Contact for Advertising

Contact for Advertising

Latest News

सोमवार, 20 दिसंबर 2021

ਪ੍ਰੈਸ ਕਲੱਬ (ਰਜਿ:) ਬਰਨਾਲਾ ਦਾ ਹੋਇਆ ਵਿਸਥਾਰ ਸੀਨੀਅਰ ਪੱਤਰਕਾਰ ਸੀ. ਮਾਰਕੰਡਾ ਅਤੇ ਕੁਲਦੀਪ ਸੂਦ ਨੇ ਦਿੱਤੀ ਆਪਣੀ ਸਰਪ੍ਰਸਤੀ

 ਪ੍ਰੈਸ ਕਲੱਬ (ਰਜਿ:) ਬਰਨਾਲਾ ਦਾ ਹੋਇਆ ਵਿਸਥਾਰ
 ਸੀਨੀਅਰ ਪੱਤਰਕਾਰ ਸੀ. ਮਾਰਕੰਡਾ ਅਤੇ ਕੁਲਦੀਪ ਸੂਦ ਨੇ ਦਿੱਤੀ ਆਪਣੀ ਸਰਪ੍ਰਸਤੀ 
     ਜਨਵਰੀ 'ਚ ਹੋਵੇਗਾ ਪ੍ਰੈਸ ਕੱਲਬ ਬਰਨਾਲਾ ਦਾ ਸਾਲਾਨਾ ਸਮਾਗਮ
ਬਰਨਾਲਾ, ( ਕੇਸ਼ਵ ਵਰਦਾਨ ਪੁੰਜ ) : ਪ੍ਰੈਸ ਕਲੱਬ (ਰਜਿ:) ਬਰਨਾਲਾ ਦਾ ਕਾਫਲਾ ਉਸ ਸਮੇਂ ਹੋਰ ਵੱਡਾ ਅਤੇ ਮਜਬੂਤ ਹੋ ਗਿਆ, ਜਦੋਂ ਪੱਤਰਕਾਰਤਾ ਦੇ ਬਾਬਾ ਬੋਹੜ ਸੀ. ਮਾਰਕੰੰਡਾ ਅਤੇ ਕੁਲਦੀਪ ਸੂਦ ਨੇ ਕਲੱਬ ਨੂੰ ਆਪਣੀ ਸਰਪ੍ਰਸਤੀ ਬਖਸ਼ ਦਿੱਤੀ, ਇਸ ਦੇ ਨਾਲ ਬਰਨਾਲਾ ਖੇਤਰ ਵਿੱਚ ਸਰਗਰਮ ਸੱਤ ਹੋਰ ਨਾਮੀ ਪੱਤਰਕਾਰਾਂ ਨੇ ਪ੍ਰੈਸ ਕਲੱਬ (ਰਜਿ:) ਬਰਨਾਲਾ ਨਾਲ ਜੁੜਨ ਦਾ ਫੈਸਲਾ ਕੀਤਾ ਹੈ। ਇਸ ਮੌਕੇ ਨਵੇਂ ਆਏ ਪੱਤਰਕਾਰਾਂ ਦਾ ਸਵਾਗਤ ਕਰਦਿਆਂ ਪ੍ਰੈਸ ਕਲੱਬ (ਰਜਿ:) ਬਰਨਾਲਾ ਦੇ ਪ੍ਰਧਾਨ ਜਗਸੀਰ ਸਿੰਘ ਸੰਧੂ ਨੇ ਕਿਹਾ ਕਿ ਪੱਤਰਕਾਰਤਾ ਖੇਤਰ ਵਿੱਚ ਸਾਰੀ ਉਮਰ ਯੋਗਦਾਨ ਪਾਉਣ ਵਾਲੇ ਲੇਖਕ ਅਤੇ ਪੱਤਰਕਾਰ ਸੀ. ਮਾਰਕੰਡਾ ਅਤੇ ਕੁਲਦੀਪ ਸੂਦ ਦੀ ਸਮੂਲੀਅਤ ਸਾਰੇ ਲਈ ਵੱਡਾ ਵਰਦਾਨ ਹੈ, ਕਿਉਂਕਿ ਇਹਨਾਂ ਦੋਵਾਂ ਸਖਸ਼ੀਅਤਾਂ ਜਿਥੇ ਪ੍ਰੈਸ ਕਲੱਬ ਬਰਨਾਲਾ ਦੀਆਂ ਮਾਰਗਦਰਸਕ ਬਣਨਗੀਆਂ, ਉਥੇ ਅਸੀਂ ਅਤੇ ਪੱਤਰਕਾਰੀ ਖੇਤਰ ਵਿੱਚ ਨਵੇਂ ਸਾਮਲ ਹੋਏ ਸਾਥੀ ਇਹਨਾਂ ਕੋਲੋਂ ਬਹੁਤ ਕੁਝ ਸਿਖਣਗੇ। ਇਸ ਮੌਕੇ ਕੱਲਬ ਦੇ ਬਾਨੀ ਸਰਪ੍ਰਸਤ ਐਡਵੋਕੇਟ ਕੁਲਵੰਤ ਰਾਏ ਗੋਇਲ, ਮੁੱਖ ਸਲਾਹਕਾਰ ਡਾ: ਰਾਕੇਸ਼ ਪੁੰਜ ਅਤੇ ਕੱਲਬ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਚੌਹਾਨ ਨੇ ਪ੍ਰੈਸ ਕਲੱਬ ਬਰਨਾਲਾ ਵਿੱਚ ਸਮੂਲੀਅਤ ਕਰਨ ਵਾਲੇ ਪੱਤਰਕਾਰਾਂ ਨੂੰ ਜੀ ਆਇਆ ਆਖਦਿਆਂ ਕਿਹਾ ਕਿ ਇਹਨਾਂ ਨਾਮੀ ਸਖਸੀਅਤਾਂ ਦੀ ਰਹਿਨੁਮਾਈ ਵਿੱਚ ਪ੍ਰੈਸ ਕਲੱਬ ਬਰਨਾਲਾ ਬੁਲੰਦੀਆਂ ਨੂੰ ਛੂਹੇਗਾ ਅਤੇ ਪੱਤਰਕਾਰਤਾ ਦੇ ਖੇਤਰ ਵਿੱਚ ਪਹਿਲਾਂ ਨਾਲੋਂ ਵੀ ਸਰਗਰਮੀ ਨਾਲ ਆਪਣਾ ਰੋਲ ਅਦਾ ਕਰੇਗਾ। ਇਸ ਮੌਕੇ ਬੁਜਰਗ ਪੱਤਰਕਾਰ ਸੀ. ਮਾਰਕੰਡਾ ਨੇ ਕਿਹਾ ਕਿ ਭਾਵੇਂ ਉਹ ਪੱਤਰਕਾਰੀ ਖੇਤਰ ਵਿੱਚ ਤਾਂ ਸਰਗਰਮ ਹਨ, ਪਰ ਉਹਨਾਂ ਨੂੰ ਅੱਜ ਨਵੇਂ ਪੱਤਰਕਾਰੀਆਂ ਸਾਥੀਆਂ ਨੂੰ ਮਿਲ ਕੇ ਲੱਗ ਰਿਹਾ ਹੈ ਕਿ ਉਹ ਇੱਕ ਨਵੀਂ ਪਾਰੀ ਸੁਰੂ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਹਰ ਸਾਲ ਪ੍ਰੈਸ ਕਲੱਬ ਬਰਨਾਲਾ ਦੇ ਮੰਚ ਤੋਂ ਆਪਣੇ ਸਵਰਗਵਾਸੀ ਪੁੱਤਰ ਸਮੀਰ ਮਾਰਕੰਡਾ ਪੱਤਰਕਾਰ ਦੇ ਨਾਮ 'ਤੇ ਇੱਕ ਸਰਗਰਮ ਪੱਤਰਕਾਰ ਨੂੰ ਵਿਸ਼ੇਸ ਸਨਮਾਨ ਦਿਆ ਕਰਨਗੇ। ਇਸ ਮੌਕੇ ਸੀਨੀਅਰ ਪੱਤਰਕਾਰ ਕੁਲਦੀਪ ਸੂਦ ਨੇ ਵੀ ਪ੍ਰੈਸ ਕਲੱਬ ਬਰਨਾਲਾ ਨੂੰ ਹਰ ਤਰ੍ਹਾਂ ਦਾ ਸਾਥ ਦੇਣ ਦਾ ਵਿਸਵਾਸ਼ ਦਿਵਾਇਆ। ਇਸ ਮੌਕੇ ਪ੍ਰੈਸ ਕਲੱਬ (ਰਜਿ:) ਬਰਨਾਲਾ ਦੇ ਸਮੱਚੇ ਆਹੁਦੇਦਾਰਾਂ ਅਤੇ ਮੈਬਰਾਂਨ ਵੱਲੋਂ ਸਰਬਸੰਮਤੀ ਨਾਲ ਸੀ. ਮਾਰਕੰਡਾ ਨੂੰ ਕਲੱਬ ਦਾ ਸਰਪ੍ਰਸਤ ਅਤੇ ਸ੍ਰੀ ਕੁਲਦੀਪ ਸੂਦ ਨੂੰ ਕਲੱਬ ਦਾ ਚੇਅਰਮੈਨ ਨਿਯੁਕਤ ਕਰਦਿਆਂ ਉਹਨਾਂ ਦਾ ਸਨਮਾਨ ਕੀਤਾ। ਇਸ ਸਮੇਂ ਉਹਨਾਂ ਦੇ ਨਾਲ ਪੁਨੀਤ ਮੈਨਨ, ਅਜੀਤਪਾਲ, ਗੁਲਸ਼ਨ ਕਮਾਰ, ਮਨੋਜ ਕੁਮਾਰ, ਕੁਲਦੀਪ ਸਿੰਘ ਅਤੇ ਸੁਖਵਿੰਦਰ ਸ਼ਰਮਾ ਨੇ ਵੀ ਪ੍ਰੈਸ ਕਲੱਬ (ਰਜਿ:) ਬਰਨਾਲਾ ਵਿੱਚ ਸਮੂਲੀਅਤ ਕੀਤੀ, ਜਦੋਂ ਕਿ ਪੰਜਾਬੀ ਟ੍ਰਿਬਿਊਨ ਦੇ ਖੇਤਰੀ ਪੱਤਰਕਾਰ ਪ੍ਰਸੋਤਮ ਬੱਲੀ ਨੂੰ ਸਪੈਸਲ ਇੰਵਾਇਟੀ ਦੇ ਤੌਰ 'ਤੇ ਲਿਆ ਗਿਆ। ਇਸ ਸਮੇਂ ਜਨਵਰੀ 2022 ਦੇ ਪਹਿਲੇ ਹਫਤੇ ਪ੍ਰੈਸ ਕਲੱਬ (ਰਜਿ:) ਬਰਨਾਲਾ ਦਾ ਸਾਲਾਨਾ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਬੰਧਨਤੋੜ ਸਿੰਘ, ਆਕੇਸ਼ ਕੁਮਾਰ, ਹਿੰਮਾਸ਼ੂ ਮਿੱਤਲ, ਅਵਤਾਰ ਸਿੰਘ ਫਰਵਾਹੀ, ਅਵਤਾਰ ਸਿੰਘ ਚੀਮਾ, ਬਲਵਿੰਦਰ ਆਜਾਦ, ਜਗਤਾਰ ਸੰਧੂ, ਸੰਦੀਪਪਾਲ, ਰਣਜੀਤ ਸਿੰਘ ਸੰਧੂ, ਪ੍ਰਦੀਪ ਧਾਲੀਵਾਲ, ਸੰਦੀਪ ਬਾਜਵਾ, ਹਰਵਿੰਦਰ ਸਿੰਘ ਕਾਲਾ, ਗੋਬਿੰਦਰ ਸਿੰਘ ਸਿੱਧੂ, ਅਜੀਤ ਸਿੰਘ ਆਦਿ ਤੋਂ ਇਲਾਵਾ ਪ੍ਰੈਸ ਕਲੱਬ ਬਰਨਾਲਾ ਦੇ ਹੋਰ ਮੈਂਬਰਾਨ ਤੋਂ ਇਲਾਵਾ ਚੰਡੀਗੜ ਤੋਂ ਸੀਨੀਅਰ ਪੱਤਰਕਾਰ ਭਰਪੂਰ ਸਿੰਘ ਮੱਟਰਾਂ ਵੀ ਵਿਸੇਸ ਤੌਰ 'ਤੇ ਹਾਜਰ ਹੋਏ। 
                                                                        
 ਪ੍ਰੈਸ ਕਲੱਬ (ਰਜਿ:) ਬਰਨਾਲਾ ਦਾ ਹੋਇਆ ਵਿਸਥਾਰ  ਸੀਨੀਅਰ ਪੱਤਰਕਾਰ ਸੀ. ਮਾਰਕੰਡਾ ਅਤੇ ਕੁਲਦੀਪ ਸੂਦ ਨੇ ਦਿੱਤੀ ਆਪਣੀ ਸਰਪ੍ਰਸਤੀ
  • Title : ਪ੍ਰੈਸ ਕਲੱਬ (ਰਜਿ:) ਬਰਨਾਲਾ ਦਾ ਹੋਇਆ ਵਿਸਥਾਰ ਸੀਨੀਅਰ ਪੱਤਰਕਾਰ ਸੀ. ਮਾਰਕੰਡਾ ਅਤੇ ਕੁਲਦੀਪ ਸੂਦ ਨੇ ਦਿੱਤੀ ਆਪਣੀ ਸਰਪ੍ਰਸਤੀ
  • Posted by :
  • Date : दिसंबर 20, 2021
  • Labels :
  • Blogger Comments
  • Facebook Comments

0 comments:

एक टिप्पणी भेजें

Top