ਕਪੂਰਥਲਾ ਤੋਂ ਦਿਨੇਸ਼ ਪ੍ਰਭਾਕਰ ਦੀ ਰਿਪੋਰਟ
ਸਾਬਕਾ ਵਿਧਾਇਕ ਰਾਜਬੰਸ ਕੌਰ ਰਾਣਾ ਵਲੋਂ ਸ਼ਹਿਰ ਅੰਦਰ 2 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ
ਕਪੂਰਥਲਾ, 15 ਦਸੰਬਰ( ਦਿਨੇਸ਼ ਪ੍ਰਭਾਕਰ)
ਪੰਜਾਬ ਸਰਕਾਰ ਵਲੋਂ ਸ਼ਹਿਰਾਂ ਅੰਦਰ 100 ਫ਼ੀਸਦੀ ਅਬਾਦੀ ਨੂੰ ਸੜਕਾਂ,ਸੀਵਰੇਜ਼ ਅਤੇ ਸਟਰੀਟ ਲਾਈਟਾਂ ਦੀ ਸਹੂਲਤ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਾਬਕਾ ਵਿਧਾਇਕ ਸ੍ਰੀਮਤੀ ਰਾਜਬੰਸ ਕੌਰ ਰਾਣਾ ਵਲੋਂ ਅੱਜ ਕਪੂਰਥਲਾ ਸ਼ਹਿਰ ਅੰਦਰ ਲਗਭਰ 2 ਕਰੋੜ ਰੁਪਏ ਦੇ ਵਿਕਾਸ ਕਾਰਜ਼ਾਂ ਦੀ ਸ਼ੁਰੂਆਤ ਕਰਵਾਈ ਗਈ।
ਸ੍ਰੀਮਤੀ ਰਾਜਬੀਰ ਕੌਰ ਰਾਣਾ ਵਲੋਂ ਵਾਰਡ ਨੰ 14 ਗੋਲਡ ਐਵੀਨਿਊ ਵਿਖੇ 82.84 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਤੋਂ ਇਲਾਵਾ ਵਾਰਡ ਨੰ 11 ਦੇ ਤਰਲੋਕਪੁਰਾ ਮੁਹੱਲਾ ਵਿਖੇ 45.10 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਕੰਮ ਸ਼ੁਰੂ ਕਰਵਾਇਆ। ਇਸ ਤੋਂ ਇਲਾਵਾ ਵਾਰਡ ਨੰ 10 ਵਿਖੇ ਵੀ 40 ਲੱਖ ਰਪੁਏ ਦੀ ਲਾਗਤ ਵਾਲੀ ਸੜਕ ਦੀ ਸ਼ੁਰੂਆਤ ਕਰਵਾਈ ਗਈ।
ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਵਿਚ ਕਪੂਰਥਲਾ ਸ਼ਹਿਰ ਦੇ ਸਬਰਪੱਖੀ ਵਿਕਾਸ ਲਈ ਵਡੇਰੇ ਯਤਨ ਕੀਤੇ ਜਾ ਰਹੇ ਹਨ। ਜਿਸ ਤਹਿਤ ਪੰਜਾਬ ਸਰਕਾਰ ਵਲੋਂ 10 ਕਰੋੜ ਰਪੁਏ ਨਾਲ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ।
ਉਨ੍ਹਾਂ ਵਾਰਡਾਂ ਦੇ ਕੌਸਲਰਾਂ ਨੂੰ ਕਿਹਾ ਕਿ ਉਹ ਵਿਕਾਸ ਕਾਰਜ਼ਾਂ ਦੀ ਖੁਦ ਨਿਗਰਾਨੀ ਕਰਨ ਤਾਂ ਜੋ ਕੰਮ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਦੇ ਨਾਲ ਨਾਲ ਕੰਮ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ।
ਇਸ ਮੌਕੇ ਕੌਸਲਰ ਵਿਕਾਸ ਸ਼ਰਮਾ, ਬਲਬੀਰ ਬੀਰਾ,ਅਜਮੇਰ ਸਿੰਘ ,ਮੁਕੇਸ਼ ਦੁੱਗਲ,ਹੈਪੀ ਅਰੋੜਾ,ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।
ਕੈਪਸ਼ਨ- ਕਪੂਰਥਲਾ ਦੇ ਗੋਲਡਨ ਐਵੀਨਿਊ ਵਿਖੇ ਵਿਕਾਸ ਕਾਰਜ਼ਾਂ ਦੀ ਸ਼ੁਰੂਆਤ ਕਰਵਾਉਂਦੇ ਹੋਏ ਸਾਬਕਾ ਵਿਧਾਇਕ ਸ੍ਰੀਮਤੀ ਰਾਜਬੰਸ ਕੌਰ ਰਾਣਾ ਤੇ ਹੋਰ।
0 comments:
एक टिप्पणी भेजें