ਪਾਵਰ ਜੂਨੀਅਰ ਇੰਜੀਨੀਅਰਜ਼ ਦੀ ਕੰਮ ਛੋੜ ਹੜਤਾਲ ਨਿਰੰਤਰ ਜਾਰੀ
ਬਰਨਾਲਾ 17 ਦਸੰਬਰ (ਡਾ ਰਾਕੇਸ਼ ਪੁੰਜ) ਪਾਵਰ ਜੂਨੀਅਰ ਇੰਜੀਨੀਅਰਜ਼ ਦਾ ਅੰਦੋਲਨ ਅੱਜ 52ਵੇਂ ਦਿਨ ਚ ਦਾਖਲ ਹੋ ਗਿਆ ਹੈ। ਉਨਾਂ ਲੈਬੋਰਟਰੀਆਂ ਦਾ ਬਾਈਕਾਟ, ਸਟੋਰਾਂ ਦਾ ਬਾਈਕਾਟ, ਚੈਕਿੰਗ ਦਾ ਬਾਈਕਾਟ, ਕੁਤਾਹੀ ਰਕਮ ਦਾ ਬਾਈਕਾਟ ਅਤੇ ਆਪਣੇ ਦਫਤਰੀ ਮੋਬਾਇਲ ਫੋਨ ਵੀ ਬੰਦ ਰੱਖੇ ਹੋਏ ਹਨ। ਇਸੇ ਦੌਰਾਨ ਅੱਜ ਹੈੱਡ ਆਫਿਸ ਪਟਿਆਲਾ ਵਿਖੇ ਲੜੀਵਾਰ ਭੁੱਖ ਹੜਤਾਲ ਚੱਲ ਰਹੀ ਹੈ ਅਤੇ ਫੀਲਡ ਵਿੱਚ ਜੇ.ਈ ਸਾਥੀਆਂ ਵੱਲੋਂ ਸਟੋਰਾਂ ਅਤੇ ਲੈਂਬਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਕਤ ਜਾਣਕਾਰੀ ਇੰਜ. ਅੰਤਪਾਲ ਸਿੰਘ ਜੇ.ਈ, ਡਵੀਜਨ ਪ੍ਰਧਾਨ ਬਰਨਾਲਾ ਸ਼ਹਿਰੀ ਅਤੇ ਦਿਹਾਤੀ ਵੱਲੋਂ ਸਬ ਸੋਟਰ ਬਰਨਾਲਾ ਵਿਖੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੌਰਾਨ ਦਿੱਤੀ ਗਈ। ਇੰਜ. ਅੰਤਰਪਾਲ ਸਿੰਘ ਦੁਆਰਾ ਦੱਸਿਆ ਗਿਆ ਕਿ ਪਾਵਰ ਜੂਨੀਅਨ ਇੰਜੀਨੀਅਰਜ਼ ਦੀਆਂ ਮੰਗਾਂ ਲਾਗੂ ਨਾ ਕਰਨ ਜੇ.ਈ ਕੈਡਰ ਸੰਘਰਸ਼ ਦੇ ਰਾਹ ਤੇ ਹੈ, ਪਾਵਰਕੌਮ ਮੈਨੇਜਮੈਂਟ ਨੂੰ ਮੰਗ ਕੀਤੀ ਜਾਂਦੀ ਹੈ ਕਿ ਮੰਨੀਆਂ ਹੋਈਆਂ ਮੰਗਾਂ ਜਲਦੀ ਤੋਂ ਜਲਦੀ ਲਾਗੂ ਕੀਤੀਆਂ ਜਾਣ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਜਥੇਬੰਦੀ ਵੱਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
0 comments:
एक टिप्पणी भेजें