Contact for Advertising

Contact for Advertising

Latest News

शनिवार, 12 फ़रवरी 2022

ਡਿਪਟੀ ਕਮਿਸ਼ਨਰ ਵਲੋਂ ਵੈਕਸੀਨ ਤੋਂ ਵਾਂਝੇ ਲੋਕਾਂ ਨੂੰ ਤੁਰੰਤ ਟੀਕਾਕਰਨ ਕਰਵਾਉਣ ਦਾ ਸੱਦਾ

ਕਪੂਰਥਲਾ ਤੋਂ ਦਿਨੇਸ਼ ਪ੍ਰਭਾਕਰ 
ਡਿਪਟੀ ਕਮਿਸ਼ਨਰ ਵਲੋਂ ਵੈਕਸੀਨ ਤੋਂ ਵਾਂਝੇ ਲੋਕਾਂ ਨੂੰ ਤੁਰੰਤ ਟੀਕਾਕਰਨ ਕਰਵਾਉਣ ਦਾ ਸੱਦਾ
ਹੁਣ ਤੱਕ ਪਹਿਲੀ ਡੋਜ਼ 85 ਫੀਸਦੀ ਤੇ ਦੂਜੀ ਡੋਜ਼ 68 ਫੀਸਦੀ ਵਸੋਂ ਨੂੰ ਲੱਗੀ
ਜਿਲ੍ਹੇ ਵਿਚ ਅਜੇ ਵੀ 161 ਐਕਟਿਵ ਕੇਸ
ਕਪੂਰਥਲਾ, 9 ਫਰਵਰੀ
ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਸ੍ਰੀਮਤੀ ਦੀਪਤੀ ਉੱਪਲ ਨੇ ਲੋਕਾਂ ਨੂੰ ਕਿਹਾ ਹੈ ਕਿ ਜਿਹੜੇ ਲੋਕ ਅਜੇ ਕੋਵਿਡ ਵੈਕਸੀਨ ਤੋਂ ਵਾਂਝੇ ਹਨ ਉਹ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ-ਪਹਿਲਾਂ ਵੈਕਸੀਨ ਜ਼ਰੂਰ ਕਰਵਾਉਣ। 
ਉਨ੍ਹਾਂ ਕਿਹਾ ਕਿ ਜਿਲ੍ਹੇ ਵਿਚ ਅਜੇ ਵੀ 20 ਤੋਂ 25 ਪਾਜੀਟਿਵ ਕੇਸ ਸਾਹਮਣੇ ਆ ਰਹੇ ਹਨ ਅਤੇ 161 ਐਕਟਿਵ ਕੇਸ ਹਨ, ਜਿਸ ਕਰਕੇ ਲੋਕਾਂ ਨੂੰ ਬਚਾਅ ਪੱਖਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। 
ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿਚ ਯੋਗ ਵਸੋਂ ਵਿਚੋਂ 85 ਫੀਸਦੀ ਵਸੋਂ ਨੂੰ ਪਹਿਲੀ ਡੋਜ਼ ਅਤੇ ਦੂਜੀ ਡੋਜ਼ 68 ਫੀਸਦੀ ਨੂੰ ਲੱਗੀ ਹੈ, ਜਿਸ ਵਿਚ 5,69,846 ਵਸੋਂ ਨੂੰ ਪਹਿਲੀ  ਅਤੇ 452270 ਦੂਜੀ ਡੋਜ਼ ਵਾਲੇ ਸ਼ਾਮਿਲ ਹਨ। 
ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਘਰ-ਘਰ ਜਾ ਕੇ ਵੀ ਟੀਕਾਕਰਨ ਕੀਤਾ ਜਾ ਰਿਹਾ ਹੈ, ਜਦਕਿ ਸਾਰੇ ਮੁੱਢਲੇ ਸਿਹਤ ਕੇਂਦਰਾਂ, ਪ੍ਰਾਇਮਰੀ ਸਿਹਤ ਕੇਂਦਰਾਂ, ਸਬ ਡਵੀਜ਼ਨ ਦੇ ਹਸਪਤਾਲਾਂ ਤੇ ਸਿਵਲ ਹਸਪਤਾਲ ਵਿਖੇ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 15 ਤੋਂ 18 ਸਾਲ ਦੇ ਉਮਰ ਵਰਗ ਦੇ ਨੌਜਵਾਨਾਂ ਦਾ ਵੀ ਟੀਕਾਕਰਨ ਕੀਤਾ ਜਾ ਰਿਹਾ ਹੈ, ਜਿਸ ਕਰਕੇ ਮਾਪੇ ਆਪਣੇ ਬੱਚਿਆਂ ਦੀ ਟੀਕਾਕਰਨ ਕਰਵਾਉਣ ਤਾਂ ਜੋ ਬੱਚਿਆਂ ਨੂੰ ਕੋਵਿਡ ਤੋਂ ਬਚਾਇਆ ਜਾ ਸਕੇ। 
ਡਿਪਟੀ ਕਮਿਸ਼ਨਰ ਵਲੋਂ ਵੈਕਸੀਨ ਤੋਂ ਵਾਂਝੇ ਲੋਕਾਂ ਨੂੰ ਤੁਰੰਤ ਟੀਕਾਕਰਨ ਕਰਵਾਉਣ ਦਾ ਸੱਦਾ
  • Title : ਡਿਪਟੀ ਕਮਿਸ਼ਨਰ ਵਲੋਂ ਵੈਕਸੀਨ ਤੋਂ ਵਾਂਝੇ ਲੋਕਾਂ ਨੂੰ ਤੁਰੰਤ ਟੀਕਾਕਰਨ ਕਰਵਾਉਣ ਦਾ ਸੱਦਾ
  • Posted by :
  • Date : फ़रवरी 12, 2022
  • Labels :
  • Blogger Comments
  • Facebook Comments

0 comments:

एक टिप्पणी भेजें

Top