ਪਠਾਨਕੋਟ ( ਡਾ ਰਾਕੇਸ਼ ਪੁੰਜ) : ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਆਸ ਹੈ ਕਿ ਪੰਜਾਬ ਵਿਚ ਇਸ ਵਾਰ ਭਾਜਪਾ ਦੀ ਸਰਕਾਰ ਬਣੇਗੀ। ਅਸ਼ਵਨੀ ਸ਼ਰਮਾ ਨੇ ਪਠਾਨਕੋਟ ਤੋਂ ਨਾਮਜ਼ਦਗੀ ਪਰਚਾ ਭਰਿਆ ਅਤੇ ਕਿਹਾ ਕਿ ਪੰਜਾਬ ਦੀ ਜਨਤਾ ਇਸ ਵਾਰ ਸੂਬੇ ਦਾ ਭਵਿੱਖ ਬਦਲਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ ਵਾਰ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ।
ਉਧਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ (ਪੀਐੱਲਸੀ) ਨੇ ਆਪਣੇ ਹਿੱਸੇ ਦੀਆਂ ਤਿੰਨ ਸੀਟਾਂ ਭਾਜਪਾ ਨੂੰ ਵਾਪਸ ਕਰ ਦਿੱਤੀਆਂ ਹਨ। ਭਾਜਪਾ ਨੇ ਤਿੰਨੋ ਸੀਟਾਂ 'ਤੇ ਉਮੀਦਵਾਰ ਐਲਾਨ ਦਿੱਤੇ ਹਨ। ਨਵਾਂਸ਼ਹਿਰ ਤੋਂ ਪੂਨਮ ਮਾਣਿਕ, ਜ਼ੀਰਾ ਤੋਂ ਅਵਤਾਰ ਸਿੰਘ ਜ਼ੀਰਾ ਤੇ ਰਾਜਾਸਾਂਸੀ ਤੋਂ ਮੁਖਬਿੰਦਰ ਸਿੰਘ ਮਾਹਲ ਨੂੰ ਟਿਕਟ ਮਿਲੀ ਹੈ।ਇਸ ਤੋਂ ਪਹਿਲਾਂ ਪੰਜ ਸੀਟਾਂ 'ਤੇ ਭਾਜਪਾ ਨੇ ਪੀਐੱਲਸੀ ਦੇ ਉਮੀਦਵਾਰਾਂ ਨੂੰ ਆਪਣਾ ਚੋਣ ਨਿਸ਼ਾਨ ਕਮਲ ਦਾ ਫੁੱਲ ਅਲਾਟ ਕੀਤਾ ਸੀ। ਇਸ ਤਰ੍ਹਾਂ ਹੁਣ ਭਾਜਪਾ ਦੇ ਚੋਣ ਨਿਸ਼ਾਨ 'ਤੇ 73 ਉਮੀਦਵਾਰ ਮੈਦਾਨ ਵਿਚ ਹੋਣਗੇ। ਪੀਐੱਲਸੀ ਦੇ ਚੋਣ ਨਿਸ਼ਾਨ 'ਤੇ 29 ਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਚੋਣ ਨਿਸ਼ਾਨ 'ਤੇ 15 ਉਮੀਦਵਾਰ ਮੈਦਾਨ 'ਚ ਹੋਣਗੇ। ਧਿਆਨ ਰਹੇ ਕਿ ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਮਿਲ ਕੇ ਪੰਜਾਬ ਵਿਧਾਨ ਸਭਾ ਚੋਣਾਂ ਲੜ ਰਹੀਆਂ ਹਨ।
0 comments:
एक टिप्पणी भेजें