ਸਾਬਕਾ ਵਿਧਾਇਕ ਰਾਜਬੰਸ ਕੌਰ ਰਾਣਾ ਵਲੋਂ ਕਪੂਰਥਲਾ ਹਲਕੇ ਅੰਦਰ ਵਿਕਾਸ ਕੰਮਾਂ ਦੀ ਸ਼ੁਰੂਆਤ
ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਚੈਕ ਵੀ ਵੰਡੇ
ਕਪੂਰਥਲਾ, 18 ਦਸੰਬਰ ਕਪੂਰਥਲਾ ਤੋਂ (ਦਿਨੇਸ਼ ਪ੍ਰਭਾਕਰ) ਦੀ ਸਪੈਸ਼ਲ ਰਿਪੋਰਟ
ਪੰਜਾਬ ਸਰਕਾਰ ਵਲੋਂ ਵਿਕਾਸ ਕੰਮਾਂ ਵਿਚ ਤੇਜੀ ਲਿਆਉਂਦਿਆਂ ਅੱਜ ਕਪੂਰਥਲਾ ਹਲਕੇ ਅੰਦਰ ਸਾਬਕਾ ਵਿਧਾਇਕ ਰਾਜਬੰਸ ਕੌਰ ਰਾਣਾ ਵਲੋਂ ਜਿੱਥੇ ਕਪੂਰਥਲਾ ਸ਼ਹਿਰ ਅੰਦਰ 64 ਲੱਖ ਰੁਪੈ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਉੱਥੇ ਹੀ ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਗਰਾਂਟਾਂ ਦੀ ਵੰਡ ਵੀ ਕੀਤੀ।
ਉਨ੍ਹਾਂ ਵਾਰਡ ਨੰਬਰ 24 ਅੰਦਰ 23 ਲੱਖ ਰੁਪੈ ਨਾਲ ਸੜਕ ਬਣਾਉਣ ਤੋਂ ਇਲਾਵਾ ਵਾਰਡ ਨੰਬਰ 7 ਵਿਖੇ 24 ਲੱਖ ਰੁਪੈ ਨਾਲ ਸੜਕ ਬਣਾਉਣ ਤੇ ਵਾਰਡ ਨੰਬਰ 9 ਵਿਖੇ 17 ਲੱਖ ਰੁਪੈ ਦੀ ਲਾਗਤ ਨਾਲ ਨਵਾਂ ਟਿਊਬਵੈਲ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ।
ਇਸ ਤੋਂ ਇਲਾਵਾ ਉਨ੍ਹਾਂ ਪਿੰਡ ਗੌਰੇ ਵਿਖੇ ਪੰਚਾਇਤ ਨੂੰ ਵਿਕਾਸ ਕੰਮਾਂ ਲਈ 3 ਲੱਖ ਰੁਪੈ ਦੀ ਗਰਾਂਟ ਦਿੱਤੀ ਤੇ ਪਿੰਡ ਦੀ ਪੱਕੀ ਫਿਰਨੀ ਦਾ ਉਦਘਾਟਨ ਵੀ ਕੀਤਾ। ਪਿੰਡ ਘੁੱਗ ਬੇਟ ਵਿਖੇ ਸਾਬਕਾ ਵਿਧਾਇਕ ਵਲੋਂ ਲਿੰਕ ਸੜਕ ਫਿਰਨੀ ਦੇ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ।
ਇਸ ਮੌਕੇ ਉਨ੍ਹਾਂ ਨਾਲ ਡਿਪਟੀ ਮੇਅਰ ਮਾਸਟਰ ਵਿਨੋਦ ਸੂਦ, ਕੌਂਸਲਰ ਵਿਕਾਸ ਸ਼ਰਮਾ, ਨਰਿੰਦਰ ਮਨਸੂ, ਮਾਰਕੀਟ ਕਮੇਟੀ ਦੇ ਉਪ ਚੇਅਰਮੈਨ ਰਜਿੰਦਰ ਕੌੜਾ, ਬਲਾਕ ਸੰਮਤੀ ਮੈਂਬਰ ਗੁਰਦੀਪ ਸਿੰਘ ਬਿਸ਼ਨਪੁਰ ਹਾਜ਼ਰ ਸਨ।
ਕੈਪਸ਼ਨ-ਪਿੰਡ ਘੁੱਗ ਬੇਟ ਵਿਖੇ ਵਿਕਾਸ ਕੰਮਾਂ ਦਾ ਉਦਘਾਟਨ ਕਰਦੇ ਹੋਏ ਸਾਬਕਾ ਵਿਧਾਇਕ ਰਾਜਬੰਸ ਕੌਰ ਰਾਣਾ ਤੇ ਹੋਰ।
ਕੈਪਸ਼ਨ-ਪਿੰਡ ਗੌਰੇ ਵਿਖੇ ਸੜਕ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਮੌਕੇ ਸਾਬਕਾ ਵਿਧਾਇਕ ਰਾਜਬੰਸ ਕੌਰ ਰਾਣਾ।
ਕੈਪਸ਼ਨ-ਕਪੂਰਥਲਾ ਸ਼ਹਿਰ ਦੇ ਵਾਰਡ ਨੰਬਰ 9 ਵਿਖੇ ਟਿਊਬਵੈਲ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਂਦੇ ਹੋਏ ਸਾਬਕਾ ਵਿਧਾਇਕ ਰਾਜਬੰਸ ਕੌਰ ਰਾਣਾ। ਕੈਮਰਾਮੈਨ ਮਦਨ ਕੁਮਾਰ
0 comments:
एक टिप्पणी भेजें