ਕੇਂਦਰੀ ਮੰਤਰੀ ਸ਼੍ਰੀ ਪਿਯੂਸ਼ ਗੋਇਲ ਬਰਨਾਲਾ ਵਿੱਖੇ ਬੇ ਜੇ ਪੀ.ਪੰਜਾਬ ਲੋਕ ਕਾਂਗਰਸ ਤੇ ਸੰਯੁਕਤ ਅਕਾਲੀਦਲ ਦੇ ਉਮੀਦਵਾਰ ਧੀਰਜ ਕੁਮਾਰ ਦੱਦਾਹੂਰ ਦੇ ਚੋਣ ਪ੍ਰਚਾਰ ਲਈ ਪੁੱਜੇ ਪੰਜਾਬ ਵਿਚ 7 ਮਾਫੀਆ ਖਤਮ ਕੀਤੇ ਜਾਣਗੇ ਜਿਨ੍ਹਾਂ ਵਿਚ ਨਸ਼ੇ ,ਭੂਮੀ ਮਾਫੀਆ ,ਟ੍ਰਾੰਸਪੋਰਟ ਮਾਫੀਆ ,ਕੇਵਲ ਮਾਫੀਆ ਸਮੇਤ ਸਬ ਦਾ ਸਫਾਇਆ ਕੀਤਾ ਜਾਵੇਗਾ-- ਪੰਜਾਬ ਸਿਰ ਚੜ੍ਹਿਆ 3 ਲੱਖ ਕਰੋੜ ਦਾ ਕਰਜਾ ਮੁਆਫ ਕੀਤਾ ਜਾਵੇਗਾਬਰਨਾਲਾ ਵਿਚ 100 ਕਰੋੜ ਦਾ ਟੈਕਸ ਟਾਈਲ ਪਾਰਕ ਸਥਾਂਪਿਤ ਕਰੇਗਾ ਅਤੇ ਸੂਬੇ ਵਿਚ 20 ਹਾਜਰ ਕਰੋੜਦਾ ਇੰਡਸਟਰੀਅਲ ਪ੍ਰਜੈਕਟ --
ਬਰਨਾਲਾ,(ਕੇਸ਼ਵ ਵਰਦਾਨ ਪੁੰਜ )- ਬਰਨਾਲਾ ਵਿੱਖੇ ਬੇ ਜੇ ਪੀ.ਪੰਜਾਬ ਲੋਕ ਕਾਂਗਰਸ ਤੇ ਸੰਯੁਕਤ ਅਕਾਲੀਦਲ ਦੇ ਭਾਜਪਾ ਤੋਂ ਉਮੀਦਵਾਰ ਧੀਰਜ ਕੁਮਾਰ ਦੱਦਾਹੂਰ ਦੇ ਚੋਣ ਪ੍ਰਚਾਰ ਲਈ ਕਾਮਰਸ ਇੰਡਸਟਰੀ ,ਟੈਕਸਟਾਈਲ ਕੇਂਦਰੀ ਮੰਤਰੀ ਸ਼੍ਰੀ ਪਿਯੂਸ਼ ਗੋਇਲ ਬਰਨਾਲਾ ਪੁੱਜੇ ਜਿੱਥੇ ਉਹਨਾਂ ਵੱਡੀ ਗਿਣਤੀ ਵਿਚ ਪੁੱਜੇ ਭਾਜਪਾ ਵਰਕਰਾਂ ਨੂੰ ਸੰਬੰਧਨ ਕੀਤਾ! ਪਿਯੂਸ਼ ਗੋਇਲ ਨੇ ਕਿਹਾ ਕਿ ਪੰਜਾਬ ਵਿਚ ਬੀ.ਜੇ.ਪੀ ਦੀ ਸਰਕਾਰ ਬਣਨੀ ਤਹਿ ਹੈ ਕਿਓਂ ਕਿ ਪੰਜਾਬ ਦਾ ਭਵਿੱਖ ਭਾਰਤੀਆਂ ਜਨਤਾ ਪਾਰਟੀ ਦੇ ਹੱਥਾਂ ਵਿਚ ਹੀ ਸੁਰੱਖਿਅਤ ਹੈ !ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਲੋਕਾਂ ਦੀ ਪੀੜ੍ਹਾ ਸਮਝਦੇ ਹਨ ਤੇ ਭਾਰਤੀਆਂ ਜਨਤਾ ਪਾਰਟੀ ਦੀ ਸਰਕਾਰ ਬਣਨ ਤੇ ਪੰਜਾਬ ਵਿਚ 7 ਮਾਫੀਆ ਖਤਮ ਕੀਤੇ ਜਾਣਗੇ ਜਿਨ੍ਹਾਂ ਵਿਚ ਨਸ਼ੇ ,ਭੂਮੀ ਮਾਫੀਆ ,ਟ੍ਰਾੰਸਪੋਰਟ ਮਾਫੀਆ ,ਕੇਵਲ ਮਾਫੀਆ ਸਮੇਤ ਸਬ ਦਾ ਸਫਾਇਆ ਕੀਤਾ ਜਾਵੇਗਾ ! ਪੰਜਾਬ ਦੇ ਮਾੜੇ ਰਾਜਨੀਤਕ ਲੀਡਰਾਂ ਸਦਕਾ ਹਰਿਆਣਾ ਪੰਜਾਬ ਤੋਂ ਅੱਗੇ ਲੰਘ ਗਿਆ ਤੇ ਪੰਜਾਬ ਸਿਰ ਚੜ੍ਹਿਆ 3 ਲੱਖ ਕਰੋੜ ਦਾ ਕਰਜਾ ਮੁਆਫ ਕੀਤਾ ਜਾਵੇਗਾ ! ਬੇ ਜੇ ਪੀ ਪੰਜਾਬ ਦੇ ਬਰਨਾਲਾ ਵਿਚ 100 ਕਰੋੜ ਦਾ ਟੈਕਸ ਟਾਈਲ ਪਾਰਕ ਸਥਾਂਪਿਤ ਕਰੇਗਾ ਅਤੇ ਸੂਬੇ ਵਿਚ 20 ਹਾਜਰ ਕਰੋੜ ਦਾ ਇੰਡਸਟਰੀਅਲ ਪ੍ਰਜੈਕਟ ਲਿਆਵੇਗਾ ਬਿਜਲੀ ਦਰਾਂ ਘੱਟ ਕਰਨਗੇ ਪ੍ਰਧਾਨ ਮੰਤਰੀ ਮਿੱਤਰ ਯੋਜਨਾ ਤਹਿਤ ਮੈਗਾ ਪ੍ਰੋਜੈਕਟ ਆਉਣਗੇ ੧ ਉਹਨਾਂ ਭਾਜਪਾ ਦੀਆਂ ਪੰਜਾਬ ਪ੍ਰਤੀ ਪ੍ਰਾਪਤੀਆਂ ਸੰਬੰਧੀ ਗੱਲ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ ਦੇ ਧਰਮ ਪ੍ਰਤੀ ਹਮੇਸ਼ਾਂ ਨਤਮਸਤਕ ਹੁੰਦੀਆਂ ਅੰਮ੍ਰਿਤਸਰ ਦਰਵਾਰ ਸਾਹਿਬ ਵਿਚ ਲੰਗਰ ਸਮੱਗਰੀ ਤੋਂ ਜੀ.ਐਸ ਟੀ ਟੈਕਸ ਹਟਾਇਆ ਤੇ ਸਬ ਤੋਂ ਵੱਡਾ ਕਰਤਾਰ ਪੁਰ ਸਾਹਿਬ ਕੋਰੀਡੋਰ ਖੁਲਵਾਇਆ ਜਿਸ ਨਾਲ ਸਿਖਾਂ ਦੇ ਮਹਾਨ ਧਾਰਮਿਕ ਅਸਥਾਨ ਦੇ ਦਰਸ਼ਨ ਹੋਏ !ਅਫ਼ਗ਼ਾਨਿਸਥਾਨ ਵਿਚੋਂ ਭਾਰਤੀਆਂ ਨੂੰ ਸੁਰੱਖਿਅਤ ਕੱਢਿਆ ਜਲਿਆਂਵਾਲੇ ਬਾਗ਼ ਦੀ ਦਿੱਖ ਸਵਾਂਰੀ!
ਉਹਨਾਂ ਕਿਹਾ ਕਿ ਆਯੂਸ਼ਮਾਨ ਸਕੀਮ ਤਹਿਤ 50 ਕਰੋੜ ਸਹਿਤ ਸੁਵਿਧਾਵਾਂ ਦਿੰਦਿਆਂ ਇਲਾਜ ਮੁਫ਼ਤ ਕੀਤਾ ਕੋਵਿਦ ਸਮੇਂ 19 ਮਹੀਨੇ ਤੱਕ 80 ਕਰੋੜ ਲੋਕਾਂ ਨੂੰ ਮੁਫ਼ਤ ਭੋਜਨ ਦਿੱਤਾ!23 ਹਾਜਰ ਕਰੋੜ ਸਿੱਧੇ ਕਿਸਾਨਾਂ ਦੇ ਖਾਤਿਆਂ ਚ ਪਾਏ ਐਮ ਐਸ ਪੀ ਤੇ ਖਰੀਦ ਲਈ 33 ਲੱਖ ਮੈਟ੍ਰਿਕ ਟੰਨ ਕਣਕ ਖਰੀਦੀ ! ਸਭ ਤੋਂ ਵੱਡੀ ਸੋਚਲਿਆ ਸਕੀਮ ਤਹਿਤ 12 ਕਰੋੜ ਮਹਿਲਾਵਾਂ ਲਈ ਇਜ੍ਜਤ ਘਰ ਬਣਾਏ ੧ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਕਨਵੀਨਰ ਬੇਹੱਦ ਝੂਠਾ ਹੈ ਸਿਰਫ ਲੋਲੀਪੋਪ ਦੇਣ ਆਉਂਦਾ ਹੈ ਜੋ ਪੰਜਾਬ ਲਈ ਘਾਤਕ ਹੈ ਕਾਂਗਰਸ ਦਾ ਪੰਜਾਬ ਚ ਕੋਈ ਵਜੂਦ ਨਹੀਂ ਬੇ ਜੇ ਪੀ ਆਪਣੇ ਹਮਖਿਆਲੀ ਪਾਰਟੀਆਂ ਨੂੰ ਨਾਲ ਲੈ ਕੇ ਆਪਣੇ ਦੱਮ ਤੇ ਸਰਕਾਰ ਬਣਾਏਗੀ ੧ ਬਰਨਾਲਾ ਤੋਂ ਧੀਰਜ ਨੂੰ ਜਿਤਾਯੋ ਤੇ ਵੱਡਾ ਮਾਨ ਸਨਮਾਨ ਮਿਲੇਗਾ ! ਇਸ ਮੌਕੇ ਭਦੋੜ ਤੋ ਪੰਜਾਬ ਲੋਕ ਕਾਂਗਰਸ ਦੇ ਊਮੀਦਵਾਰ ਫੋਜੀ ਧਰਮ ਸਿੰਘ ਦੇ ਹੱਕ ਵਿੱਚ ਹੋਈ ਰੈਲੀ ਚ ਸਹਿਜਧਾਰੀ ਸਿੱਖ ਪਾਰਟੀ ਵੱਲੋ ਪੋਸਟਰ ਜਾਰੀ ਕੀਤਾ ਗਿਆ ਅਤੇ ਪੰਜਾਬ ਚ ਸਹਿਜਧਾਰੀ ਸਿੱਖ ਪਾਰਟੀ ਵੱਲੋਂ ਅਪਨੇ 30 ਉਮੀਦਵਾਰ ਵਾਪਸ ਲੈ ਕੇ ਐਨ.ਡੀ ਏ ਗੱਠਜੋੜ ਨੂੰ ਕੀਤੇ ਸਮਰਥਨ ਬਾਰੇ ਲੋਕਾ ਨੂੰ ਦਸਿਆ ਗਿਆ। ਇਸ ਮੌਕੇ ਮਿਸ਼ਨ ਨਿਊ ਇੰਡੀਆ ਦੇ ਪੰਜਾਬ ਪ੍ਰਧਾਨ ਡਾ ਰਾਕੇਸ਼ ਪੁੰਜ, ਪੰਜਾਬ ਲੋਕ ਕਾਂਗਰਸ ਦੇ ਜਿਲਾ ਪ੍ਰਧਾਨ ਗੁਰਦਰਸ਼ਨ ਸਿੰਘ ਬਰਾੜ ,ਸੰਯੁਕਤ ਅਕਾਲੀਦਲ ਵਲੋਂ ਰੰਮੀ ਢਿੱਲੋਂ,ਗੁਰਿੰਦਰ ਗਿੰਦੀ ,ਨੀਰਜ ਜਿੰਦਲ ,ਪਰਵਿੰਦਰ ਖੁਰਮੀ ,ਭਰਪੂਰ ਸਿੰਘ ਧਨੌਲਾ, ਹਰਗੋਪਾਲ ਮਿੰਟਾ ,ਸੀਨੀਅਰ ਆਗੂ ਸੋਹਣ ਮਿੱਤਲ,ਗੁਰਮੀਤ ਹੰਡਿਆਇਆ ,ਹਰਪ੍ਰੀਤ ਸਿੱਧੂ ,ਲਲਿਤ ਮਹਾਜਨ,ਰਾਜਿੰਦਰ ਉੱਪਲ. ਰਮੇਸ਼ ਮੇਸ਼ੀ ਧੌਲਾ , ਨਰਿੰਦਰ ਨੀਟਾ ,ਜ਼ਿਲ੍ਹਾ ਯੁਵਾ ਮੋਰਚਾ ਪ੍ਰਧਾਨ ਲਵਲੀਨ ਭਾਰਦਵਾਜ, ਮੰਗਲ ਦੇਵ ਸ਼ਰਮਾ , ਇੰਜ ਗੁਰਜਿੰਦਰ ਸਿੱਧੂ, ਐਡਵੋਕੇਟ ਦੀਪਕ ਜਿੰਦਲ ,ਅਜੀਤ ਸਿੰਘ ਕੁਤਵਾ ,ਚੇਅਰਮੈਨ ,ਮਨੀਸ਼ ਸਹੌਰੀਆ,ਕੌਮੀ ਮੀਡਿਆ ਤੋਂ ਡਾਕਟਰ ਰਾਕੇਸ਼ ਪੁੰਜ , ਸੁਭਾਸ਼ ਮਕੜਾ, ਸੁਖਵੰਤ ਪੂਨੀਆ ,ਚੇਅਰਮੈਨ ਸਂਗਰੂਰ ਇਨੂੰ ਸਿੰਗਲਾ,ਮਿੱਠਣ ਬਾਂਸਲ, ਮੰਡਲ ਪ੍ਰਧਾਨ ਕ੍ਰਿਸ਼ਨ ,ਮੰਡਲ ਪ੍ਰਧਾਨ ਜਗਤਾਰ ਢਿੱਲੋਂ ਤੇ ਹੋਰ ਵੀ ਆਗੂਆਂ ਨੇ ਸ਼ਹਿਰ ਵਾਸੀਆਂ ਨੂੰ ਪੰਜਾਬ ਵਿੱਚ ਡਬਲ ਇੰਜਨ ਸਰਕਾਰ ਬਣਾਉਣ ਦੀ ਅਪੀਲ ਕੀਤੀ।
0 comments:
एक टिप्पणी भेजें