ਭਗਤ ਮੋਹਨ ਲਾਲ ਸੇਵਾ ਸੰਮਤੀ (ਰਜਿ:) ਬਰਨਾਲਾ ਵੱਲੋਂ 25 ਦਸੰਬਰ ਨੂੰ ਪੰਡਿਤ ਮਦਨ ਮੋਹਨ ਮਾਲਵੀਆ ਦਾ ਜਨਮ ਦਿਨ ਅਤੇ 13 ਜਨਵਰੀ ਨੂੰ ਸੇਵਾ ਸੰਮਤੀ ਦਾ 101ਵਾਂ ਸਥਾਪਨਾ ਦਿਵਸ ਮਨਾਉਣ ਦਾ ਫੈਸਲਾ
ਬਰਨਾਲਾ, 20 ਦਸੰਬਰ (ਜਗਸੀਰ ਸਿੰਘ ਸੰਧੂ) : ਭਗਤ ਮੋਹਨ ਲਾਲ ਸੇਵਾ ਸੰਮਤੀ ਵੱਲੋਂ 15 ਦਸੰਬਰ ਨੂੰ ਪੰਡਿਤ ਮਦਨ ਮੋਹਨ ਮਾਲਵੀਆ ਦਾ ਜਨਮ ਦਿਨ ਮਨਾਉਣ ਅਤੇ 13 ਜਨਵਰੀ 2022 ਨੂੰ ਲੋਹੜੀ ਵਾਲੇ ਦਿਨ ਸੰਸਥਾ ਦਾ 101ਵਾਂ ਸਥਾਪਨਾ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਰਾਮਬਾਗ ਵਾਟਿਕਾ ਵਿੱਚ ਹੋਈ ਪ੍ਰਧਾਨ ਭਾਰਤ ਮੋਦੀ ਦੀ ਅਗਵਾਈ ਹੇਠ ਹੋਈ ਭਗਤ ਮੋਹਨ ਸੇਵਾ ਸੰਮਤੀ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਇਹ ਫੈਸਲੇ ਲਏ ਗਏ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਆਲ ਇੰਡੀਆ ਸੇਵਾ ਸੰਮਤੀ ਦੇ ਸੰਸਥਾਪਕ ਪੰਡਿਤ ਮਦਨ ਮੋਹਨ ਮਾਲਵੀਆ ਦਾ ਜਨਮ ਦਿਨ ਮਨਾਇਆ ਜਾਵੇਗਾ ਅਤੇ ਉਹਨਾਂ ਦੀ ਯਾਦ ਵਿੱਚ ਸੇਵਾ ਸੰਮਤੀ ਦਾ ਝੰਡਾ ਲਹਿਰਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤ ਮੋਦੀ ਨੇ ਦੱਸਿਆ ਕਿ ਸੇਵਾ ਸੰਮਤੀ ਬਰਨਾਲਾ ਦਾ ਗਠਨ 1920 ਵਿੱਚ ਇਸੇ ਥਾਂ ਲੋਹੜੀ ਵਾਲੇ ਦਿਨ ਧੂਣੀ 'ਤੇ ਬੈਠੇ ਸਹਿਰ ਦੇ ਪਤਵੰਤਿਆਂ ਵੱਲੋਂ ਕੀਤਾ ਗਿਆ ਸੀ। ਉਦੋਂ ਤੋਂ ਲੈ ਕੇ ਸੇਵਾ ਸੰਮਤੀ ਲਗਾਤਾਰ ਆਪਣੇ ਮਿਸ਼ਨ ਮੁਤਾਬਿਕ ਮਨੁੱਖਤਾ ਦੀ ਸੇਵਾ ਨੂੰ ਆਪਣਾ ਧਰਮ ਸਮਝ ਕੇ ਕਰਦੀ ਆ ਰਹੀ ਹੈ। ਇੱਕ ਸਦੀ ਦਾ ਸਮਾਂ ਪੂਰਾ ਹੋਣ 'ਤੇ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਉਸੇ ਥਾਂ ਧੂਣੀ ਬਾਲ ਕੇ ਭਗਤ ਮੋਹਨ ਲਾਲ ਸੇਵਾ ਸੰਮਤੀ ਦੇ ਸਾਰੇ ਮੈਂਬਰ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਰਹਿਣ ਦਾ ਪ੍ਰਣ ਲੈਣਗੇ ਅਤੇ ਭਵਿੱਖ ਦੇ ਸਮਾਜ ਸੇਵਾ ਦੇ ਕੰਮਾਂ ਦੀ ਰੂਪ ਰੇਖਾ ਤਿਆਰ ਕਰਨਗੇ। ਇਸ ਮੌਕੇ ਭਗਤ ਮੋਹਨ ਲਾਲ ਸੇਵਾ ਸੰਮਤੀ ਦੇ ਜਨਰਲ ਸਕੱਤਰ ਕਮਲ ਕੁਮਾਰ, ਮੀਤ ਪ੍ਰਧਾਨ ਠੇਕੇਦਾਰ ਬੀਰਬਲ ਦਾਸ, ਮੀਤ ਪ੍ਰਧਾਨ ਵਿਨੋਦ ਕਾਂਸਲ, ਸੈਕਟਰੀ ਲਾਜਪਤ ਰਾਏ ਚੋਪੜਾ, ਖਜਾਨਚੀ ਵੇਦ ਪ੍ਰਕਾਸ, ਕੈਸੀਅਰ ਮੰਗਤ ਰਾਏ, ਪ੍ਰੈਸ ਸਕੱਤਰ ਜਗਸੀਰ ਸਿੰਘ ਸੰਧੂ, ਦੀਪਕ ਸੋਨੀ, ਗੋਪਾਲ ਸਰਮਾ, ਤਿਰਲੋਕੀ ਨਾਥ, ਆਸੋਕ ਕੁਮਾਰ, ਪ੍ਰਦੀਪ ਗਰਗ, ਮੋਤੀ ਲਾਲ ਭੱਠੇ ਵਾਲੇ, ਨਰਿੰਦਰ ਚ'ੋਪੜਾ, ਰਾਜਿੰਦਰ ਗਾਰਗੀ, ਰਾਮੇਸ ਕੁਮਾਰ, ਜੀਵਨ ਕੁਮਾਰ ਡੱਡੀ, ਸੰਦੀਪ ਕੁਮਾਰ ਆਦਿ ਮੈਂਬਰਾਨ ਵੀ ਹਾਜਰ ਸਨ।
0 comments:
एक टिप्पणी भेजें