ਚੰਡੀਗਡ਼੍ਹ :- (ਡਾ ਰਾਕੇਸ਼ ਪੁੰਜ) ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਚੀਫ ਸੈਕਟਰੀ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਵੱਡੇ ਅਧਿਕਾਰੀਆਂ ਦੀ 2022 ਵਿਧਾਨ ਸਭਾ ਦੀਆਂ ਚੋਣਾਂ ਸੰਬੰਧੀ ਹਾਈ ਪੱਧਰੀ ਮੀਟਿੰਗ ਕਰਨ ਤੇ ਸਰਕਾਰ ਦੇ ਵਿਰੋਧੀ ਰਾਜਨੀਤਿਕ ਪਾਰਟੀਆਂ ਵੱਲੋਂ ਸ਼ਿਕਾਇਤਾਂ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੇ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਜਿਹਡ਼ੇ ਕਿ ਕਾਰਜਕਾਰੀ ਡੀਜੀਪੀ ਸਨ ਦਾ ਤਬਾਦਲਾ ਕਰਕੇ ਉਨ੍ਹਾਂ ਦੀ ਥਾਂ ਤੇ ਨਵੇਂ ਡੀਜੀਪੀ ਸਿਧਾਰਥ ਚੱਟੋਪਾਧਿਆਏ ਨੂੰ ਲਗਾ ਦਿੱਤਾ ਹੈ । ਇਹ ਨਿਯੁਕਤੀ ਉਸ ਸਮੇਂ ਤਕ ਰਹੇਗੀ ਜਦੋਂ ਤਕ ਯੂਪੀਐਸਸੀ ਵੱਲੋਂ ਨਵਾਂ ਨਾਮ ਨਹੀਂ ਭੇਜਿਆ ਜਾਂਦਾ ।ਦੱਸਣਯੋਗ ਹੈ ਕਿ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਿਧਾਰਥ ਚੱਟੋਪਾਧਿਆਏ ਨੂੰ ਡੀਜੀਪੀ ਲਗਾਉਣ ਦੀ ਸਿਫ਼ਾਰਸ਼ ਕੀਤੀ ਸੀ ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਰਕਾਰ ਵੱਲੋਂ ਉਸ ਨੂੰ ਲਗਾਇਆ ਨਹੀਂ ਗਿਆ ਸੀ ਪਰ ਨਵਜੋਤ ਸਿੱਧੂ ਦੇ ਅਸਤੀਫਾ ਦੇਣ ਤੋਂ ਬਾਅਦ ਆਖਰ ਸੁਲ੍ਹਾ ਸਫ਼ਾਈ ਇਹ ਹੋਈ ਸੀ ਕਿ ਨਵਾਂ ਡੀਜੀਪੀ ਲਗਾਉਣ ਲਈ ਯੂਪੀਐਸਸੀ ਨੂੰ ਪੈਨਲ ਭੇਜਿਆ ਗਿਆ ਤੇ ਸਿਧਾਰਥ ਚਟੋਪਾਧਿਆਏ ਨੂੰ ਵਿਜੀਲੈਂਸ ਵਿਭਾਗ ਦਾ ਡੀਜੀਪੀ ਨਿਯੁਕਤ ਕੀਤਾ ਗਿਆ ਸੀ
ਹਾਈਕਮਾਨ ਨੇ ਕੀਤੇ ਸਿੱਧੂ ਦੇ ਹੱਥ ਮਜਬੂਤ ,ਸਿਧਾਰਥ ਚੱਟੋ ਪਾਧਿਆਏ ਨੂੰ ਲਗਾਇਆ ਨਵਾਂ ਡੀ ਜੀ ਪੀ
- Title : ਹਾਈਕਮਾਨ ਨੇ ਕੀਤੇ ਸਿੱਧੂ ਦੇ ਹੱਥ ਮਜਬੂਤ ,ਸਿਧਾਰਥ ਚੱਟੋ ਪਾਧਿਆਏ ਨੂੰ ਲਗਾਇਆ ਨਵਾਂ ਡੀ ਜੀ ਪੀ
- Posted by :
- Date : दिसंबर 17, 2021
- Labels :
0 comments:
एक टिप्पणी भेजें