਜਾਂਦਾ ਹੈ ਠੋਸ ਰੂਪ ਵਿੱਚ ਕੁਝ ਵੀ ਪੱਲਾ ਨਹੀ ਫੜਾਇਆ ਜਾ ਰਿਹਾ। ਇਸ ਤੋਂ ਇਲਾਵਾ ਜ਼ਿਲਾ ਆਗੂ ਸ੍ਰੀ ਦਰਸਨ ਝਨੇੜੀ, ਸਮਸੇਰ ਬਡਰੁੱਖਾਂ ਅਮਰਜੀਤ ਢੰਡੋਲੀ,ਬੂਟਾ ਖੇੜੀ,  ਸੁਰਿੰਦਰ ਕਾਕੜਾ, ਭੂਰਾ ਭੰਗੂ, ਸਰਵਜੀਤ ਮਲੇਰਕੋਟਲਾ, ਨਿਰਮਲ ਰਾਜੂ ,ਓਮ ਪ੍ਰਕਾਸ਼ ਕਾਝਲਾ ਆਦਿ ਨੇ ਵਿਭਾਗ ਦੇ ਨਾਲ ਨਾਲ ਪੰਜਾਬ ਸਰਕਾਰ ਦੀ  ਨਿਖੇਧੀ ਕਰਦੇ ਕਿਹਾ ਕਿ ਸਰਕਾਰ ਵਲੋਂ ਪੇ ਕਮਿਸਨ ਦੀ ਰਿਪੋਰਟ ਮੁਲਾਜਮ ਪੱਖੀ ਜਾਰੀ ਨਾ ਕਰਨ ਕਾਰਣ,ਮੁਲਾਜਮਾਂ ਨੂੰ ਮਿਲਦਾ ਪੇਂਡੂ ਭੱਤਾ ਬੰਦ ਕਰਨ ਅਤੇ ਸਮੂਹ ਮੁਲਾਜਮ ਮੰਗਾਂ ਪ੍ਰਤੀ ਅਣਦੇਖੀ ਕਰਨ ਨਾਲ ਕਾਂਗਰਸ ਸਰਕਾਰ ਤੇ ਮੁਲਾਜਮ ਵਿਰੋਧੀ ਲੱਗੀ ਮੋਹਰ ਨੂੰ ਗੂੜਾ ਅਤੇ ਪੱਕਾ ਕੀਤਾ ਹੈ, ਡੀ.ਏ ਵੀ ਪੂਰੀ ਤਰਾਂ ਲਾਗੂ ਨਹੀਂ ਕੀਤਾ ਜਾ ਰਿਹਾ , ਪੰਜਾਬ `ਚ ਕੇਂਦਰੀ ਪੇ-ਪੈਟਰਨ ਲਾਗੂ ਕੀਤਾ ਜਾ ਰਿਹਾ ਹੈ , ਪੁਨਰ ਨਿਰਮਾਣ ਦੇ ਨਾਮ ਹੇਠ ਵੱਖ ਵੱਖ ਵਿਭਾਗਾਂ ਦੀਆਂ ਪੋਸਟਾਂ ਦੀ ਵੱਡੇ ਪੱਧਰ ਤੇ ਕਟੌਤੀ ਕਰ ਰਹੀ ਹੈ, ਕੱਚੇ ਕਾਮੇ ਪੱਕੇ ਕਰਨ ਕਰਨ ਬਾਰੇ ਚੁੱਪ ਧਾਰ ਰੱਖੀ ਹੈ ਜਿਸ ਕਰਕੇ ਮੁਲਾਜਮਾਂ ਵਿੱਚ ਸਰਕਾਰ ਪ੍ਰਤੀ ਵੀ ਪੂਰਾ ਰੋਹ ਤੇ ਨਿਰਾਸਤਾ ਹੈ। ਸੋ ਸਮੂਹ ਉਕਤ ਆਗੂਆਂ ਨੇ ਜਾਣਕਾਰੀ  ਦਿੱਤੀ ਕਿ ਉਕਤ ਵਿਭਾਗੀ ਮੰਗਾਂ ਦੇ ਹੱਲ ਲਈ ਜਲ ਸਪਲਾਈ ਤਾਲਮੇਲ ਸੰਘਰਸ ਕਮੇਟੀ ਪੰਜਾਬ ਵੱਲੋਂ 23 ਦਸੰਬਰ ਨੂੰ ਵਿਭਾਗ ਦੇ ਵਿਭਾਗੀ ਮੁੱਖੀ ਦਫਤਰ ਮੋਹਾਲੀ ਅੱਗੇ ਸੂਬਾ ਪੱਧਰੀ ਵਿਸਾਲ ਰੋਸ ਰੈਲੀ ਉਪਰੰਤ ਮੁਖ ਮੰਤਰੀ ਦੀ ਰਿਹਾਇਸ ਖਰੜ ਵੱਲ ਰੋਸ ਮੁਜਾਹਰਾ (ਮਾਰਚ) ਕੀਤਾ ਜਾਵੇਗਾ ਜਿਸ ਵਿੱਚ ਪੰਜਾਬ ਦੇ ਸਮੂਹ ਹਿੱਸਿਆਂ ਚੋਂ ਕਰਮਚਾਰੀ ਭਰਵੀਂ ਸਮੂਹਲੀਅਤ ਕਰਨਗੇ ਜਿਸ ਦੀ ਜਿੰਮੇਵਾਰੀ ਸਰਕਾਰ ਅਤੇ ਵਿਭਾਗ ਦੇ ਅਧਿਕਾਰੀਆਂ ਦੀ ਹੋਵੇਗੀ ।
ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁੱਖੀ ਦੇ ਦਫਤਰ ਮੋਹਾਲੀ ਵਿਖੇ 23 ਦਸੰਬਰ ਨੂੰ ਹੋਵੇਗੀ ਵਿਸਾਲ ਰੈਲੀ ਅਤੇ ਮੁਖ ਮੰਤਰੀ ਦੀ ਰਿਹਾਇਸ ਖਰੜ ਵੱਲ ਰੋਸ ਮਾਰਚ  - "ਅਕੋਈ ਸਾਹਿਬ","ਬਾਲੀਆਂ "।
  • Title : ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁੱਖੀ ਦੇ ਦਫਤਰ ਮੋਹਾਲੀ ਵਿਖੇ 23 ਦਸੰਬਰ ਨੂੰ ਹੋਵੇਗੀ ਵਿਸਾਲ ਰੈਲੀ ਅਤੇ ਮੁਖ ਮੰਤਰੀ ਦੀ ਰਿਹਾਇਸ ਖਰੜ ਵੱਲ ਰੋਸ ਮਾਰਚ - "ਅਕੋਈ ਸਾਹਿਬ","ਬਾਲੀਆਂ "।
  • Posted by :
  • Date : दिसंबर 22, 2021
  • Labels :
  • Blogger Comments
  • Facebook Comments

0 comments:

एक टिप्पणी भेजें

Top