ਪੰਜਾਬ ਦੇ ਮੁੱਖਮੰਤਰੀ ਚਰਨਜੀਤ ਚੰਨੀ ਕੇਵਲ ਢਿੱਲੋਂ ਨੂੰ ਮਨਾਉਣ ਲਈ ਕੋਠੀ ਪੁੱਜੇ ਕੇਵਲ ਢਿੱਲੋਂ ਨੇ ਕਿਹਾ ਕਾਂਗਰਸ ਪਾਰਟੀ ਨੇ ਜੋ ਧੱਕਾ ਕੀਤਾ ਤੇ ਮੁੱਖਮੰਤਰੀ ਨੇ ਅੱਜ ਰਾਤ ਤੱਕ ਹੈ ਕਮਾਂਡ ਨਾਲ ਗੱਲ ਕਰਨ ਦੀ ਮੀਟਿੰਗ ਕੀਤੀ !
ਬਰਨਾਲਾ ,(ਕੇਸ਼ਵ ਵਰਦਾਨ ਪੁੰਜ) ਵਿਧਾਨ ਸਭਾ ਹਲਕਾ ਬਰਨਾਲਾ ਤੋਂ ਕਾਂਗਰਸ ਪਾਰਟੀ ਵਲੋਂ ਕੇਵਲ ਸਿੰਘ ਢਿੱਲੋਂ ਦੀ ਟਿਕਟ ਕੱਟੇ ਜਾਣ ਤੇ ਕੇਵਲ ਢਿੱਲੋਂ ਦੇ ਦੀ ਬਰਨਾਲਾ ਰਿਹਾਇਸ ਤੇ ਪੰਜਾਬ ਦੇ ਮੁੱਖਮੰਤਰੀ ਚਰਨਜੀਤ ਚੰਨੀ ਪੁੱਜੇ ਤੇ ਕੇਵਲ ਢਿੱਲੋਂ ਨੂੰ ਮਨਾਉਣ ਲਈ ਕਮਰਾ ਬੰਦ ਲੰਬੀ ਮੀਟਿੰਗ ਵੀ ਕੀਤੀ ਪਰੰਤੂ ਪੰਜਾਬ ਦੇ ਮੁੱਖਮੰਤਰੀ ਚਰਨਜੀਤ ਚੰਨੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬਾਂ ਤੇ ਮੀਡੀਆ ਤੋਂ ਅੱਖ ਬਚਾਉਂਦੇ ਹੋਏ ਨਿੱਕਲ ਗਏ! ਮੀਡੀਆ ਨਾਲ ਗੱਲ ਕਰਦਿਆਂ ਕੇਵਲ ਢਿੱਲੋਂ ਨੇ ਕਿਹਾ ਕਾਂਗਰਸ ਪਾਰਟੀ ਨੇ ਜੋ ਧੱਕਾ ਕੀਤਾ ਤੇ ਮੁੱਖਮੰਤਰੀ ਨੇ ਅੱਜ ਰਾਤ ਤੱਕ ਹੈ ਕਮਾਂਡ ਨਾਲ ਗੱਲ ਕਰਨ ਦੀ ਮੀਟਿੰਗ ਕੀਤੀ ! ਜਿਕਰਯੋਗ ਹੈ ਕਿ ਮਹਿਜ ਕੁੱਜ ਘੰਟੇ ਪਹਿਲਾਂ ਹੀ ਕੇਵਲ ਢਿੱਲੋਂ ਦੇ ਸਮਰਥਕਾਂ ਵਲੋਂ ਕੇਵਲ ਢਿੱਲੋਂ ਦੇ ਆਜ਼ਾਦ ਤੋਰ ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਜਿਸ ਦੀ ਪੈੜ ਨੱਪਦਿਆਂ ਮੁੱਖਮੰਤਰੀ ਕੇਵਲ ਢਿੱਲੋਂ ਦੀ ਕੋਠੀ ਪੁੱਜੇ !
ਕੇਵਲ ਢਿੱਲੋਂ ਨੇ ਬੰਦ ਕਮਰਾ ਮੀਟਿੰਗ ਤੇ ਚੁੱਪੀ ਤੋੜਦਿਆਂ ਕਿਹਾ ਕਿ ਮੈਂ ਮੁੱਖਮੰਤਰੀ ਨੇ ਅੱਜ ਰਾਤ ਤੱਕ ਦਾ ਟਾਈਮ ਦਿੱਤਾ ਹੈ ਨਹੀਂ ਤਾਂ ਕੱਲ ਅਗਲੀ ਰੂਪਰੇਖਾ ਉਲੀਕੀ ਜਾਵੇਗੀ ! ਬਰਨਾਲਾ ਦੇ ਲੋਕਾਂ ਨੂੰ ਲਵਾਰਿਸ ਛੱਡ ਕੇ ਨਹੀਂ ਭੱਜ ਸਕਦਾ ਬਰਨਾਲਾ ਦੇ ਵਸਿੰਦੇ ਮੇਰੀਆਂ ਬਾਹਵਾਂ ਨੇ 20 ਸਾਲਾਂ ਦੀ ਸਾਂਝ ਜਾਇਆ ਨਹੀਂ ਜਾਣ ਦਿੱਤੀ ਜਾਵੇਗੀ ! 2006 ਚ ਜਿਲਾ ਬਣਾਇਆ ,ਸੜਕਾਂ ਬਣਾਈਆਂ ,ਸਾਰਾ ਸ਼ਹਿਰ ਇੰਟਰਲੋਕ ਟਾਈਲ ਚ ਮੜ੍ਹਿਆ ਅੰਡਰ ਤੇ ਓਵਰਬ੍ਰਿਜ ਬਣਾਏ ਬਰਨਾਲਾ ਧਨੌਲਾ , ਹੰਡਿਆਇਆ ,ਦੀ ਤਰੱਕੀ ਦੀ ਉਦਾਹਰਣ ਸਾਰੇ ਪੰਜਾਬ ਚ ਨੀ ਮਿਲਦੀ 1 ਟਿਕਟ ਕੱਟਣ ਦੀ ਵਜ੍ਹਾ ਤੇ ਗੱਲ ਕਰਦਿਆਂ ਕਿਹਾ ਕਿ ਮੈਂ ਕਦੇ ਟਿਕਟ ਮੰਗਣ ਦਿੱਲੀ ਨਹੀਂ ਗਿਆ ਮੇਰੇ ਵੋਟਰਾਂ ਦੇ ਦਿਲਾਂ ਨੂੰ ਜੋ ਠੇਸ ਪੁੱਜੀ ਹੈ ਉਹ ਨਾ ਕਾਬਿਲੇ ਬਰਦਾਸਤ ਹੈ
0 comments:
एक टिप्पणी भेजें