ਸੀਨੀਅਰ ਆਈ ਪੀ ਐਸ ਅਫਸਰ ਸਿਧਾਰਥ ਚਟੋਪਾਧਿਆਇਆ ਤੇ ਰੋਹਿਤ ਚੌਧਰੀ ਪੰਜਾਬ ਦੇ ਡੀ ਜੀ ਪੀ ਦੇ ਅਹੁਦੇ ਦੀ ਦੌੜ ਵਿਚੋਂ ਬਾਹਰ ਹੋ ਗਏ ਹਨ ਕਿਉਂਕਿ ਯੂ ਪੀ ਐਸ ਸੀ ਨੇ ਤਿੰਨ ਮੈਂਬਰੀ ਪੈਨਲ ਦੀ ਚੋਣ ਵਾਸਤੇ ਜਿਹੜੇ ਅਫਸਰਾਂ ਦੇ ਨਾਵਾਂ 'ਤੇ ਵਿਚਾਰ ਕਰਨਾ ਹੈ, ਉਸ ਵਾਸਤੇ ਕਟ ਆਫ ਡੇਟ 5 ਅਕਤੂਬਰ ਤੈਅ ਕੀਤੀ ਗਈ ਹੈ।
ਇੱਕ ਰਿਪੋਰਟ ਮੁਤਾਬਕ ਚਟੋਪਾਧਿਆਇਆ 1986 ਬੈਚ ਦੇ ਅਤੇ ਰੋਹਿਤ ਚੌਧਰੀ 1988 ਬੈਚ ਦੇ ਆਈ ਪੀ ਐਸ ਅਫਸਰ ਹਨ। ਸੁਪਰੀਮ ਕੋਰਟ ਦੇ ਮੁਤਾਬਕ ਯੂ ਪੀ ਐਸ ਸੀ ਨੇ ਸਿਰਫ ਉਹਨਾਂ ਨਾਵਾਂ ਵਿਚੋਂ ਪੈਨਲ ਚੁਣਨਾ ਹੁੰਦਾ ਹੈ ਜਿਹਨਾਂ ਦੀ ਸੇਵਾ ਮੁਕਤੀ ਦੇ ਘੱਟ ਤੋਂ ਘੱਟ ਛੇ ਮਹੀਨੇ ਬਾਕੀ ਹੁੰਦੇ ਹਨ। ਇਹਨਾਂ ਦੋਹਾਂ ਅਫਸਰਾਂ ਨੇ 31 ਮਾਰਚ 2022 ਨੁੰ ਸੇਵਾ ਮੁਕਤਹੋ ਜਾਣਾ ਹੈ।
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਚਟੋਪਾਧਿਆਇਆ ਦੀ ਡਟਵੀਂ ਹਮਾਇਤ ਕੀਤੇ ਜਾਣ ਦੇ ਕਾਰਨ ਪੰਜਾਬ ਦੀ ਚੰਨੀ ਸਰਕਾਰ ਨੇ 30 ਸਤੰਬਰ ਦੀ ਰਾਤ ਨੂੰ ਅਫਸਰਾਂ ਦੇ ਨਾਵਾਂ ਦਾ ਪੈਨਲ ਯੂ ਪੀ ਐਸ ਸੀ ਨੂੰ ਭੇਜ ਦਿੱਤਾ ਸੀ ਜਿਸ ਵਿਚ ਚਟੋਪਾਧਿਆਇਆ ਦਾ ਨਾਂ ਵੀ ਪਾਇਆ ਸੀ।
ਪਰ ਹੁਣ ਯੂ ਪੀ ਐਸ ਸੀ ਵੱਲੋਂ 5ਅਕਤੂਬਰ ਕਟ ਆਫ ਡੈਅ ਤੈਅ ਕਰਨ ਮਗਰੋਂ ਚਟੋਪਾਧਿਆਇਆ ਤੇ ਰੋਹਿਤ ਚੌਧਰੀ ਦੋਵੇਂ ਦੌੜ ਵਿਚੋਂ ਬਾਹਰ ਹੋ ਗਏ ਹਨ। ਰਿਪੋਰਟ ਮੁਤਾਬਕ ਯੂ ਪੀ ਐਸ ਸੀ ਨੇ 5 ਅਕਤੂਬਰ ਦੀ ਤਾਰੀਕ ਇਸ ਕਰ ਕੇ ਚੁਣੀਹੈ ਕਿਉਂਕਿ ਪਹਿਲੇ ਡੀ ਜੀ ਪੀ ਦਿਨਕਰ ਗੁਪਤਾ ਇਸ ਅਹੁਦੇ 'ਤੇ 5 ਅਕਤੂਬਰ ਤੱਕ ਬਣੇ ਹੋਏ ਸਨ।
ਹੁਣ ਜਿਹੜੇ ਨਾਂ ਤਿੰਨ ਮੈਂਬਰੀ ਪੈਨਲ ਦੀਚੋਣ ਵਾਸਤੇ ਵਿਚਾਰੇ ਜਾਣੇ ਹਨ, ਉਹਨਾਂ ਵਿਚੋਂ 1988 ਬੈਚ ਦੇ ਆਈ ਪੀ ਐਸ ਸਹੋਤਾ, ਦਿਨਕਰ ਗੁਪਤਾ, ਬੀ ਕੇ ਭਾਵਰਾ ਅਤੇ 1987 ਬੈਚ ਦੇ ਪਰਬੋਧ ਕੁਮਾਰ, 1989 ਬੈਚ ਦੇ ਸੰਜੀਵ ਕਾਲੜਾ ਤੇ ਪਰਾਗ ਜੈਨ ਅਤੇ 1991 ਬੈਚ ਦੇ ਬੀ ਕੇ ਉਪੱਲ ਸ਼ਾਮਲ ਹਨ।
0 comments:
एक टिप्पणी भेजें