Contact for Advertising

Contact for Advertising

Latest News

गुरुवार, 10 फ़रवरी 2022

*ਪੰਜਾਬ ਦੇ ਅਸਥਿਰ ਰਾਜਨੀਤਕ ਮਾਹੌਲ ਦੇ ਮੱਦੇਨਜ਼ਰ ਸਹਿਜਧਾਰੀ ਸਿੱਖ ਪਾਰਟੀ ਨੇ ਕੀਤਾ ਭਾਜਪਾ-ਏਨ.ਡੀ.ਏ ਨੂੰ ਸਮਰਥਨ।*

*ਪੰਜਾਬ ਦੇ ਅਸਥਿਰ ਰਾਜਨੀਤਕ ਮਾਹੌਲ ਦੇ ਮੱਦੇਨਜ਼ਰ ਸਹਿਜਧਾਰੀ ਸਿੱਖ ਪਾਰਟੀ ਨੇ ਕੀਤਾ ਭਾਜਪਾ-ਏਨ.ਡੀ.ਏ ਨੂੰ ਸਮਰਥਨ।* 

1.20 ਕਰੋੜ ਅਬਾਦੀ ਹੈ ਪੰਜਾਬ ਚ ਸਹਿਜਧਾਰੀ ਸਿੱਖਾਂ ਦੀ।

 *ਪੰਜਾਬ ਨੂੰ ਹੰਗ ਅਸੰਬਲੀ ਤੋਂ ਬਚਾਉਣ ਦੀ ਹੈ ਲੋੜ-ਡਾ.ਰਾਣੂੰ* 

ਰਾਏਕੋਟ: (  ਕੇਸ਼ਵ ਵਰਦਾਨ ਪੁੰਜ   ) ਪੰਜਾਬ ਚ ਰਾਜਨੀਤਕ ਅਸਥਿਰਤਾ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਪੰਜਾਬ ਵਰਗੀ ਬਾਡਰ ਸਟੇਟ ਦੀ ਵਾਗਡੋਰ ਗੈਰ ਜਿਮੇਵਾਰ ਨੇਤਾਵਾਂ ਦੇ ਹੱਥ ਦੇਣੀ ਦੇਸ਼ ਹਿੱਤ ਚ ਨਹੀ ਹੈ ਜਿਸ ਕਰਕੇ ਸਹਿਜਧਾਰੀ ਸਿੱਖ ਪਾਰਟੀ ਨੇ ਅਪਨੇ 30 ਉਮੀਦਵਾਰ ਚੋਣਾਂ ਚੋ ਵਾਪਸ ਲੈ ਕੇ ਅੱਜ ਕੇਂਦਰੀ ਵਿਦੇਸ਼ ਮੰਤਰੀ ਅਤੇ ਪੰਜਾਬ ਪ੍ਰਭਾਰੀ ਸ਼੍ਰੀਮਤੀ ਮਿਨਾਕਸ਼ੀ ਲੇਖੀ ਦੀ ਹਾਜਰੀ ਚ ਪਾਰਟੀ ਪ੍ਰਧਾਨ ਡਾ.ਰਾਣੂੰ ਦੇ ਘਰ ਰਾਏਕੋਟ ਵਿੱਖੇ ਸਮਰਥਨ ਦੇ ਦਿੱਤਾ। 

ਡਾ ਰਾਣੂੰ ਨੇ ਕਿਹਾ ਕੇ ਪੰਜਾਬ ਦੇ ਹਿਤ ਵਿੱਚ ਅਸੀ ਵੋਟਾਂ ਨੂੰ ਵਿਭਾਜਿਤ ਕਰਨ ਦੀ ਰਾਜਨੀਤੀ ਨਹੀ ਕਰਾਂਗੇ ਅਤੇ ਹੰਗ ਅਸੰਬਲੀ ਪੰਜਾਬ ਲਈ ਬਹੁਤ ਹੀ ਘਾਤਕ ਸਾਬਤ ਹੋ ਸਕਦੀ ਹੈ  ਜਿਸ ਕਾਰਨ ਸਹਿਜਧਾਰੀ ਸਿੱਖ ਪਾਰਟੀ ਨੇ ਲੋਕ ਰਾਏ ਲੈ ਕੇ ਫੈਸਲਾ ਕੀਤਾ ਕੇ ਉਹਨਾ ਨੇ ਅਪਨੇ 30 ਉਮੀਦਵਾਰ ਚੋਣ ਮੈਦਾਨ ਚੋ ਹਟਾ ਲਏ ਹਨ।

ਵਰਨਣਯੋਗ ਹੈ ਪੰਜਾਬ ਚ 1.20 ਕਰੋੜ ਅਬਾਦੀ ਹੈ ਸਹਿਜਧਾਰੀ ਸਿੱਖਾਂ ਦੀ ਅਤੇ ਸਹਿਜਧਾਰੀ ਸਿੱਖ ਪਾਰਟੀ 19 ਸਾਲਾ ਤੋਂ ਕਾਂਗਰਸ ਪਾਰਟੀ ਦੀ ਬਿਨਾਂ ਸ਼ਰਤ ਹਮਾਇਤ ਕਰਦੀ ਰਹੀ ਹੈ ਅਤੇ ਪਾਰਟੀ ਦਾ ਕਿਸਾਨ ਵਿੰਗ ਮੁਢ ਤੋਂ ਹੀ ਕਿਸਾਨ ਅੰਦੋਲਨ ਨਾਲ ਦਿਲੀ ਬਾਡਰ ਤੇ ਸੰਘਰਸ਼ ਚ ਨਾਲ ਰਿਹਾ ਹੈ ਅਤੇ ਸੰਯਕਤ ਕਿਸਾਨ ਮੋਰਚੇ ਦੇ ਹਰ ਹੁਕਮ ਨੂੰ ਮੰਨਿਆ ਹੈ। 

ਇਸ ਮੌਕੇ ਭਾਜਪਾ- ਏਨ.ਡੀ.ਏ ਦੇ ਸਾਂਝੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਉਮੀਦਵਾਰ ਗੁਰਪਾਲ ਗੋਲਡੀ ਅਤੇ ਲੋਕਲ ਭਾਜਪਾ ਅਤੇ ਸੰਘ ਦੇ ਆਹੁਦੇਦਾਰ ਅਤੇ ਸਹਿਜਧਾਰੀ ਸਿੱਖ ਪਾਰਟੀ ਦੇ 30 ਉਮੀਦਵਾਰ ਹਾਜਰ ਸਨ ਜਿਥੇ ਉਚੇਚੇ ਤੋਰ ਤੇ ਸਹਿਜਧਾਰੀਆਂ ਦੇ ਪੰਜਾਬ ਪ੍ਰਧਾਨ ਸਰਪੰਚ ਸੁਰਿੰਦਰਪਾਲ ਸੇਖੋੰ, ਸੀਨੀਅਰ ਮੀਤ ਪ੍ਰਧਾਨ ਇਜ.ਰਘਵਿੰਦਰ ਸਿੰਘ, ਜਥੇਬੰਦਕ ਜਨਰਲ ਸਕੱਤਰ ਬਾਬਾ ਜਸਬੀਰ ਸਿੰਘ ਚਹਿਲ,ਸੂਬਾ ਸਕੱਤਰ ਪਰਮਜੀਤ ਸਿਤਾਰਾ,ਕਿਸਾਨ ਵਿੰਗ ਪ੍ਰਧਾਨ ਜਗਜੀਤ ਸਿੰਘ ਸਮਾਉ, ਕਿਸਾਨ ਵਿੰਗ ਦੇ ਜਨਰਲ ਸਕੱਤਰ ਸਰਪੰਚ ਧਨਜੀਤ ਸਿੰਘ ਮਾਨਸਾ, ਯੂਥ ਵਿੰਗ ਮੀਤ ਪ੍ਰਧਾਨ ਸੁੱਖਪਾਲ ਸਿੰਘ, ਜਿਲਾ ਬਰਨਾਲਾ ਦੇ ਪ੍ਰਧਾਨ ਨਾਹਰ ਸਿੰਘ ਕਿਸਾਨ ਵਿੰਗ ਆਗੂ ਗੁਰਕੀਰਤ ਸਿੰਘ ਉਪਲੀ,  ਵੀ ਹਾਜਰ ਸਨ।
#CaptainAmarinderSingh 
#BJP4IND 
#SukhdevSinghDhindsa #BJP4India #meenakshilekhibjp 
ਜਾਰੀ ਕਰਤਾ

ਜਸਬੀਰ ਸਿੰਘ ਚਹਿਲ
(ਕੋਮੀ ਜਥੇਬੰਦਕ ਜਨਰਲ ਸਕੱਤਰ)
*ਪੰਜਾਬ ਦੇ ਅਸਥਿਰ ਰਾਜਨੀਤਕ ਮਾਹੌਲ ਦੇ ਮੱਦੇਨਜ਼ਰ ਸਹਿਜਧਾਰੀ ਸਿੱਖ ਪਾਰਟੀ ਨੇ ਕੀਤਾ ਭਾਜਪਾ-ਏਨ.ਡੀ.ਏ ਨੂੰ ਸਮਰਥਨ।*
  • Title : *ਪੰਜਾਬ ਦੇ ਅਸਥਿਰ ਰਾਜਨੀਤਕ ਮਾਹੌਲ ਦੇ ਮੱਦੇਨਜ਼ਰ ਸਹਿਜਧਾਰੀ ਸਿੱਖ ਪਾਰਟੀ ਨੇ ਕੀਤਾ ਭਾਜਪਾ-ਏਨ.ਡੀ.ਏ ਨੂੰ ਸਮਰਥਨ।*
  • Posted by :
  • Date : फ़रवरी 10, 2022
  • Labels :
  • Blogger Comments
  • Facebook Comments

0 comments:

एक टिप्पणी भेजें

Top