ਸਾਬਕਾ ਲੋਕ ਸਭਾ ਮੈਂਬਰ ਅਤੇ ਬਰਨਾਲਾ ਦੇ ਸੀਨੀਅਰ ਐਡਵੋਕੇਟ ਸ ਰਾਜਦੇਵ ਸਿੰਘ ਜੀ ਖ਼ਾਲਸਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਹਨ। ਦਿੱਲੀ ਵਿੱਚ ਪਾਰਟੀ ਦੇ ਸੀਨੀਅਰ ਲੀਡਰਾਂ ਨੇ ਉਨ੍ਹਾਂ ਦਾ ਪਾਰਟੀ ਵਿੱਚ ਸੁਆਗਤ ਕੀਤਾ ਅਤੇ ਜੀ ਆਇਆਂ ਕਿਹਾ । ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਸਾਬਕਾ ਪਾਰਲੀਮੈਂਟ ਮੈਂਬਰ ਸ ਰਾਜਦੇਵ ਸਿੰਘ ਖ਼ਾਲਸਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਚਰਚਾ ਚੱਲ ਰਹੀ ਸੀ। ਸ ਰਾਜਦੇਵ ਸਿੰਘ ਖ਼ਾਲਸਾ 1989 ਵਿੱਚ ਖਾੜਕੂ ਲਹਿਰ ਦੇ ਦੌਰਾਨ ਪੰਥਕ ਆਗੂ ਵਜੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਭਾਰੀ ਵੋਟਾਂ ਨਾਲ ਚੋਣ ਜਿੱਤੇ ਸਨ।
ਭਾਜਪਾ ਆਗੂਆਂ ਅਨੁਸਾਰ ਸ ਰਾਜਦੇਵ ਸਿੰਘ ਖਾਲਸਾ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹਲਕਾ ਬਰਨਾਲਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੋ ਸਕਦੇ ਹਨ,ਅਤੇ ਭਾਜਪਾ ਦੇ ਮੁਖਮੰਤਰੀ ਵੀ ਸ ਰਾਜਦੇਵ ਸਿੰਘ ਖਾਲਸਾ ਹੀ ਹੋਣ ਦੀਆਂ ਕਣਸੋਇਆ ਜੋਰਾ ਤੇ ਹਨ । ਅਕਾਲੀ ਦਲ ਤੋਂ ਅਲੱਗ ਹੋ ਕੇ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜ ਰਹੀ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਵੱਡੇ ਚਿਹਰਿਆਂ ਦੀ ਲੋੜ ਹੈ, ਇਸ ਲਈ ਇਹ ਕਿਆਸ ਅਰਾਈਆਂ ਲਗਾਈਆਂ ਜਾ ਰਹੀਆ ਹਨ ਕਿ ਸਰਦਾਰ ਖ਼ਾਲਸਾ ਨੂੰ ਟਿਕਟ ਦਿੱਤੀ ਜਾ ਸਕਦੀ ਹੈ ।ਇਸ ਤੋਂ ਇਲਾਵਾ ਇਹ ਵੀ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਆਰ ਐੱਸ ਐੱਸ ਵੱਲੋ ਰਾਜਦੇਵ ਸਿੰਘ ਖ਼ਾਲਸਾ ਮੋਹਰੀ ਭੂਮਿਕਾ ਨਿਭਾ ਸਕਦੇ ਹਨ। ਕਿਉਂਕਿ ਪੰਥਕ ਸਫ਼ਾਂ ਵਿੱਚ ਉਨ੍ਹਾਂ ਦਾ ਮਜ਼ਬੂਤ ਅਧਾਰ ਹੈ। ਆਰ ਐੱਸ ਐੱਸ ਭਾਜਪਾ ਪਹਿਲੀ ਵਾਰ ਐਸਜੀਪੀਸੀ ਦੀਆਂ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ ਜੋ ਪਿਛਲੇ ਕਈ ਸਾਲਾਂ ਤੋਂ ਪੈਂਡਿੰਗ ਹਨ। ਆਰ ਐੱਸ ਐੱਸ ਵੱਲੋਂ ਐਸ ਜੀ ਪੀ ਸੀ ਦੀਆਂ ਚੋਣਾਂ ਵਿਚ ਵੀ ਸ ਰਾਜਦੇਵ ਸਿੰਘ ਖ਼ਾਲਸਾ ਭਾਜਪਾ ਦਾ ਚਿਹਰਾ ਹੋ ਸਕਦੇ ਹਨ। ਤੁਹਾਨੂੰ ਏਥੇ ਇਹ ਵੀ ਦੱਸਣਾ ਬਣਦਾ ਹੈ ਕੇ ਸਾਬਕਾ ਮੈਂਬਰ ਪਾਰਲੀਮੈਂਟ ਸ ਰਾਜਦੇਵ ਸਿੰਘ ਖਾਲਸਾ ਸ਼ਹਿਰੀ ਅਤੇ ਪੇਂਡੂ ਖੇਤਰ ਵਿਚ ਮਜਬੂਤ ਪਕੜ ਰੱਖਦੇ ਹਨ ।
0 comments:
एक टिप्पणी भेजें